ਬਾਦਲਾਂ ਦੇ ਰਾਹ ਤੁਰੇ ਭਾਜਪਾ ਵਾਲੇ ਬਾਬਾ ਧੁੰਮਾ - ਲੇਖਕ : ਰਣਜੀਤ ਸਿੰਘ ਦਮਦਮੀ ਟਕਸਾਲ
ਦਮਦਮੀ ਟਕਸਾਲ ਦੇ ਮਹਿਤਾ ਧੜੇ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਉਹਨਾਂ ਪੰਥਕ ਗੁਰਸਿੱਖਾਂ ਤੇ ਸਿੱਖ ਸੰਗਤਾਂ ਖ਼ਿਲਾਫ਼ ਸੰਦੇਸ਼ ਜਾਰੀ ਕਰਵਾਇਆ ਹੈ ਜੋ ਬਾਬੇ ਧੁੰਮੇ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਦਾ ਸਮੇਂ-ਸਮੇਂ ਉੱਤੇ ਸਿਧਾਂਤਕ ਵਿਰੋਧ ਕਰਦੇ ਆ ਰਹੇ ਹਨ। ਬਾਬਾ ਧੁੰਮਾ ਜੋ ਭਾਜਪਾ ਨਾਲ ਯਾਰੀ ਪਾ ਕੇ, ਕੁੰਭ ਵਿੱਚ ਨਹਾ ਕੇ, ਪੱਥਰ ਅਤੇ ਭੂਮੀ ਪੂਜਣ ਕਰਕੇ ਹੁਣ ਤਖ਼ਤਾਂ ਪਿੱਛੇ ਜਾ ਲੁਕੇ ਹਨ ਅਤੇ ਭਾਜਪਾ ਦੇ ਪ੍ਰਬੰਧ ਅਧੀਨ ਮੰਨੇ...