21 October 2026 ਦੀਆਂ ਖ਼ਬਰਾਂ

20 published stories
AI ਦੀ ਦੁਨੀਆ ਵਿੱਚ ਵੱਡੀਆਂ ਹਲਚਲਾਂ: 100 ਤੋਂ ਵੱਧ ਕੰਪਨੀਆਂ ’ਤੇ ਸਾਈਬਰ ਹਮਲੇ, WhatsApp ਦੇ ਗੁਪਤ ਨਿਰਦੇਸ਼ਾਂ ਅਤੇ Meta ਦੀ ਨਿੱਜਤਾ ਸੁਰੱਖਿਆ ’ਤੇ ਉੱਠੇ ਸਵਾਲ

AI ਦੀ ਦੁਨੀਆ ਵਿੱਚ ਵੱਡੀਆਂ ਹਲਚਲਾਂ: 100 ਤੋਂ ਵੱਧ ਕੰਪਨੀਆਂ ’ਤੇ ਸਾਈਬਰ ਹਮਲੇ, WhatsApp ਦੇ ਗੁਪਤ ਨਿਰਦੇਸ਼ਾਂ ਅਤੇ Meta ਦੀ ਨਿੱਜਤਾ ਸੁਰੱਖਿਆ ’ਤੇ ਉੱਠੇ ਸਵਾਲ

Oct 21, 2026 11:21 PM (Asia/Kolkata)

AI ਏਜੰਟਾਂ ਰਾਹੀਂ ਆਨਲਾਈਨ ਖ਼ਰੀਦਦਾਰੀ ਵਿੱਚ 38 ਗੁਣਾ ਵਾਧਾ, ਸਮਾਰਟ ਟੀਵੀ ਦੇ ਇਸ਼ਤਿਹਾਰ ਹਟਾਉਣ ਲਈ ਵੀ ਹੋ ਰਹੀ AI ਦੀ ਵਰਤੋਂਨਜ਼ਰਾਨਾ ਟਾਈਮਜ਼ | ਵਿਸ਼ੇਸ਼ ਰਿਪੋਰਟ | 21 ਅਕਤੂਬਰ 2026ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਤੇਜ਼ੀ ਨਾਲ ਹੋ ਰਿਹਾ ਵਿਕਾਸ ਦੁਨੀਆ ਭਰ ਵਿੱਚ ਤਕਨਾਲੋਜੀ, ਵਪਾਰ, ਸਾਈਬਰ ਸੁਰੱਖਿਆ ਅਤੇ ਨਿੱਜੀ ਜਾਣਕਾਰੀ ਦੀ ਗੁਪਤਤਾ ਲਈ ਨਵੀਆਂ ਸੰਭਾਵਨਾਵਾਂ ਦੇ ਨਾਲ-ਨਾਲ ਗੰਭੀਰ ਚੁਣੌਤੀਆਂ ਵੀ ਪੈਦਾ ਕਰ ਰਿਹਾ ਹੈ। AI ਨਾਲ ਸਬੰਧਤ ਹਫ਼ਤਾਵਾਰੀ ਨਿਊਜ਼ਲੈਟਰ Maze of Bot ਵਿੱਚ...

ਅਰਾਫ਼ਾਤ ਮਿਨਹਾਸ ਦਾ ਕਮਾਲ, ਇੱਕੋ ਵਨਡੇ ਮੈਚ ’ਚ ਅਰਧ ਸੈਂਕੜਾ ਤੇ 6 ਵਿਕਟਾਂ ਲੈਣ ਵਾਲਾ ਤੀਜਾ ਪਾਕਿਸਤਾਨੀ ਖਿਡਾਰੀ ਬਣਿਆ

ਅਰਾਫ਼ਾਤ ਮਿਨਹਾਸ ਦਾ ਕਮਾਲ, ਇੱਕੋ ਵਨਡੇ ਮੈਚ ’ਚ ਅਰਧ ਸੈਂਕੜਾ ਤੇ 6 ਵਿਕਟਾਂ ਲੈਣ ਵਾਲਾ ਤੀਜਾ ਪਾਕਿਸਤਾਨੀ ਖਿਡਾਰੀ ਬਣਿਆ

Oct 21, 2026 11:16 PM (Asia/Kolkata)

