ਕਾਂਗਰਸ ਦਾ ਰਾਜਾ ਵੜਿੰਗ ਖਾਲਿਸਤਾਨ ਵਿਰੁੱਧ ਬਿਆਨਬਾਜ਼ੀ ਤੋ ਬਾਜ਼ ਆਵੇ : ਸਰਬਰਿੰਦਰ ਸਿੰਘ (ਮਾਨ ਦਲ)
ਅੰਮ੍ਰਿਤਸਰ, 16 ਅਕਤੂਬਰ (ਨਜ਼ਰਾਨਾ ਟਾਈਮਜ਼ ਨੈੱਟਵਰਕ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਸਰਬਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਰਾਜਾ ਵੜਿੰਗ ਸਿੱਖ ਕੌਮ ਅਤੇ ਖਾਲਿਸਤਾਨ ਦੇ ਖਿਲਾਫ ਬਿਆਨਬਾਜੀ ਕਰਨ ਤੋਂ ਬਾਜ ਆਵੇ, ਉਸ ਦੀ ਇਹ ਹਰਕਤ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਰਬਰਿੰਦਰ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੀ ਮੰਜ਼ਿਲ ਹੁਣ ਬਹੁਤੀ ਦੂਰ ਨਹੀਂ ਹੈ, ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅਵੱਸ਼ ਰੰਗ ਲਿਆਏਗਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ...