ਇਟਲੀ ਵਿੱਚ ਧਾਰਮਿਕ ਤੇ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ” ਜਥੇਬੰਦੀ ਗਠਿਤ
ਕਰਮੋਨਾ, ਇਟਲੀ, 2 ਮਾਰਚ 2025 ,ਨਜ਼ਰਾਨਾ ਟਾਈਮਜ਼ ਬਿਉਰੋ ਇਟਲੀ ਦੇ ਗੁਰਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ, ਕਾਰਮੋਨਾ ਵਿਖੇ ਇੱਕ ਵੱਡੀ ਪੰਥਕ ਇਕੱਤਰਤਾ ਆਯੋਜਿਤ ਕੀਤੀ ਗਈ, ਜਿਸ ਵਿੱਚ ਇਟਲੀ ਭਰ ਦੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਅਤੇ ਸੁਝਵਾਨ ਸਿੰਘਾਂ ਨੇ ਹਿਸਾ ਲਿਆ। ਇਸ ਮੁਲਾਕਾਤ ਵਿੱਚ ਇਟਲੀ ਵਿੱਚ ਮੌਜੂਦਾ ਧਾਰਮਿਕ ਅਤੇ ਸਮਾਜਿਕ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ (ਦਮਦਮੀ ਟਕਸਾਲ) ਇਟਲੀ”...