ਐਮਕਿਊਐਮ ਨੇਤਾ ਵੱਲੋਂ ਪ੍ਰਸ਼ਾਸਕੀ ਅਧਾਰ ‘ਤੇ ਪੰਜਾਬ ਵਿੱਚ ਨਵੇਂ ਸੂਬੇ ਬਣਾਉਣ ਦੀ ਮੰਗ
ਅਲੀ ਇਮਰਾਨ ਚੱਠਾ ਮੁਲਤਾਨ (ਨਜ਼ਰਾਨਾ ਟਾਈਮਜ਼) ਐਮਕਿਊਐਮ (ਪਾਕਿਸਤਾਨ) ਦੇ ਪੰਜਾਬ ਲਈ ਸੈਕ੍ਰੇਟਰੀ ਜਨਰਲ ਕਰਾਮਤ ਅਲੀ ਸ਼ੇਖ਼ ਨੇ ਪ੍ਰਸ਼ਾਸਕੀ ਅਧਾਰ ‘ਤੇ ਪੰਜਾਬ ਵਿੱਚ ਨਵੇਂ ਸੂਬੇ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਦੇਸ਼, ਜਿਵੇਂ ਕਿ ਇਰਾਨ, ਤੁਰਕੀ ਅਤੇ ਮਲੇਸ਼ੀਆ, ਛੋਟੇ-ਛੋਟੇ ਪ੍ਰਾਂਤਾਂ ‘ਚ ਵੰਡੇ ਹੋਏ ਹਨ, ਜਿਸ ਨਾਲ ਬਿਹਤਰ ਪ੍ਰਸ਼ਾਸਨ ਅਤੇ ਸੰਤੁਲਿਤ ਵਿਕਾਸ ਸੰਭਵ ਹੁੰਦਾ ਹੈ।ਕਰਾਮਤ ਅਲੀ ਸ਼ੇਖ਼ ਨੇ ਦੱਸਿਆ ਕਿ ਪੰਜਾਬ ਦੀ ਅਬਾਦੀ 12 ਕਰੋੜ ਤੋਂ ਵੱਧ ਹੋ ਚੁੱਕੀ ਹੈ...