ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਚਾਰ ਸਾਲਾ ਗੱਤਕਾ ਖਿਡਾਰੀ ਸਿੱਖ ਬੱਚੇ ਦਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 24 ਜੁਲਾਈ-ਨਜ਼ਰਾਨਾ ਟਾਈਮਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਵਿਦੇਸ਼ ਵਿੱਚ ਗੱਤਕੇ ਨਾਲ ਨਾਮਣਾ ਖੱਟਣ ਵਾਲੇ 4 ਸਾਲਾ ਸਿੱਖ ਬੱਚੇ ਸਨਮਾਨ ਕੀਤਾ ਗਿਆ ਹੈ। ਇਸ ਸਿੱਖ ਬੱਚੇ ਕਾਕਾ ਫ਼ਤਿਹ ਸਿੰਘ ਵਾਸੀ ਅੰਮ੍ਰਿਤਸਰ ਨੇ ਯੂਰਪ, ਸਿੰਗਾਪੁਰ, ਮੁੰਬਈ ਜਿਹੀਆਂ ਥਾਵਾਂ ਉੱਤੇ ਵੱਡੇ ਮੰਚਾਂ ਉੱਤੇ ਗੱਤਕਾ ਖੇਡਿਆ ਅਤੇ ਸਿੱਖ ਪਛਾਣ ਦਾ ਪ੍ਰਚਾਰ ਪ੍ਰਸਾਰ ਕੀਤਾ, ਜੋ ਕਿ ਪ੍ਰੇਰਣਾਸਰੋਤ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਵੱਲੋਂ ਕਾਕਾ ਫ਼ਤਿਹ...