ਰਾਵਲਪਿੰਡੀ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪਾਕਿਸਤਾਨ ਦੇ ਉੱਭਰਦੇ ਆਲਰਾਊਂਡਰ ਅਰਾਫ਼ਾਤ ਮਿਨਹਾਸ ਨੇ ਵਨਡੇ ਕ੍ਰਿਕਟ ਵਿੱਚ ਖ਼ਾਸ ਉਪਲਬਧੀ ਹਾਸਲ ਕੀਤੀ ਹੈ। ਉਹ ਇੱਕੋ ਵਨਡੇ ਮੈਚ ਵਿੱਚ ਅਰਧ ਸੈਂਕੜਾ ਲਗਾਉਣ ਅਤੇ ਘੱਟੋ-ਘੱਟ ਪੰਜ ਵਿਕਟਾਂ ਲੈਣ ਵਾਲਾ ਪਾਕਿਸਤਾਨ ਦਾ ਤੀਜਾ ਪੁਰਸ਼ ਕ੍ਰਿਕਟਰ ਬਣ ਗਿਆ ਹੈ। 21 ਸਾਲਾ ਮਿਨਹਾਸ ਨੇ ਮੰਗਲਵਾਰ ਨੂੰ ਰਾਵਲਪਿੰਡੀ ਵਿੱਚ ਇੰਗਲੈਂਡ ਖ਼ਿਲਾਫ਼ 58 ਗੇਂਦਾਂ ਵਿੱਚ 59 ਦੌੜਾਂ ਬਣਾਈਆਂ ਅਤੇ ਫਿਰ 40 ਦੌੜਾਂ ਦੇ ਕੇ 6 ਵਿਕਟਾਂ ਝਟਕੀਆਂ। ਉਸ ਦੇ ਸ਼ਾਨਦਾਰ ਪ੍ਰਦਰਸ਼ਨ...

ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ

ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ

Oct 21, 2026 09:41 PM (Asia/Kolkata)

ਖੂਨਦਾਨ ਮਹਾਦਾਨ ਹੈ, ਹਰ ਵਿਅਕਤੀ ਨੂੰ ਵੱਧ-ਚੜ੍ਹ ਕੇ ਖੂਨਦਾਨ ਕਰਨਾ ਚਾਹੀਦਾ ਹੈ: ਹਰਪ੍ਰੀਤ ਸਾਗਰਕਪੂਰਥਲਾ, 21 ਅਕਤੂਬਰ, ਗੌਰਵ ਮੜੀਆ।ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਮੁਕੇਸ਼ ਕਸ਼ਿਅਪ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਥਾਨਕ ਸ੍ਰੀ ਮਨੀ ਮਹੇਸ਼ ਮੰਦਿਰ ਦੇ ਬਾਹਰ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਖੂਨਦਾਨ ਵਰਗੇ ਮਹਾਨ ਕਾਰਜ ਦੀ ਮਹੱਤਤਾ ਬਾਰੇ ਆਪਣੇ...

ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਵੱਲੋਂ 31 ਅਕਤੂਬਰ ਨੂੰ ਵਿਸ਼ਾਲ ਭਗਵਤੀ ਜਾਗਰਣ,

ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਵੱਲੋਂ 31 ਅਕਤੂਬਰ ਨੂੰ ਵਿਸ਼ਾਲ ਭਗਵਤੀ ਜਾਗਰਣ,

Oct 21, 2026 09:38 PM (Asia/Kolkata)

ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਸ.ਮਲਵਿੰਦਰ ਸਿੰਘ ਮੰਮੂ ਚਾਹਲ ਕਪੂਰਥਲਾ, 21 ਅਕਤੂਬਰ, ਗੌਰਵ ਮੜੀਆ।ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਰਜਿ. ਕਪੂਰਥਲਾ ਵੱਲੋਂ ਮਾਂ ਭਗਵਤੀ ਦੀ ਅਪਾਰ ਕਿਰਪਾ ਪ੍ਰਾਪਤ ਕਰਨ ਲਈ ਵਿਸ਼ਾਲ ਭਗਵਤੀ ਜਾਗਰਣ ਦਾ ਆਯੋਜਨ 31 ਅਕਤੂਬਰ, ਦਿਨ ਸ਼ਨੀਵਾਰ ਨੂੰ ਸ਼੍ਰੀ ਰਾਮ ਮੰਦਿਰ, ਮੁਹੱਲਾ ਪ੍ਰੀਤ ਨਗਰ, ਕਪੂਰਥਲਾ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੰਦਿਰ ਕਮੇਟੀ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ...

ਤਰਨ ਤਾਰਨ ਦੇ ਨੌਸ਼ਹਿਰਾ ਪੰਨੂਆਂ ’ਚ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ, ਇਲਾਕੇ ’ਚ ਦਹਿਸ਼ਤ

ਤਰਨ ਤਾਰਨ ਦੇ ਨੌਸ਼ਹਿਰਾ ਪੰਨੂਆਂ ’ਚ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ, ਇਲਾਕੇ ’ਚ ਦਹਿਸ਼ਤ

Oct 21, 2026 09:32 PM (Asia/Kolkata)

ਰਵੀ ਖਹਿਰਾ, ਤਰਨ ਤਾਰਨ | ਨਜ਼ਰਾਨਾ ਟਾਈਮਜ਼ਤਰਨ ਤਾਰਨ, 21 ਅਕਤੂਬਰ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਕਸਬਾ ਨੌਸ਼ਹਿਰਾ ਪੰਨੂਆਂ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨੌਸ਼ਹਿਰਾ ਪੰਨੂਆਂ ਦੇ ਵਸਨੀਕ ਕੁਲਦੀਪ ਸਿੰਘ ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਆਪਣੇ ਘਰੋਂ ਵਾਲ ਕਟਵਾਉਣ ਲਈ ਸੈਲੂਨ ’ਤੇ ਆਇਆ ਹੋਇਆ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ...

ਅਮਰੀਕਾ ਵਿੱਚ 126 ਮਿਲੀਅਨ ਡਾਲਰ ਦੀ ਡਾਕ ਟਿਕਟ ਧੋਖਾਧੜੀ ਦੇ ਦੋਸ਼ ਹੇਠ ਪਾਕਿਸਤਾਨ ’ਚ ਵਿਅਕਤੀ ਗ੍ਰਿਫ਼ਤਾਰ

ਅਮਰੀਕਾ ਵਿੱਚ 126 ਮਿਲੀਅਨ ਡਾਲਰ ਦੀ ਡਾਕ ਟਿਕਟ ਧੋਖਾਧੜੀ ਦੇ ਦੋਸ਼ ਹੇਠ ਪਾਕਿਸਤਾਨ ’ਚ ਵਿਅਕਤੀ ਗ੍ਰਿਫ਼ਤਾਰ

Oct 21, 2026 09:28 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪਾਕਿਸਤਾਨੀ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਅਮਰੀਕਾ ਨੇ ਜਾਅਲੀ ਡਾਕ ਟਿਕਟਾਂ ਰਾਹੀਂ ਅਮਰੀਕੀ ਡਾਕ ਸੇਵਾ (USPS) ਨਾਲ ਲਗਭਗ 126 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੀ ਕਥਿਤ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।ਅਮਰੀਕੀ ਅਧਿਕਾਰੀਆਂ ਵੱਲੋਂ ਮੁਲਜ਼ਮ ਖ਼ਿਲਾਫ਼ ਦੋਸ਼ ਲਗਾਉਣ ਅਤੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਤੋਂ ਬਾਅਦ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ...

ਬੰਦੀ ਸਿੰਘਾਂ ਦੀ ਰਿਹਾਈ ਲਈ 30 ਅਕਤੂਬਰ ਨੂੰ ਵੱਡੇ ਪ੍ਰੋਗਰਾਮ ਦਾ ਹੋਵੇਗਾ ਐਲਾਨ : ਕੌਮੀ ਇਨਸਾਫ ਮੋਰਚਾ

ਬੰਦੀ ਸਿੰਘਾਂ ਦੀ ਰਿਹਾਈ ਲਈ 30 ਅਕਤੂਬਰ ਨੂੰ ਵੱਡੇ ਪ੍ਰੋਗਰਾਮ ਦਾ ਹੋਵੇਗਾ ਐਲਾਨ : ਕੌਮੀ ਇਨਸਾਫ ਮੋਰਚਾ

Oct 21, 2026 08:19 PM (Asia/Kolkata)

12 ਅਕਤੂਬਰ ਦੀ ਮੀਟਿੰਗ 'ਚ ਮੁੱਖ ਮੰਤਰੀ ਵੱਲੋਂ ਭਰੋਸੇ ਦੇ ਬਾਵਜੂਦ 13 ਅਕਤੂਬਰ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਸੁਪਰੀਮ ਕੋਰਟ 'ਚ ਜੇਲ੍ਹ ਤਬਦੀਲੀ ਮਾਮਲੇ 'ਚ ਕੋਈ ਵੀ ਜਵਾਬ ਨਾ ਦੇਣ 'ਤੇ ਹੁੰਦੀ ਸ਼ੰਕਾ ਪ੍ਰਗਟ…ਚੰਡੀਗੜ੍ਹ 21 ਅਕਤੂਬਰ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੇ ਸਿੰਘਾਂ ਦੀਆਂ ਰਿਹਾਈਆਂ, ਬਹਿਬਲ ਕਲਾਂ ਗੋਲੀ ਕਾਂਡ, ਲਾਪਤਾ 328 ਸਰੂਪਾਂ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...

ਸ ਪਰਵਿੰਦਰ ਸਿੰਘ ਝੋਟਾ ਦਾ ਕੇਸ ਸੀ.ਬੀ.ਆਈ ਹਵਾਲੇ ਕਰਨਾ, ਪਰਿਵਾਰ ਦੀ ਦ੍ਰਿੜਤਾ ਅਤੇ ਲੋਕ ਸੰਘਰਸ਼ ਦੀ ਜਿੱਤ- ਗਿਆਨੀ ਹਰਪ੍ਰੀਤ ਸਿੰਘ।

ਸ ਪਰਵਿੰਦਰ ਸਿੰਘ ਝੋਟਾ ਦਾ ਕੇਸ ਸੀ.ਬੀ.ਆਈ ਹਵਾਲੇ ਕਰਨਾ, ਪਰਿਵਾਰ ਦੀ ਦ੍ਰਿੜਤਾ ਅਤੇ ਲੋਕ ਸੰਘਰਸ਼ ਦੀ ਜਿੱਤ- ਗਿਆਨੀ ਹਰਪ੍ਰੀਤ ਸਿੰਘ।

Oct 21, 2026 08:09 PM (Asia/Kolkata)

ਚੰਡੀਗੜ੍ਹ-: 21 ਅਕਤੂਬਰ , ਮੰਗਤ ਸਿੰਘ ਸੈਦਪੁਰ - ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਜੋ ਸੀ ਬੀ ਆਈ ਹਵਾਲੇ ਕੀਤਾ ਗਿਆ ਹੈ, ਇਹ ਉਸ ਸ਼ਹੀਦ ਦੇ ਬਜੁਰਗ ਪਿਤਾ ਸਮੇਤ ਪੂਰੇ ਪਰਿਵਾਰ ਦੀ ਦ੍ਰਿੜਤਾ ਅਤੇ ਪੰਜਾਬ ਦੇ ਲੋਕਾਂ ਦੇ ਇਕਜੁੱਟ ਹੋਕੇ ਕੀਤੇ ਗਏ ਸੰਘਰਸ਼ ਦੀ ਜਿੱਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨਾਲ ਸਾਬਤ ਹੋਇਆ ਹੈ ਕਿ ਜੇ ਲੋਕ ਇਕਜੁੱਟਤਾ ਨਾਲ ਆਪਣੀਆਂ...

ਝੋਟਾ ਮਾਮਲਾ: ਸੀਬੀਆਈ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ, ਡੀਐੱਸਪੀ ਤੇ ਡਰੱਗ ਇੰਸਪੈਕਟਰ ਮੁਅੱਤਲ

ਝੋਟਾ ਮਾਮਲਾ: ਸੀਬੀਆਈ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ, ਡੀਐੱਸਪੀ ਤੇ ਡਰੱਗ ਇੰਸਪੈਕਟਰ ਮੁਅੱਤਲ

Oct 21, 2026 07:39 PM (Asia/Kolkata)

ਮਾਨਸਾ (ਵੈੱਬ ਡੈਸਕ): ਪਰਵਿੰਦਰ ਸਿੰਘ ਝੋਟਾ ਮਾਮਲੇ ਦੀ ਜਾਂਚ ਸੰਭਾਲਣ ਮਗਰੋਂ ਸੀਬੀਆਈ ਦੀਆਂ ਟੀਮਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਸਥਾਨ ਨਾਲ ਸਬੰਧਤ ਸਬੂਤਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਐੱਸਐੱਸਪੀ ਮਾਨਸਾ ਤੋਂ ਮਿਲੀ ਜਾਣਕਾਰੀ ਅਨੁਸਾਰ, ਡੀਐੱਸਪੀ ਮਾਨਸਾ ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਥਾਣਾ ਮਾਨਸਾ ਸਿਟੀ-2 ਦੀ ਐੱਸਐੱਚਓ ਇੰਸਪੈਕਟਰ ਬੇਅੰਤ ਕੌਰ ਨੂੰ ਵੀ ਮੁਅੱਤਲ ਕੀਤਾ ਜਾ ਚੁੱਕਾ...

ਕਰਾਚੀ ਦੇ ਸਵਾਮੀ ਨਾਰਾਇਣ ਮੰਦਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ, ਰਾਵਣ ਦੇ ਪੁਤਲੇ ਦਾ ਕੀਤਾ ਦਹਨ

ਕਰਾਚੀ ਦੇ ਸਵਾਮੀ ਨਾਰਾਇਣ ਮੰਦਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ, ਰਾਵਣ ਦੇ ਪੁਤਲੇ ਦਾ ਕੀਤਾ ਦਹਨ

Oct 21, 2026 07:21 PM (Asia/Kolkata)

ਕਰਾਚੀ ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਕਰਾਚੀ ਸਥਿਤ ਇਤਿਹਾਸਕ ਸਵਾਮੀ ਨਾਰਾਇਣ ਮੰਦਰ ਵਿੱਚ ਦੁਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਔਰਤਾਂ, ਮਰਦਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਨੌਂ ਰਾਤਾਂ ਤੱਕ ਚੱਲੇ ਨਵਰਾਤਰੀ ਤਿਉਹਾਰ ਦੀ ਸਮਾਪਤੀ ਵਿਜੇ ਦਸ਼ਮੀ ਅਤੇ ਦੁਸਹਿਰੇ ਨਾਲ ਹੋਈ। ਇਸ ਮੌਕੇ ਮਾਤਾ ਦੁਰਗਾ ਦੀ ਵਿਸ਼ੇਸ਼ ਪੂਜਾ ਅਤੇ ਆਰਤੀ ਕੀਤੀ ਗਈ, ਦੇਸ਼ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ ਅਤੇ ਪਾਕਿਸਤਾਨ ਦਾ ਕੌਮੀ...

ਧਾਰਮਿਕ ਮੁਕਾਬਲਿਆਂ ਵਿੱਚ ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਦੀ ਸ਼ਾਨਦਾਰ ਕਾਰਗੁਜ਼ਾਰੀ

ਧਾਰਮਿਕ ਮੁਕਾਬਲਿਆਂ ਵਿੱਚ ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਦੀ ਸ਼ਾਨਦਾਰ ਕਾਰਗੁਜ਼ਾਰੀ

Oct 21, 2026 06:26 PM (Asia/Kolkata)

ਕੁਇੱਜ ਮੁਕਾਬਲਿਆਂ ਵਿੱਚ ਜੂਨੀਅਰ ਤੇ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ,ਹੋਰਨਾਂ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,21 ਅਕਤੂਬਰ ਪੰਡੋਰੀ ਰਣ ਸਿੰਘ ਸਥਿਤ ਭਾਈ ਗੁਰਦਾਸ ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਤਾ-ਗੱਦੀ ਦਿਵਸ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ 20 ਤੋਂ ਵੱਧ ਨਾਮਵਰ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਕੁਇੱਜ ਮੁਕਾਬਲੇ (ਜੂਨੀਅਰ...

ਖਡੂਰ ਸਾਹਿਬ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੇਜ਼ ਕਰਨ ਲਈ ਯਤਨ ਜਾਰੀ: ਬੀਬਾ ਰਮਨਦੀਪ ਕੌਰ ਸ਼ੇਰੋਂ,ਬਿੱਲਾ ਸ਼ੇਰੋਂ

ਖਡੂਰ ਸਾਹਿਬ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੇਜ਼ ਕਰਨ ਲਈ ਯਤਨ ਜਾਰੀ: ਬੀਬਾ ਰਮਨਦੀਪ ਕੌਰ ਸ਼ੇਰੋਂ,ਬਿੱਲਾ ਸ਼ੇਰੋਂ

Oct 21, 2026 06:01 PM (Asia/Kolkata)

ਲੋਕਾਂ ਦੀਆਂ ਸਮੱਸਿਆਵਾਂ ਸੁਣਨਾ,ਵਰਕਰਾਂ ਨਾਲ ਤਾਲਮੇਲ ਵਧਾਉਣਾ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨਾ ਮੁੱਖ ਤਰਜੀਹ: ਰਮਨਦੀਪ ਕੌਰ ਸ਼ੇਰੋਂ,ਅਵਤਾਰ ਸਿੰਘ ਬਿੱਲਾ ਸ਼ੇਰੋਂਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ, 21 ਅਕਤੂਬਰ।ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਪਾਰਟੀ ਵੱਲੋਂ ਹਲਕੇ ਵਿੱਚ ਲੋਕ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਅਤੇ ਜਥੇਬੰਦਕ ਸਰਗਰਮੀਆਂ ਦਾ ਘੇਰਾ ਵਧਾਉਣ ਲਈ ਲਗਾਤਾਰ ਯਤਨ ਕੀਤੇ...

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਐਸ ਸੀ ਵਿੰਗ ਜਿਲ੍ਹਾ ਜਥਿਆਂ ਵਿੱਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ- ਸ ਹਰਵੇਲ ਸਿੰਘ ਮਾਧੋਪੁਰ।*

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਐਸ ਸੀ ਵਿੰਗ ਜਿਲ੍ਹਾ ਜਥਿਆਂ ਵਿੱਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ- ਸ ਹਰਵੇਲ ਸਿੰਘ ਮਾਧੋਪੁਰ।*

Oct 21, 2026 05:51 PM (Asia/Kolkata)

ਚੰਡੀਗੜ੍ਹ-: 21 ਅਕਤੂਬਰ (ਮੰਗਤ ਸਿੰਘ ) ਸ਼ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਐਸ ਸੀ ਵਿੰਗ ਦੇ ਪ੍ਰਧਾਨ ਸ ਹਰਵੇਲ ਸਿੰਘ ਮਾਧੋਪੁਰ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੇ ਐਸ ਸੀ ਵਿੰਗ ਦੇ ਹੋਰ ਜਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਪਾਰਟੀ ਦੇ ਜਥੇਬੰਧਕ ਢਾਂਚੇ ਦਾ ਵਿਸਥਾਰ ਹੋਇਆ ਹੈ। ਸ ਮਾਧੋਪੁਰ ਵੱਲੋਂ ਨਵ ਨਿਯੁਕਤ ਜਿਲ੍ਹਾ ਪ੍ਰਧਾਨਾਂ ਦੀ ਲਿਸਟ ਜਾਰੀ ਕਰਦਿਆ ਦੱਸਿਆ ਕਿ ਪਾਰਟੀ...

ਨੌਜਵਾਨੋ! ਨਸ਼ਿਆਂ ਅਤੇ ਲੱਚਰਤਾ ਦੇ ਜਾਲ 'ਚੋਂ ਨਿਕਲੋ

ਨੌਜਵਾਨੋ! ਨਸ਼ਿਆਂ ਅਤੇ ਲੱਚਰਤਾ ਦੇ ਜਾਲ 'ਚੋਂ ਨਿਕਲੋ

Oct 21, 2026 05:32 PM (Asia/Kolkata)

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਡੁੱਬਦਾ ਅਤੇ ਸੱਭਿਆਚਾਰ ਦੇ ਨਾਂ ਉੱਤੇ ਲੱਚਰਤਾ ਵਿੱਚ ਉਲਝਦਾ ਵੇਖ ਕੇ ਚੁੱਪ ਨਹੀਂ ਬੈਠਿਆ ਜਾ ਸਕਦਾ। ਜਿਸ ਜਵਾਨੀ ਨੇ ਆਪਣਾ ਇਤਿਹਾਸ ਪੜ੍ਹਨਾ ਸੀ, ਆਪਣੇ ਹੱਕ ਪਛਾਣਨੇ ਸਨ ਅਤੇ ਪੰਜਾਬ ਦਾ ਭਵਿੱਖ ਸੰਵਾਰਨਾ ਸੀ, ਉਸ ਦਾ ਵੱਡਾ ਹਿੱਸਾ ਜ਼ਿੰਦਗੀ ਦੀ ਦਿਸ਼ਾ ਗੁਆ ਰਿਹਾ ਹੈ। ਕੋਈ ਨਸ਼ੇ ਦੀ ਭੇਟ ਚੜ੍ਹ ਰਿਹਾ ਹੈ ਅਤੇ ਕੋਈ ਅਜਿਹੇ ਗੀਤਾਂ ਤੇ ਵਿਖਾਵੇ ਪਿੱਛੇ ਲੱਗਿਆ ਹੈ ਜਿਹੜੇ ਉਸ ਨੂੰ ਮਿਹਨਤ, ਜ਼ਿੰਮੇਵਾਰੀ ਅਤੇ ਸਿੱਖੀ ਤੋਂ ਦੂਰ ਲਿਜਾਂਦੇ ਹਨ। ਪੰਜਾਬ ਦੇ...

ਅੱਜ-ਕੱਲ੍ਹ ਕਿੱਥੇ ਨੇ ਬਾਬਾ ਧੁੰਮਾਂ ਜੀ ?

ਅੱਜ-ਕੱਲ੍ਹ ਕਿੱਥੇ ਨੇ ਬਾਬਾ ਧੁੰਮਾਂ ਜੀ ?

Oct 21, 2026 05:16 PM (Asia/Kolkata)

ਕਸ਼ਮੀਰ ਦੇ ਸੇਬ, ਨਾਗਪੁਰ ਦੇ ਸੰਤਰੇ ਅਤੇ ਹੁਸ਼ਿਆਰਪੁਰ ਦੇ ਅੰਬ ਜਿਵੇਂ ਬਹੁਤ ਮਸ਼ਹੂਰ ਹਨ, ਏਸੇ ਤਰ੍ਹਾਂ ਹੀ ਸਾਡੇ ਨਾਗਪੁਰੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾਂ ਜੀ ਪਿੱਛੇ ਜਿਹੇ ਕਾਫੀ ਚਰਚਾ ਵਿੱਚ ਰਹੇ ਹਨ , ਸਿੱਖੀ ਵਿਰੋਧੀ ਅਤੇ ਪੰਥ ਵਿਰੋਧੀ ਕਾਰਨਾਮੇ ਕਰਨ ਕਰਕੇ । ਜਰੂਰੀ ਨਹੀਂ ਹੁੰਦਾ ਕਿ ਹਰ ਸਮੇਂ ਸੱਜਣਾਂ ਮਿੱਤਰਾਂ ਦੀ ਹੀ ਯਾਦ ਆਵੇ ਕਦੇ ਕਦੇ ਵਿਰੋਧੀਆਂ ਦੀ ਯਾਦ ਆ ਜਾਂਦੀ ਹੈ । ਏਸੇ ਤਰਾਂ ਹੀ ਅੱਜ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਉੱਹਨਾਂ ਦੇ ਸਾਥੀਆਂ ਬੁਲਾਰਾ ਜਤਿੰਦਰ ਸਿੰਘ...

ਗੁਰ ਸਿਧਾਂਤ ਅਨੁਸਾਰ ਸ਼ਸਤਰ ਧਾਰਨ ਕਰਨ ਅਤੇ ਰੱਖਣ ਦੀ ਵਿਰਾਸਤ ਦੇ ਹੁਕਮ ਦੇ ਬਰਖ਼ਿਲਾਫ਼ ਜਾ ਕੇ ਇਸ ਵਿਰਾਸਤ ਨੂੰ ਕਟਹਿਰੇ ਵਿੱਚ ਲੈ ਕੇ ਆਉਣ ਵਾਲਾ ਸਿੱਖ ਐਡਵੋਕੇਟ ਨਵਕਿਰਨ ਸਿੰਘ

ਗੁਰ ਸਿਧਾਂਤ ਅਨੁਸਾਰ ਸ਼ਸਤਰ ਧਾਰਨ ਕਰਨ ਅਤੇ ਰੱਖਣ ਦੀ ਵਿਰਾਸਤ ਦੇ ਹੁਕਮ ਦੇ ਬਰਖ਼ਿਲਾਫ਼ ਜਾ ਕੇ ਇਸ ਵਿਰਾਸਤ ਨੂੰ ਕਟਹਿਰੇ ਵਿੱਚ ਲੈ ਕੇ ਆਉਣ ਵਾਲਾ ਸਿੱਖ ਐਡਵੋਕੇਟ ਨਵਕਿਰਨ ਸਿੰਘ

Oct 21, 2026 05:06 PM (Asia/Kolkata)

