ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।। ਜਦੋਂ ਤੁਸੀਂ ਮੈਨੂੰ ਵੇਖਣ ਆਏ।।ਸੌ ਸੌ ਸੀ ਤੁਸੀਂ ਸ਼ਗਨ ਮਨਾਏ।।ਕਿੰਨੇ ਤੁਸੀਂ ਮੈਨੂੰ ਗਹਿਣੇ ਪਾਏ।।ਮਹਿੰਗੇ ਮਹਿੰਗੇ ਸੂਟ ਲਿਆਏ।।ਮੈਨੂੰ ਯਾਦ ਆਵੇ ਟੈਚੀ ਜਦੋਂ ਖੋਲ੍ਹੇ।।ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।ਬੂਹੇ ਆਈ ਜਦੋਂ ਮੇਰੀ ਡੋਲੀ।।ਖੁਸ਼ੀਆਂ ਨਾਲ ਮੇਰੀ ਭਰਤੀ ਝੋਲੀ।।ਪੈਸੇ ਵਾਰ ਵਾਰ ਕੇ ਸੁੱਟਦੇ।।ਕਿੰਨੇ ਲੋਕੀਂ ਪਏ ਸੀ ਲੁੱਟਦੇ।।ਹੁਣ ਪਤਾ ਨਹੀਂ ਤਿਜੋਰੀ ਕਦ ਖੋਲੇਂ।।ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ...