16 November 2026 ਦੀਆਂ ਖ਼ਬਰਾਂ

28 published stories
ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਦੀ ਆਸਿਮ ਮੁਨੀਰ ਨਾਲ ਮੁਲਾਕਾਤ, ਖੇਤਰੀ ਤੇ ਕੌਮਾਂਤਰੀ ਹਾਲਾਤ ’ਤੇ ਚਰਚਾ

ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਦੀ ਆਸਿਮ ਮੁਨੀਰ ਨਾਲ ਮੁਲਾਕਾਤ, ਖੇਤਰੀ ਤੇ ਕੌਮਾਂਤਰੀ ਹਾਲਾਤ ’ਤੇ ਚਰਚਾ

Nov 17, 2026 12:10 AM (Asia/Kolkata)

ਇਸਲਾਮਾਬਾਦ: ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਮਵਾਰ ਨੂੰ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ। ਮੁਨੀਰ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਵਿਚੋਲਗੀ ਦੇ ਯਤਨਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਮੁਲਾਕਾਤ ਦੌਰਾਨ ਖੇਤਰੀ ਅਤੇ ਕੌਮਾਂਤਰੀ ਘਟਨਾਕ੍ਰਮ ਬਾਰੇ ਚਰਚਾ ਹੋਈ। ਅਰਾਘਚੀ ਆਰਥਿਕ ਸਹਿਯੋਗ ਸੰਗਠਨ (ਈਸੀਓ) ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਆਏ ਸਨ।ਮੁਨੀਰ ਨੇ ਅਮਰੀਕਾ...

ਓਆਈਸੀ ਦੇ ਸਕੱਤਰ ਜਨਰਲ ਇਸਮਾਈਲ ਔਲਦ ਸ਼ੇਖ਼ ਅਹਿਮਦ ਦੀ ਸ਼ਹਿਬਾਜ਼ ਸ਼ਰੀਫ਼ ਨਾਲ ਮੁਲਾਕਾਤ, ਫ਼ਲਸਤੀਨ ਤੇ ਕਸ਼ਮੀਰ ਦੇ ਲੋਕਾਂ ਲਈ ਹਮਾਇਤ ਦੁਹਰਾਈ

ਓਆਈਸੀ ਦੇ ਸਕੱਤਰ ਜਨਰਲ ਇਸਮਾਈਲ ਔਲਦ ਸ਼ੇਖ਼ ਅਹਿਮਦ ਦੀ ਸ਼ਹਿਬਾਜ਼ ਸ਼ਰੀਫ਼ ਨਾਲ ਮੁਲਾਕਾਤ, ਫ਼ਲਸਤੀਨ ਤੇ ਕਸ਼ਮੀਰ ਦੇ ਲੋਕਾਂ ਲਈ ਹਮਾਇਤ ਦੁਹਰਾਈ

Nov 16, 2026 10:58 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਇਸਲਾਮੀ ਸਹਿਯੋਗ ਸੰਗਠਨ (ਓਆਈਸੀ) ਦੇ ਸਕੱਤਰ ਜਨਰਲ ਇਸਮਾਈਲ ਔਲਦ ਸ਼ੇਖ਼ ਅਹਿਮਦ ਨੇ 16 ਨਵੰਬਰ 2026 ਨੂੰ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ। ਦੋਵਾਂ ਧਿਰਾਂ ਨੇ ਮੁਸਲਿਮ ਜਗਤ ਦੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੰਗਠਨ ਦੇ ਯਤਨ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਅਤੇ ਫ਼ਲਸਤੀਨ ਤੇ ਜੰਮੂ-ਕਸ਼ਮੀਰ ਦੇ ਪੀੜਤ ਲੋਕਾਂ ਲਈ ਆਪਣੀ ਹਮਾਇਤ ਦੁਹਰਾਈ।ਸ਼ਹਿਬਾਜ਼ ਸ਼ਰੀਫ਼ ਨੇ ਅਹੁਦਾ ਸੰਭਾਲਣ ਤੋਂ...

ਚੀਮਾ ਨੂੰ ਸਦਮਾ, ਸਾਲਾ ਗੁਰਿੰਦਰਪਾਲ ਕਾਹਲੋਂ ਦਾ ਦੇਹਾਂਤ

ਚੀਮਾ ਨੂੰ ਸਦਮਾ, ਸਾਲਾ ਗੁਰਿੰਦਰਪਾਲ ਕਾਹਲੋਂ ਦਾ ਦੇਹਾਂਤ

Nov 16, 2026 10:11 PM (Asia/Kolkata)

ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾਕਪੂਰਥਲਾ 16 ਨਵੰਬਰ ਗੌਰਵ ਮੜੀਆ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਤੇ ਰੀਡਰ ਟੂ ਡਿਪਟੀ ਕਮਿਸ਼ਨਰ ਕਪੂਰਥਲਾ ਨਰਿੰਦਰ ਸਿੰਘ ਚੀਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਾਲਾ ਗੁਰਿੰਦਰਪਾਲ ਸਿੰਘ ਜਿੰਨਾਂ ਨੂੰ ਗੁਰਿੰਦਰਪਾਲ ਸਿੰਘ ਕਾਹਲੋਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦਾ ਬੀਤੀ ਰਾਤ ਇਕ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਮ੍ਰਿਤਕ ਗੁਰਿੰਦਰਪਾਲ ਸਿੰਘ ਕਾਹਲੋਂ ਦੇ ਮਾਮੇ...

ਖਾਸ ਬਿਲਡਰਾਂ ਨੂੰ ਲਾਭ ਦੇਣ ਲਈ ਗਮਾਡਾ ਮਾਸਟਰ ਪਲਾਨ ’ਚ ਤਬਦੀਲੀ ਦੇ ਦੋਸ਼; ਪੰਜ ਸ਼ਹਿਰਾਂ ’ਚ ਛਾਪੇਮਾਰੀ

ਖਾਸ ਬਿਲਡਰਾਂ ਨੂੰ ਲਾਭ ਦੇਣ ਲਈ ਗਮਾਡਾ ਮਾਸਟਰ ਪਲਾਨ ’ਚ ਤਬਦੀਲੀ ਦੇ ਦੋਸ਼; ਪੰਜ ਸ਼ਹਿਰਾਂ ’ਚ ਛਾਪੇਮਾਰੀ

Nov 16, 2026 08:51 PM (Asia/Kolkata)

ਗਮਾਡਾ ਵੱਲੋਂ ਖਾਸ ਬਿਲਡਰਾਂ ਨੂੰ ਲਾਭ ਪਹੁੰਚਾਉਣ ਲਈ ਮਾਸਟਰ ਪਲਾਨ 'ਚ ਕੀਤੀ ਤਬਦੀਲੀ ਕੀ ਜ਼ਮੀਨ ਗ੍ਰਹਿਣ ਕਰਨ, ਲਈ ਮਨਜ਼ੂਰੀਆਂ ਦੇਣ ਵੇਲੇ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾਂ ਨਹੀਂ ਦੀ ਜਾਂਚ ਲਈ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ 'ਚ ਕੀਤੀ ਛਾਪੇਮਾਰੀ... ਤਿਰੂਪਤੀ ਇਨਫਰਾਪ੍ਰੋਜੈਕਟਸ ਦੇ 'ਰੇਮੀਗੇਟ ਬਿਲਡਐਸਟੇਟਸ (ਇੰਡੀਆ) ਪ੍ਰਾਈਵੇਟ ਲਿਮਟਿਡ' ਅਤੇ 'ਐਮ.ਬੀ. ਇਨਫਰਾਬਿਲਡ ਪ੍ਰਾਈਵੇਟ ਲਿਮਟਿਡ ਦੇ ਸਬੰਧਾਂ ਅਤੇ 'ਗਮਾਡਾ' ਨਾਲ ਜੁੜੇ ਜ਼ਮੀਨੀ ਮਾਮਲਿਆਂ ਦੀ...

ਪਾਕਿਸਤਾਨ ਨੇ ਪੋਲੋ ਵਿਸ਼ਵ ਕੱਪ 2027 ਲਈ ਕੀਤਾ ਕੁਆਲੀਫਾਈ, ਨਾਈਜੀਰੀਆ ’ਚ ਤਿੰਨੇ ਕੁਆਲੀਫਾਇੰਗ ਮੈਚ ਜਿੱਤੇ

ਪਾਕਿਸਤਾਨ ਨੇ ਪੋਲੋ ਵਿਸ਼ਵ ਕੱਪ 2027 ਲਈ ਕੀਤਾ ਕੁਆਲੀਫਾਈ, ਨਾਈਜੀਰੀਆ ’ਚ ਤਿੰਨੇ ਕੁਆਲੀਫਾਇੰਗ ਮੈਚ ਜਿੱਤੇ

Nov 16, 2026 08:20 PM (Asia/Kolkata)

ਨਾਈਜੀਰੀਆ: ਪਾਕਿਸਤਾਨ ਨੇ ਜ਼ੋਨ ਈ ਕੁਆਲੀਫਾਇਰਾਂ ਵਿੱਚ ਆਪਣੇ ਤਿੰਨੇ ਮੈਚ ਜਿੱਤ ਕੇ ਪੋਲੋ ਵਿਸ਼ਵ ਕੱਪ 2027 ਲਈ ਥਾਂ ਪੱਕੀ ਕਰ ਲਈ ਹੈ। ਟੀਮ ਨੇ ਆਖ਼ਰੀ ਮੈਚ ਵਿੱਚ ਮੇਜ਼ਬਾਨ ਨਾਈਜੀਰੀਆ ਨੂੰ 9–5 ਨਾਲ ਹਰਾ ਕੇ ਆਪਣੀ ਕੁਆਲੀਫਾਇੰਗ ਮੁਹਿੰਮ ਅਜੇਤੂ ਰਹਿੰਦਿਆਂ ਮੁਕੰਮਲ ਕੀਤੀ।ਨਾਈਜੀਰੀਆ ਵਿੱਚ ਹੋਏ ਇਨ੍ਹਾਂ ਕੁਆਲੀਫਾਇਰਾਂ ਦੌਰਾਨ ਪਾਕਿਸਤਾਨ ਨੇ ਈਰਾਨ ਅਤੇ ਭਾਰਤ ਖ਼ਿਲਾਫ਼ ਵੀ ਜਿੱਤਾਂ ਦਰਜ ਕੀਤੀਆਂ। ਲਗਾਤਾਰ ਤਿੰਨ ਜਿੱਤਾਂ ਨਾਲ ਟੀਮ ਨੇ ਫਰਵਰੀ 2027 ਵਿੱਚ ਉਰੂਗਵੇ ’ਚ ਹੋਣ ਵਾਲੇ ਪੋਲੋ ਵਿਸ਼ਵ ਕੱਪ...

ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਸਪੋਰਟ ਦੀ ਸ਼ਰਤ ਖਤਮ ਕਰਦਿਆਂ ਕਰਤਾਰਪੁਰ ਸਾਹਿਬ ਦਾ ਖੋਲਿਆ ਜਾਵੇ : ਸ਼੍ਰੋਮਣੀ ਅਕਾਲੀ ਦਲ (ਸ੍ਰੀ ਅਨੰਦਪੁਰ ਸਾਹਿਬ )

ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਸਪੋਰਟ ਦੀ ਸ਼ਰਤ ਖਤਮ ਕਰਦਿਆਂ ਕਰਤਾਰਪੁਰ ਸਾਹਿਬ ਦਾ ਖੋਲਿਆ ਜਾਵੇ : ਸ਼੍ਰੋਮਣੀ ਅਕਾਲੀ ਦਲ (ਸ੍ਰੀ ਅਨੰਦਪੁਰ ਸਾਹਿਬ )

Nov 16, 2026 08:14 PM (Asia/Kolkata)

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਟੀ ਨੇ ਕੀਤੀ ਪੁਰਜ਼ੋਰ ਅਪੀਲ…ਚੰਡੀਗੜ੍ਹ 15 ਨਵੰਬਰ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਿਆ ਜਾਵੇ ਅਤੇ ਦਰਸ਼ਨਾਂ ਲਈ ਪਾਸਪੋਰਟ ਦੀ ਲਾਜ਼ਮੀ ਸ਼ਰਤ ਖ਼ਤਮ ਕੀਤੀ ਜਾਵੇ। ਇੱਥੇ ਜਾਰੀ ਪ੍ਰੈਸ ਨੋਟ ਵਿੱਚ...

ਅਮਰ ਸ਼ਹੀਦ ਧੰਨ ਧੰਨ ਸ਼੍ਰੀ ਮਾਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਅਮਰ ਸ਼ਹੀਦ ਧੰਨ ਧੰਨ ਸ਼੍ਰੀ ਮਾਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਇਆ

Nov 16, 2026 08:11 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਨਵੰਬਰ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਾਰ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਸਬੰਧ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ...

ਹਲਕਾ ਜੰਡਿਆਲਾ ਗੁਰੂ ਚ ਸਾਬਕਾ ਸਰਪੰਚ ਬਲਵਿੰਦਰ ਸਿੰਘ ਕਾਂਗਰਸ ਚ ਸ਼ਾਮਿਲ

ਹਲਕਾ ਜੰਡਿਆਲਾ ਗੁਰੂ ਚ ਸਾਬਕਾ ਸਰਪੰਚ ਬਲਵਿੰਦਰ ਸਿੰਘ ਕਾਂਗਰਸ ਚ ਸ਼ਾਮਿਲ

Nov 16, 2026 08:03 PM (Asia/Kolkata)

ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕੀਤਾ ਸਵਾਗਤ, ਕਿਹਾ- ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨਾਲ ਜੁੜ ਰਹੇ ਹਨ ਲੋਕਟਾਂਗਰਾ - ਸੁਰਜੀਤ ਸਿੰਘ ਖਾਲਸਾਹਲਕਾ ਜੰਡਿਆਲਾ ਗੁਰੂ ਵਿੱਚ ਆਮ ਆਦਮੀ ਪਾਰਟੀ ਨੂੰ ਸਿਆਸੀ ਝਟਕਾ ਲੱਗਾ ਹੈ। ਪਿੰਡ ਮਹਿਸਮਪੁਰਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪਿੰਡ ਜੱਬੋਵਾਲ ਵਿੱਚ ਵੀ ਕਈ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ ਹੈ।ਇਸ ਮੌਕੇ...

ਇਮਰਾਨ ਖ਼ਾਨ ਨੇ ਜੱਜਾਂ ਨੂੰ ਚਿੱਠੀ ਲਿਖ ਕੇ ਜਾਨ ਤੇ ਸਿਹਤ ਨੂੰ ਗੰਭੀਰ ਖ਼ਤਰਾ ਦੱਸਿਆ, ਬੁਸ਼ਰਾ ਬੀਬੀ ਨੇ ਹਸਪਤਾਲ ਤਬਦੀਲੀ ਮੰਗੀ

ਇਮਰਾਨ ਖ਼ਾਨ ਨੇ ਜੱਜਾਂ ਨੂੰ ਚਿੱਠੀ ਲਿਖ ਕੇ ਜਾਨ ਤੇ ਸਿਹਤ ਨੂੰ ਗੰਭੀਰ ਖ਼ਤਰਾ ਦੱਸਿਆ, ਬੁਸ਼ਰਾ ਬੀਬੀ ਨੇ ਹਸਪਤਾਲ ਤਬਦੀਲੀ ਮੰਗੀ

Nov 16, 2026 07:43 PM (Asia/Kolkata)

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੀਨੀਅਰ ਜੱਜਾਂ ਨੂੰ ਲਿਖੀ ਚਿੱਠੀ ਵਿੱਚ ਆਪਣੀ ਜਾਨ ਅਤੇ ਸਿਹਤ ਨੂੰ ਗੰਭੀਰ ਖ਼ਤਰਾ ਦੱਸਿਆ ਹੈ। ਉੱਧਰ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ ਵੱਖਰੇ ਤੌਰ ’ਤੇ ਇਸਲਾਮਾਬਾਦ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਕੇ ਅਡਿਆਲਾ ਜੇਲ੍ਹ ਤੋਂ ਤੁਰੰਤ ਹਸਪਤਾਲ ਤਬਦੀਲ ਕਰਨ ਦੀ ਮੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਖ਼ਾਨ ਨੂੰ ਜੇਲ੍ਹ ਵਿੱਚ ਬਿਹਤਰੀਨ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਲਾਜ ਵਿੱਚ ਕੋਈ ਦੇਰੀ ਨਹੀਂ...

ਪਾਕਿਸਤਾਨ ਨੇ 2026–27 ਲਈ ਈਸੀਓ ਦੀ ਪ੍ਰਧਾਨਗੀ ਸੰਭਾਲੀ, ਇਸਲਾਮਾਬਾਦ ਮੀਟਿੰਗ ’ਚ ਖੇਤਰੀ ਵਪਾਰ ਤੇ ਸੰਪਰਕ ਦਾ ਖਾਕਾ ਪੇਸ਼

ਪਾਕਿਸਤਾਨ ਨੇ 2026–27 ਲਈ ਈਸੀਓ ਦੀ ਪ੍ਰਧਾਨਗੀ ਸੰਭਾਲੀ, ਇਸਲਾਮਾਬਾਦ ਮੀਟਿੰਗ ’ਚ ਖੇਤਰੀ ਵਪਾਰ ਤੇ ਸੰਪਰਕ ਦਾ ਖਾਕਾ ਪੇਸ਼

Nov 16, 2026 07:22 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਨੇ 10 ਮੈਂਬਰੀ ਆਰਥਿਕ ਸਹਿਯੋਗ ਸੰਗਠਨ (ਈਸੀਓ) ਦੀ ਸਾਲ 2026–27 ਲਈ ਵਾਰੀ ਅਨੁਸਾਰ ਪ੍ਰਧਾਨਗੀ ਸੰਭਾਲ ਲਈ ਹੈ। ਇਹ ਜ਼ਿੰਮੇਵਾਰੀ ਪਾਕਿਸਤਾਨ ਨੂੰ ਮੱਧ ਏਸ਼ੀਆ, ਦੱਖਣੀ ਏਸ਼ੀਆ ਅਤੇ ਮੱਧ ਪੂਰਬ ਨੂੰ ਜੋੜਨ ਵਾਲੇ ਖੇਤਰੀ ਵਪਾਰ ਤੇ ਆਵਾਜਾਈ ਕੇਂਦਰ ਵਜੋਂ ਆਪਣੀ ਭੂਮਿਕਾ ਮਜ਼ਬੂਤ ਕਰਨ ਦਾ ਮੌਕਾ ਦਿੰਦੀ ਹੈ।ਪ੍ਰਧਾਨਗੀ ਦੀ ਤਬਦੀਲੀ ਇਸਲਾਮਾਬਾਦ ਵਿੱਚ ਹੋਈ ਈਸੀਓ ਮੰਤਰੀ ਪ੍ਰੀਸ਼ਦ ਦੀ 30ਵੀਂ ਮੀਟਿੰਗ ਦੌਰਾਨ ਹੋਈ। ਮੀਟਿੰਗ ਦੀ ਪ੍ਰਧਾਨਗੀ ਉਪ ਪ੍ਰਧਾਨ ਮੰਤਰੀ ਅਤੇ...

ਓਕਾੜਾ ’ਚ ਧੀ ਰਾਣੀ ਪ੍ਰੋਗਰਾਮ ਦੇ ਪੰਜਵੇਂ ਸਮਾਗਮ ਦੌਰਾਨ 131 ਜੋੜਿਆਂ ਦੇ ਵਿਆਹ, ਧੀਆਂ ਨੂੰ ਦੋ ਲੱਖ ਰੁਪਏ ਵਾਲੇ ਏਟੀਐੱਮ ਕਾਰਡ ਦਿੱਤੇ

ਓਕਾੜਾ ’ਚ ਧੀ ਰਾਣੀ ਪ੍ਰੋਗਰਾਮ ਦੇ ਪੰਜਵੇਂ ਸਮਾਗਮ ਦੌਰਾਨ 131 ਜੋੜਿਆਂ ਦੇ ਵਿਆਹ, ਧੀਆਂ ਨੂੰ ਦੋ ਲੱਖ ਰੁਪਏ ਵਾਲੇ ਏਟੀਐੱਮ ਕਾਰਡ ਦਿੱਤੇ

Nov 16, 2026 06:43 PM (Asia/Kolkata)

ਓਕਾੜਾ (ਨਜ਼ਰਾਨਾ ਟਾਈਮਜ਼): ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਦੀ ਭਲਾਈ ਪਹਿਲ ‘ਧੀ ਰਾਣੀ ਪ੍ਰੋਗਰਾਮ’ ਤਹਿਤ ਸਮਾਜ ਭਲਾਈ ਵਿਭਾਗ ਵੱਲੋਂ ਪੰਜਵਾਂ ਸਮਾਗਮ ਕਰਵਾਇਆ ਗਿਆ। ਇਸ ਸਮੂਹਿਕ ਵਿਆਹ ਸਮਾਗਮ ਵਿੱਚ 131 ਜੋੜੇ ਵਿਆਹ ਬੰਧਨ ਵਿੱਚ ਬੱਝੇ। ਨਵਵਿਆਹੀਆਂ ਧੀਆਂ ਨੂੰ ਮੁੱਖ ਮੰਤਰੀ ਵੱਲੋਂ ਦੋ-ਦੋ ਲੱਖ ਰੁਪਏ ਦੀ ਰਾਸ਼ੀ ਵਾਲੇ ਏਟੀਐੱਮ ਕਾਰਡ ਤੋਹਫ਼ੇ ਵਜੋਂ ਦਿੱਤੇ ਗਏ।ਪੰਜਾਬ ਦੇ ਸਮਾਜ ਭਲਾਈ ਅਤੇ ਬੈਤੁਲ ਮਾਲ ਮੰਤਰੀ ਸੋਹੇਲ ਸ਼ੌਕਤ ਬੱਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ...

ਅਵਤਾਰ ਸਿੰਘ ਬਿੱਲਾ ਸ਼ੇਰੋ ਦੀ ਹਾਜ਼ਰੀ ਵਿੱਚ ਵੇਈ ਪੂਈਂ ਤੇ ਜਾਮਾਰਾਏ ਤੋਂ ਕਈ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ

ਅਵਤਾਰ ਸਿੰਘ ਬਿੱਲਾ ਸ਼ੇਰੋ ਦੀ ਹਾਜ਼ਰੀ ਵਿੱਚ ਵੇਈ ਪੂਈਂ ਤੇ ਜਾਮਾਰਾਏ ਤੋਂ ਕਈ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ

Nov 16, 2026 06:13 PM (Asia/Kolkata)

ਰਵੀ ਖਹਿਰਾ, ਖਡੂਰ ਸਾਹਿਬਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲ਼ੇ ਵੱਡਾ ਬਲ਼ ਮਿਲ਼ਿਆ ਜਦ ਪਿੰਡ ਜਾਮਾਰਾਏ ਤੇ ਵੇਈ ਪੂਈਂ ਤੋਂ ਕਈ ਪਰਿਵਾਰਾ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜਿਆ। ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਨੇ ਇਹਨਾਂ ਪਰਿਵਾਰਾਂ ਦੀ ਪਾਰਟੀ ਵਿੱਚ ਸ਼ਮੂਲਿਅਤ ਕਰਵਾਈ ਤੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੀ ਜਨਤਾ ਹੁਣ ਆਮ ਆਦਮੀ ਪਾਰਟੀ ਤੇ...

ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਵਿਸ਼ਾਲ ਖੂਨਦਾਨ ਕੈਂਪ ਸ਼ਲਾਘਾਯੋਗ ਹੈ- ਡੀਐਸਪੀ ਸ਼ੀਤਲ

ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਵਿਸ਼ਾਲ ਖੂਨਦਾਨ ਕੈਂਪ ਸ਼ਲਾਘਾਯੋਗ ਹੈ- ਡੀਐਸਪੀ ਸ਼ੀਤਲ

Nov 16, 2026 05:10 PM (Asia/Kolkata)

ਕਪੂਰਥਲਾ 16 ਨਵੰਬਰ ਗੌਰਵ ਮੜੀਆ ਖੂਨਦਾਨ ਕਰਨਾ ਇੱਕ ਸੁਰੱਖਿਅਤ ਅਤੇ ਜੀਵਨ ਬਚਾਉਣ ਵਾਲਾ ਕਾਰਜ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਲੋੜਵੰਦ ਲੋਕਾਂ ਨੂੰ ਹਮੇਸ਼ਾ ਖੂਨ ਦੀ ਲੋੜ ਹੁੰਦੀ ਹੈ।ਖੂਨਦਾਨ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾ ਸਕਦਾ ਹੈ ਅਤੇ ਐਮਰਜੈਂਸੀ ਅਤੇ ਸਿਕਲ ਸੈੱਲ ਬਿਮਾਰੀ ਵਰਗੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ।ਇੱਕ ਵਾਰ ਖੂਨਦਾਨ ਕਰਨ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ,ਇਸ ਲਈ ਸਾਰਿਆਂ ਨੂੰ ਖੂਨਦਾਨ ਕਰਨ ਲਈ ਉਤਸ਼ਾਹਿਤ...

ਟਾਕਾਨੀਨੀ ਹਾਦਸੇ ਵਿੱਚ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਿੱਖ ਤੇ ਮਾਓਰੀ ਭਾਈਚਾਰੇ ਨੇ ਕੀਤੀ ਅਰਦਾਸ ਤੇ ਕਰਾਕੀਆ

ਟਾਕਾਨੀਨੀ ਹਾਦਸੇ ਵਿੱਚ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਿੱਖ ਤੇ ਮਾਓਰੀ ਭਾਈਚਾਰੇ ਨੇ ਕੀਤੀ ਅਰਦਾਸ ਤੇ ਕਰਾਕੀਆ

Nov 16, 2026 03:02 PM (Asia/Kolkata)

ਆਕਲੈਂਡ, ਨਿਊਜ਼ੀਲੈਂਡ (ਤਰਨਜੋਤ ਸਿੰਘ)ਨਿਊਜ਼ੀਲੈਂਡ ਦੇ ਟਾਕਾਨੀਨੀ ਵਿਖੇ ਬਰਗਰਫਿਊਲ ਰੈਸਟੋਰੈਂਟ ਸਾਹਮਣੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਤਿੰਨ ਪੰਜਾਬੀਆਂ ਦੀ ਯਾਦ ਵਿੱਚ ਅੱਜ ਸਵੇਰੇ ਸਿੱਖ ਅਤੇ ਮਾਓਰੀ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।ਸਵੇਰੇ 6 ਵਜੇ ਗ੍ਰੇਟ ਸਾਊਥ ਰੋਡ ਵਿਖੇ ਹੋਏ ਇਸ ਸਮਾਗਮ ਦੌਰਾਨ ਮਾਓਰੀ ਭਾਈਚਾਰੇ ਦੇ ਮਾਤੁਆ ਟੈਡ ਨਗਾਤਾਕੀ ਵੱਲੋਂ ਕਰਾਕੀਆ ਦੀ ਰਸਮ ਨਿਭਾਈ ਗਈ। ਇਸ ਉਪਰੰਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਅਰਦਾਸੀਏ...

ਟਾਕਾਨੀਨੀ ਵਿਖੇ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਰਾਗ ਦਰਬਾਰ ਕਰਵਾਇਆ ਗਿਆ

ਟਾਕਾਨੀਨੀ ਵਿਖੇ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਰਾਗ ਦਰਬਾਰ ਕਰਵਾਇਆ ਗਿਆ

Nov 16, 2026 02:11 PM (Asia/Kolkata)

ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਰਾਗ ਦਰਬਾਰ ਕਰਵਾਇਆ ਗਿਆ । ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਟਾਕਾਨੀਨੀ ਵਿਖੇ ਸਜਾਏ ਸ਼ਾਮ ਦੇ ਦੀਵਾਨਾਂ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਹਜ਼ੂਰੀ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਦੇ ਜਥੇ ਨੇ ਰਾਗ ਦਰਬਾਰ ਦੀ ਆਰੰਭਤਾ ਕਰਦਿਆਂ ਦਸਮ ਬਾਣੀ ਦੇ ਸ਼ਬਦਾਨ ਦਾ ਗਾਇਨ ਕੀਤਾ ।ਉਪਰੰਤ ਭਾਈ ਅੰਤਰਪ੍ਰੀਤ ਸਿੰਘ ਦੇ ਜਥੇ ਨੇ ਜੋ ਗੁਰਦੁਆਰਾ ਸਾਹਿਬ ਵਿੱਚ ਕੀਰਤਨ...

PAKISTAN-ਨਾਰੋਵਾਲ ’ਚ ‘ਧੀ ਰਾਣੀ ਪ੍ਰੋਗਰਾਮ’ ਤਹਿਤ 130 ਜੋੜਿਆਂ ਦੇ ਸਮੂਹਿਕ ਵਿਆਹ, ਹਰੇਕ ਨੂੰ ਦੋ ਲੱਖ ਰੁਪਏ ਸਲਾਮੀ ਤੇ ਵਿਆਹ ਦੇ ਕੱਪੜੇ ਦਿੱਤੇ

PAKISTAN-ਨਾਰੋਵਾਲ ’ਚ ‘ਧੀ ਰਾਣੀ ਪ੍ਰੋਗਰਾਮ’ ਤਹਿਤ 130 ਜੋੜਿਆਂ ਦੇ ਸਮੂਹਿਕ ਵਿਆਹ, ਹਰੇਕ ਨੂੰ ਦੋ ਲੱਖ ਰੁਪਏ ਸਲਾਮੀ ਤੇ ਵਿਆਹ ਦੇ ਕੱਪੜੇ ਦਿੱਤੇ

Nov 16, 2026 01:51 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿੱਚ ‘ਧੀ ਰਾਣੀ ਪ੍ਰੋਗਰਾਮ’ ਤਹਿਤ 130 ਜੋੜਿਆਂ ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ। ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਵੱਲੋਂ ਹਰੇਕ ਜੋੜੇ ਨੂੰ ਦੋ ਲੱਖ ਰੁਪਏ ਸਲਾਮੀ ਅਤੇ ਲਾੜੇ-ਲਾੜੀ ਲਈ ਵਿਆਹ ਦੇ ਵਿਸ਼ੇਸ਼ ਕੱਪੜੇ ਦਿੱਤੇ ਗਏ। ਇਹ ਪ੍ਰੋਗਰਾਮ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦੇ ਖ਼ਰਚਿਆਂ ਵਿੱਚ ਮਦਦ ਅਤੇ ਸਨਮਾਨ ਨਾਲ ਵਿਦਾਈ ਲਈ ਚਲਾਇਆ ਜਾ ਰਿਹਾ ਹੈ।ਸਮਾਗਮ ਵਿੱਚ ਕੇਂਦਰੀ ਯੋਜਨਾਬੰਦੀ ਅਤੇ ਵਿਕਾਸ...

ਭਾਜਪਾ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿੱਥੇ ਇੱਕ ਆਮ ਵਰਕਰ ਵੀ ਮੰਤਰੀ,ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਬਣ ਸਕਦਾ ਹੈ-ਸੰਜੀਵ ਖੰਨਾ

ਭਾਜਪਾ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿੱਥੇ ਇੱਕ ਆਮ ਵਰਕਰ ਵੀ ਮੰਤਰੀ,ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਬਣ ਸਕਦਾ ਹੈ-ਸੰਜੀਵ ਖੰਨਾ

Nov 16, 2026 01:43 PM (Asia/Kolkata)

ਕਿਹਾ-ਪਰਿਵਾਰਵਾਦ ਅਤੇ ਭਾਈਭਤੀਜਾਵਾਦ ਤੋਂ ਉੱਪਰ ਉੱਠ ਕੇ ਭਾਜਪਾ ਵਿੱਚ ਵਰਕਰਾਂ ਨੂੰ ਮਿਲਦਾ ਹੈ ਅੱਗੇ ਵਧਣ ਦਾ ਮੌਕਾਕਪੂਰਥਲਾ 17 ਨਵੰਬਰ ਗੌਰਵ ਮੜੀਆ ਭਾਜਪਾ ਮੰਡਲ 2 ਦੇ ਜਨਰਲ ਸਕੱਤਰ ਸੰਜੀਵ ਖੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਇੱਕੋ ਇੱਕ ਅਜਿਹੀ ਰਾਜਨੀਤਿਕ ਪਾਰਟੀ ਹੈ ਜਿੱਥੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਗਠਨ ਪ੍ਰਤੀ ਸਮਰਪਣ ਨੂੰ ਤਰਜੀਹ ਦਿੱਤੀ ਜਾਂਦੀ ਹੈ।ਭਾਜਪਾ ਵਿੱਚ ਇੱਕ ਵਿਅਕਤੀ ਦੀ ਪਛਾਣ ਉਸਦੇ ਪਰਿਵਾਰ ਜਾਂ ਰਾਜਨੀਤਿਕ ਪਿਛੋਕੜ ਤੋਂ ਨਹੀਂ,ਸਗੋਂ ਉਸਦੀ ਮਿਹਨਤ,ਯੋਗਤਾ ਅਤੇ...

ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਰੈਸਟੋਰੈਂਟ ਮਾਲਕ ਦੀ ਮੌਤ, ਮੁਲਾਜ਼ਮ ਗੰਭੀਰ ਜ਼ਖ਼ਮੀ

ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਰੈਸਟੋਰੈਂਟ ਮਾਲਕ ਦੀ ਮੌਤ, ਮੁਲਾਜ਼ਮ ਗੰਭੀਰ ਜ਼ਖ਼ਮੀ

Nov 16, 2026 01:40 PM (Asia/Kolkata)

ਕਪੂਰਥਲਾ ਤੋਂ ਜਲੰਧਰ ਰੋਡ ’ਤੇ ਸੁਲਤਾਨਪੁਰ ਲੋਧੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਸਿਵਲ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਮਾਲਕ ਨੂੰ ਮ੍ਰਿਤਕ ਐਲਾਨਿਆਕਪੂਰਥਲਾ 17 ਨਵੰਬਰ ਗੌਰਵ ਮੜੀਆਜਲੰਧਰ ਰੋਡ ’ਤੇ ਸੁਲਤਾਨਪੁਰ ਲੋਧੀ ਬਾਈਪਾਸ ਨੇੜੇ ਕਾਰ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਵਿੱਚ ਇੱਕ ਰੈਸਟੋਰੈਂਟ ਮਾਲਕ ਦੀ ਮੌਤ ਹੋ ਗਈ, ਜਦਕਿ ਉਸ ਦਾ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮੁਲਾਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ...

ਦੇਸ਼ ਦੇ ਸਾਰੇ  ਗੈਰ-ਸਰਕਾਰੀ ਅਤੇ ਸਰਕਾਰੀ ਸਕੂਲਾ ਚ ਪੜਾਇਆ ਜਾਵੇ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ-ਮਲਵਿੰਦਰ ਸਿੰਘ ਚਾਹਲ

ਦੇਸ਼ ਦੇ ਸਾਰੇ ਗੈਰ-ਸਰਕਾਰੀ ਅਤੇ ਸਰਕਾਰੀ ਸਕੂਲਾ ਚ ਪੜਾਇਆ ਜਾਵੇ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ-ਮਲਵਿੰਦਰ ਸਿੰਘ ਚਾਹਲ

Nov 16, 2026 01:35 PM (Asia/Kolkata)

ਕਪੂਰਥਲਾ 16 ਨਵੰਬਰ ਗੌਰਵ ਮੜੀਆ ਦੇਸ਼ ਦੇ ਸਾਰੇ ਗੈਰ- ਸਰਕਾਰੀ ਤੇ ਸਰਕਾਰੀ ਸਕੂਲ ਪ੍ਰਬੰਧਕਾਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਪੜ੍ਹਾਉਣ ਦੀ ਅਪੀਲ ਅਜਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ(ਮੰਮੂ ਚਾਹਲ)ਨੇ ਕਿਹਾ ਸਾਰੇ ਸਕੂਲਾਂ ਵਿਚ ਸਾਹਿਬਜ਼ਾਦਿਆਂ(ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰਾਂ ਬਾਬਾ ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ ਜੀ,ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ)ਦੀ ਜੀਵਨੀ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕਰਨ ਨਾਲ ਬੱਚਿਆਂ ਵਿੱਚ ਇਤਿਹਾਸਕ...

ਕੇਂਦਰ ਸਰਕਾਰ ਵੱਲੋਂ ਕੈਂਸਰ ਵਿਰੋਧੀ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਇੱਕ ਸਵਾਗਤਯੋਗ ਕਦਮ ਹੈ-ਖੋਜੇਵਾਲ

ਕੇਂਦਰ ਸਰਕਾਰ ਵੱਲੋਂ ਕੈਂਸਰ ਵਿਰੋਧੀ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਇੱਕ ਸਵਾਗਤਯੋਗ ਕਦਮ ਹੈ-ਖੋਜੇਵਾਲ

Nov 16, 2026 01:32 PM (Asia/Kolkata)

ਕਪੂਰਥਲਾ 16 ਨਵੰਬਰ ਗੌਰਵ ਮੜੀਆ ਅੱਜ ਦੇ ਸਮੇਂ ਵਿੱਚ ਜਦੋਂ ਹਰ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ ਅਤੇ ਦਵਾਈਆਂ ਤੇ ਨਿਰਭਰਤਾਂ ਤੇ ਜੀਵਨ ਬਿਤਾਉਂਦ ਹੈ।ਅਜਿਹੇ ਚ ਕੇਂਦਰ ਸਰਕਾਰ ਵੱਲੋਂ ਕੈਂਸਰ ਵਿਰੋਧੀ ਦਵਾਈਆਂ ਦੀਆਂ ਕੀਮਤਾਂ ਵਿੱਚ ਔਸਤਨ 96.5% ਦੀ ਕਮੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ 679 ਬ੍ਰਾਂਡਾਂ ਦੇ ਕੈਂਸਰ ਵਿਰੋਧੀ ਦਵਾਈਆਂ ਦੀਆਂ ਕੀਮਤਾਂ ਵਿੱਚ 50% ਤੋਂ ਵੱਧ ਦੀ ਕਮੀ ਕਰਨਾ ਬਹੁਤ...

ਪ੍ਰਦੀਪ ਠਾਕੁਰ ਨੇ ਭਾਜਪਾ ਮੰਡਲ 1 ਦੀ ਨਵੀਂ ਟੀਮ ਦਾ ਕੀਤਾ ਐਲਾਨ

ਪ੍ਰਦੀਪ ਠਾਕੁਰ ਨੇ ਭਾਜਪਾ ਮੰਡਲ 1 ਦੀ ਨਵੀਂ ਟੀਮ ਦਾ ਕੀਤਾ ਐਲਾਨ

Nov 16, 2026 01:27 PM (Asia/Kolkata)

ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਰਹੇਗਾ ਜ਼ੋਰ-ਪ੍ਰਦੀਪ ਠਾਕੁਰਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਸਹਿਮਤੀ ਨਾਲ ਨਵੀਂ ਟੀਮ ਦਾ ਗਠਨਵੱਖ-ਵੱਖ ਮੋਰਚਿਆਂ,ਸੈੱਲਾਂ ਅਤੇ ਅਹੁਦੇਦਾਰਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂਕਪੂਰਥਲਾ 16 ਨਵੰਬਰ ਗੌਰਵ ਮੜੀਆ ਭਾਰਤੀ ਜਨਤਾ ਪਾਰਟੀ ਮੰਡਲ 1 ਦੇ ਪ੍ਰਧਾਨ ਪ੍ਰਦੀਪ ਠਾਕੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਸਹਿਮਤੀ ਨਾਲ ਮੰਡਲ 1ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ।ਐਲਾਨੀ ਗਈ ਨਵੀਂ ਟੀਮ ਵਿੱਚ ਵੱਖ-ਵੱਖ ਅਹੁਦੇਦਾਰਾਂ,ਜਨਰਲ...

ਮਲਵਿੰਦਰ ਸਿੰਘ ਚਾਹਲ ਨੇ ਹਲਕੇ ਚ ਰਾਜਨੀਤਿਕ ਗਤੀਵਿਧੀਆਂ ਕੀਤੀਆਂ ਤੇਜ਼,ਲੋਕਾਂ ਤੋਂ ਮਿਲ ਰਿਹਾ ਭਾਰੀ ਸਮਰਥਨ

ਮਲਵਿੰਦਰ ਸਿੰਘ ਚਾਹਲ ਨੇ ਹਲਕੇ ਚ ਰਾਜਨੀਤਿਕ ਗਤੀਵਿਧੀਆਂ ਕੀਤੀਆਂ ਤੇਜ਼,ਲੋਕਾਂ ਤੋਂ ਮਿਲ ਰਿਹਾ ਭਾਰੀ ਸਮਰਥਨ

Nov 16, 2026 01:22 PM (Asia/Kolkata)

ਕਪੂਰਥਲਾ 16 ਨਵੰਬਰ ਗੌਰਵ ਮੜੀਆ ਵਿਧਾਨ ਸਭਾ ਹਲਕੇ ਕਪੂਰਥਲਾ ਤੋਂ ਆਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ (ਮੰਮੁ ਚਾਹਲ) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਵਿੱਚ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।ਉਹ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨਾਲ ਲਗਾਤਾਰ ਸੰਪਰਕ ਬਣਾ ਰਹੇ ਹਨ।ਉਨ੍ਹਾਂ ਨੂੰ ਆਪਣੀਆਂ ਗਤੀਵਿਧੀਆਂ ਦੌਰਾਨ ਸਮਰਥਕਾਂ ਅਤੇ ਜਨਤਾ ਦਾ ਭਾਰੀ ਸਮਰਥਨ ਮਿਲ ਰਿਹਾ ਹੈ।ਮਲਵਿੰਦਰ ਸਿੰਘ ਚਾਹਲ ਜਨਤਾ ਨਾਲ ਨਿਯਮਤ...

ਖਾਦ ਸਬਸਿਡੀ ਰਾਹੀਂ ਕਿਸਾਨਾਂ ਨੂੰ ਵਾਜਬ ਕੀਮਤਾਂ ਤੇ ਮਿਲੇਗੀ ਖਾਦ-ਰਾਕੇਸ਼ ਕੁਮਾਰ ਨੀਟੂ

ਖਾਦ ਸਬਸਿਡੀ ਰਾਹੀਂ ਕਿਸਾਨਾਂ ਨੂੰ ਵਾਜਬ ਕੀਮਤਾਂ ਤੇ ਮਿਲੇਗੀ ਖਾਦ-ਰਾਕੇਸ਼ ਕੁਮਾਰ ਨੀਟੂ

Nov 16, 2026 01:18 PM (Asia/Kolkata)

ਮੋਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਦੇ ਅੰਨਦਾਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ-ਭਾਜਪਾਸੁਲਤਾਨਪੁਰ ਲੋਧੀ 16 ਨਵੰਬਰ ਗੌਰਵ ਮੜੀਆ ਨਵੇਂ ਸਾਲ ਤੋਂ ਪਹਿਲਾਂਕਿਸਾਨਾਂ ਲਈ ਖਾਦ ਸਬਸਿਡੀ ਦਾ ਐਲਾਨ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਰਾਕੇਸ਼ ਕੁਮਾਰ ਨੀਟੂ ਨੇ ਕਿਹਾ ਕਿ ਕਿਸਾਨਾਂ ਦੀ ਓਨੀ ਪਰਵਾਹ ਕੋਈ ਨਹੀਂ ਕਰਦਾ ਜਿੰਨੀ ਮੋਦੀ ਸਰਕਾਰ ਕਰਦੀ ਹੈ।ਉਨ੍ਹਾਂ ਕਿਹਾ ਕਿ ਕੇਂਦਰੀ ਕੈਬਨਿਟ ਵੱਲੋਂ 2026-27 ਹਾੜੀ...

ਬਰਨਾਲਾ ਵਿਖੇ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਤਹਿਤ ਕਾਂਗਰਸ ਪਾਰਟੀ ਦੀ ਵਿਸ਼ਾਲ ਇਕੱਤਰਤਾ

ਬਰਨਾਲਾ ਵਿਖੇ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਤਹਿਤ ਕਾਂਗਰਸ ਪਾਰਟੀ ਦੀ ਵਿਸ਼ਾਲ ਇਕੱਤਰਤਾ

Nov 16, 2026 01:09 PM (Asia/Kolkata)

ਸੂਬਾ ਪ੍ਰਧਾਨ ਪਰਗਟ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਮੌਜੂਦਾ ਸਰਕਾਰ 'ਤੇ ਤਿੱਖੇ ਨਿਸ਼ਾਨੇ।ਹਰਵਿੰਦਰ ਕੌਰ ਖੁੱਡੀ ਕਲਾਂ ਬਰਨਾਲਾ, 16 ਨਵੰਬਰ : ਕਾਂਗਰਸ ਪਾਰਟੀ ਵੱਲੋਂ ਸੂਬੇ ਭਰ ਵਿੱਚ ਵਿੱਢੀ ਗਈ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਦੇ ਤਹਿਤ ਅੱਜ ਬਰਨਾਲਾ ਵਿਖੇ ਵਿਸ਼ੇਸ਼ ਇਕੱਤਰਤਾ ਅਤੇ ਮੁਲਾਕਾਤ ਪ੍ਰੋਗਰਾਮ ਕਰਵਾਇਆ ਗਿਆ। ਪਾਰਟੀ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ ਇਸ ਦੌਰਾਨ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਸੀਨੀਅਰ ਆਗੂਆਂ ਨਾਲ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ...

ਕੈਨੇਡਾ ਦੇ ਕਿਚਨਰ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ;ਪੁਲਿਸ ਵੱਲੋਂ ਬੂਟਾਂ ਸਮੇਤ ਦਾਖ਼ਲ ਹੋਣ 'ਤੇ ਸਿੱਖ ਸੰਗਤ ਵਿੱਚ ਭਾਰੀ ਰੋਸ

ਕੈਨੇਡਾ ਦੇ ਕਿਚਨਰ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ;ਪੁਲਿਸ ਵੱਲੋਂ ਬੂਟਾਂ ਸਮੇਤ ਦਾਖ਼ਲ ਹੋਣ 'ਤੇ ਸਿੱਖ ਸੰਗਤ ਵਿੱਚ ਭਾਰੀ ਰੋਸ

Nov 16, 2026 01:06 PM (Asia/Kolkata)

ਬਿੰਦਰ ਸਿੰਘ ਖੁੱਡੀ ਕਲਾਂ : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਕਿਚਨਰ ਸਥਿਤ ਗੁਰਦੁਆਰਾ ਸਾਹਿਬ (ਗੋਲਡਨ ਟ੍ਰਾਇਐਂਗਲ ਸਿੱਖ ਐਸੋਸੀਏਸ਼ਨ) ਵਿਖੇ ਵਾਪਰੀ ਇੱਕ ਮੰਦਭਾਗੀ ਘਟਨਾ ਕਾਰਨ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। 14 ਨਵੰਬਰ, 2026 ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿਯਮਾਂ ਨੂੰ ਪਾਸ ਕਰਨ ਸਬੰਧੀ ਸੱਦੀ ਗਈ ਇੱਕ ਮੀਟਿੰਗ ਦੌਰਾਨ ਪੈਦਾ ਹੋਏ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ...

Loading…
Loading the web debug toolbar…
Attempt #