ਢਾਈ ਸਾਲਾ ਬੱਚੇ ਸ਼ੁਭਦੀਪ ਸਿੰਘ ਸਿੱਧੂ ਦੀ ਸਿੱਧੂ ਮੂਸੇਵਾਲਾ ਦੀ ਨਕਲ ਵਿਰੁੱਧ ਐਡਵੋਕੇਟ ਨਵਕਿਰਨ ਸਿੰਘ ਦੀ ਸ਼ਿਕਾਇਤ!ਕਿਸੇ ਕੌਮ ਨੂੰ ਖ਼ਤਮ ਕਰਨ ਲਈ ਹਮੇਸ਼ਾ ਉਸ ਦੇ ਲੋਕਾਂ ਦਾ ਕਤਲੇਆਮ ਕਰਨਾ ਹੀ ਜ਼ਰੂਰੀ ਨਹੀਂ ਹੁੰਦਾ ਹੈ। ਕਈ ਬਾਰ ਉਸ ਦੀ ਹੋਂਦ ਦੇ ਮੂਲ ਸਿਧਾਂਤਾਂ ਨੂੰ ਹੀ ਇਸ ਤਰ੍ਹਾਂ ਸ਼ੱਕੀ, ਪੱਛੜੇ ਅਤੇ ਅਪ੍ਰਸੰਗਿਕ ਬਣਾ ਦਿੱਤਾ ਜਾਂਦਾ ਹੈ ਕਿ ਕੌਮ ਦੇ ਆਪਣੇ ਲੋਕ ਆਪਣੀ ਹੀ ਵਿਰਾਸਤ ਨੂੰ ਬੋਝ ਸਮਝਣ ਲੱਗ ਪੈਂਦੇ ਹਨ। ਫਿਰ ਬਾਹਰਲੇ ਹਮਲਾਵਰ ਨੂੰ ਉਸ ਕੌਮ ਦੇ ਸਿਧਾਂਤਾਂ ਨਾਲ ਲੜਨ ਦੀ ਲੋੜ ਨਹੀਂ...

ਸਿੱਖ ਸਤਿਗੁਰੂ ਦਾ ਹੈ, ਕਿਸੇ ਬੰਦੇ ਦਾ ਨਹੀਂ

ਸਿੱਖ ਸਤਿਗੁਰੂ ਦਾ ਹੈ, ਕਿਸੇ ਬੰਦੇ ਦਾ ਨਹੀਂ

Oct 21, 2026 05:01 PM (Asia/Kolkata)

ਸਿੱਖ ਕਦੇ ਵੀ ਕਿਸੇ ਬੰਦੇ ਦਾ ਬੰਦਾ ਨਹੀਂ ਹੁੰਦਾ, ਉਹ ਗੁਰੂ ਦਾ ਬੰਦਾ ਹੁੰਦਾ ਹੈ। ਉਸ ਦੀ ਵਫ਼ਾਦਾਰੀ ਗੁਰੂ ਪੰਥ ਨਾਲ ਹੈ, ਕਿਸੇ ਆਗੂ ਦੀ ਕੁਰਸੀ ਨਾਲ ਨਹੀਂ। ਉਹ ਗੁਰੂ ਦੇ ਹੁਕਮ ਅੱਗੇ ਸਿਰ ਝੁਕਾਉਂਦਾ ਹੈ, ਕਿਸੇ ਮਨੁੱਖ ਦੀ ਹਰ ਗੱਲ ਅੱਗੇ ਨਹੀਂ। ਕਿਸੇ ਬੰਦੇ ਦੀ ਗ਼ਲਤੀ ਨੂੰ ਜਾਣਦਿਆਂ ਵੀ ਸਹੀ ਆਖਣਾ ਇਹ ਠੀਕ ਫ਼ੈਸਲਾ ਨਹੀ, ਆਪਣੀ ਜ਼ਮੀਰ ਨਾਲ ਧੋਖਾ ਹੈ। ਸਿੱਖ ਨੇ ਗੁਰਮਤਿ ਅਨੁਸਾਰ ਚੱਲਣਾ ਹੈ, ਕਿਸੇ ਦੀ ਅੰਨ੍ਹੀ ਅਧੀਨਗੀ ਵਿੱਚ ਨਹੀਂ।ਅੱਜ ਸੋਸ਼ਲ ਮੀਡੀਆ ਉੱਤੇ ਬਹੁਤੀ ਵਾਰ ਗੱਲ ਸਿਧਾਂਤ ਤੋਂ ਹਟ ਕੇ...

ਮੁਲਤਾਨ ਵਿੱਚ ਨਾਬਾਲਗ ਦੀ ਹੱਤਿਆ ਦਾ ਮੁੱਖ ਸ਼ੱਕੀ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ, ਹਿਰਾਸਤ ਬਾਰੇ ਸਵਾਲ ਬਾਕੀ

ਮੁਲਤਾਨ ਵਿੱਚ ਨਾਬਾਲਗ ਦੀ ਹੱਤਿਆ ਦਾ ਮੁੱਖ ਸ਼ੱਕੀ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ, ਹਿਰਾਸਤ ਬਾਰੇ ਸਵਾਲ ਬਾਕੀ

Oct 21, 2026 04:02 PM (Asia/Kolkata)

ਮੁਲਤਾਨ/ਬਹਾਵਲਪੁਰ: ਮੁਲਤਾਨ ਵਿੱਚ 15 ਸਾਲਾ ਅਨਾਥ ਲੜਕੇ ਵਸੀਮ ਅੱਬਾਸ ਨੂੰ ਕਾਰ ਹੇਠ ਕੁਚਲ ਕੇ ਮਾਰਨ ਦੇ ਮਾਮਲੇ ਦਾ ਮੁੱਖ ਸ਼ੱਕੀ ਤੌਕੀਰ ਨਜ਼ੀਰ ਬਹਾਵਲਪੁਰ ਵਿੱਚ ਇੱਕ ਕਥਿਤ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਪੰਜਾਬ ਦੇ ਕ੍ਰਾਈਮ ਕੰਟਰੋਲ ਡਿਪਾਰਟਮੈਂਟ (ਸੀਸੀਡੀ) ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮੌਤ ਆਪਣੇ ਹੀ ਸਾਥੀ ਦੀ ਗੋਲੀ ਲੱਗਣ ਨਾਲ ਹੋਈ।ਵਿਭਾਗ ਮੁਤਾਬਕ, ਬਹਾਵਲਪੁਰ ਦੇ ਨਾਰਦਰਨ ਬਾਈਪਾਸ ਨੇੜੇ ਰੋਕੇ ਜਾਣ ’ਤੇ ਤੌਕੀਰ ਨਜ਼ੀਰ ਨੇ ਗੋਲੀਬਾਰੀ ਕੀਤੀ। ਸੀਸੀਡੀ ਦਾ ਕਹਿਣਾ ਹੈ ਕਿ...

ਪਰਵਿੰਦਰ ਸਿੰਘ ਝੋਟਾ ਮਾਮਲੇ ਵਿੱਚ ਸੀਬੀਆਈ ਵੱਲੋਂ ਨਵੀਂ ਐੱਫਆਈਆਰ ਦਰਜ, ਕਤਲ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਸ਼ਾਮਲ

ਪਰਵਿੰਦਰ ਸਿੰਘ ਝੋਟਾ ਮਾਮਲੇ ਵਿੱਚ ਸੀਬੀਆਈ ਵੱਲੋਂ ਨਵੀਂ ਐੱਫਆਈਆਰ ਦਰਜ, ਕਤਲ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਸ਼ਾਮਲ

Oct 21, 2026 12:47 PM (Asia/Kolkata)

ਮਾਨਸਾ/ਚੰਡੀਗੜ੍ਹ, 21 ਅਕਤੂਬਰ 2026 (ਨਜ਼ਰਾਨਾ ਟਾਈਮਜ਼): ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪਰਵਿੰਦਰ ਸਿੰਘ ਝੋਟਾ ਮਾਮਲੇ ਵਿੱਚ ਨਵੀਂ ਐੱਫਆਈਆਰ ਦਰਜ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਖ਼ਤਰਨਾਕ ਹਥਿਆਰਾਂ ਨਾਲ ਜਾਣਬੁੱਝ ਕੇ ਸੱਟ ਪਹੁੰਚਾਉਣ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ।ਐੱਫਆਈਆਰ ਵਿੱਚ ਅਸ਼ਵਨੀ ਕੁਮਾਰ ਅਤੇ ਹੋਰ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੇਸ ਪਰਵਿੰਦਰ ਸਿੰਘ...

ਨਸ਼ਿਆਂ ਦੇ ਖਾਤਮੇ ਲਈ ਸਰਕਾਰਾਂ ਦੇ ਨਾਲ ਸਮਾਜ ਦੀ ਭਾਗੀਦਾਰੀ ਵੀ ਜ਼ਰੂਰੀ: ਚੈਅਰਮੈਨ ਸਿੱਖ ਮਿਸ਼ਨਰੀ ਕਾਲਜ

ਨਸ਼ਿਆਂ ਦੇ ਖਾਤਮੇ ਲਈ ਸਰਕਾਰਾਂ ਦੇ ਨਾਲ ਸਮਾਜ ਦੀ ਭਾਗੀਦਾਰੀ ਵੀ ਜ਼ਰੂਰੀ: ਚੈਅਰਮੈਨ ਸਿੱਖ ਮਿਸ਼ਨਰੀ ਕਾਲਜ

Oct 21, 2026 12:15 PM (Asia/Kolkata)

ਲੁਧਿਆਣਾ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਸਮੁੱਚੇ ਸਮਾਜ ਸਾਹਮਣੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਘਟਨਾ ਦੀ ਨਿਰਪੱਖ ਜਾਂਚ, ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਨਸ਼ਾ ਵਿਰੋਧੀ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਉੱਤੇ ਜ਼ੋਰ ਦਿੱਤਾ।ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਾਂਝੇ ਯਤਨਾਂ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਨਾਲ-ਨਾਲ ਪਰਿਵਾਰਾਂ...

  • Previous
  • 1
  • Next
Loading…
Loading the web debug toolbar…
Attempt #