16 May 2026 ਦੀਆਂ ਖ਼ਬਰਾਂ

6 published stories
ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ ਸਾਹਿਬ ਵਾਲੇ ਯੂਰਪ ਦੌਰੇ ਤੇ

ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ ਸਾਹਿਬ ਵਾਲੇ ਯੂਰਪ ਦੌਰੇ ਤੇ

May 17, 2026 02:41 AM (Asia/Kolkata)

ਜਰਮਨੀ 17 ਮਈ , ਬਿੱਟੂ ਅਰਪਿੰਦਰ ਸਿੰਘ  -ਸਫ਼ਰ ਏ ਸ਼ਹਾਦਤ ਦੀਆਂ ਬਾਤਾਂ ਪਾਉਣ ਵਾਲੇ ਤੇ ਬੈਰਾਗਮਈ ਕਥਾ ਕਰ ਬੀਤੇ ਇਤਿਹਾਸ ਦੇ ਦੌਰ ਦੀ ਸੈਰ ਕਰਾਉਣ ਵਾਲੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਯੂਰਪ ਪਹੁੰਚ ਚੁੱਕੇ ਹਨ ! ਭਾਈ ਘੱਨੀਆ ਜੀ ਸੇਵਾ ਸੁਸਾਇਟੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਐਸੋਸੀਏਸ਼ਨ ਵੱਲੋਂ ਉਹ ਯੂਰਪ ਦੀ ਸੰਗਤਾਂ ਦੇ ਦਰਸ਼ਨ ਕਰਨ ਆਏ ਹੋਏ ਹਨ । ਸਿੰਘ ਸਾਹਿਬ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਾਲ ਸ਼ਹੀਦ ਸਿੰਘਾਂ ਅਤੇ...

ਜਵਾਲਾ ਜੀ ਮੰਦਿਰ ਅੱਪਰਾ ਵਿਖ਼ੇ ਮਹਾਂਮਾਈ ਦਾ 18ਵਾਂ ਵਿਸ਼ਾਲ ਜਾਗਰਣ 21 ਨੂੰ

ਜਵਾਲਾ ਜੀ ਮੰਦਿਰ ਅੱਪਰਾ ਵਿਖ਼ੇ ਮਹਾਂਮਾਈ ਦਾ 18ਵਾਂ ਵਿਸ਼ਾਲ ਜਾਗਰਣ 21 ਨੂੰ

May 16, 2026 10:29 PM (Asia/Kolkata)

ਅੱਪਰਾ,17 ਮਈ-(ਤੀਰਥ ਸਿੰਘ ਮੈਂਗੜ੍ਹਾ):- ਕਸਵਾ ਅੱਪਰਾ ਜਵਾਲਾ ਜੀ ਮੰਦਿਰ ਦੇ ਪ੍ਰਬੰਧਕ ਸ੍ਰੀ ਚਰਨਜੀਤ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਇਸ ਸਾਲ ਵੀ 21 ਮਈ ਦਿਨ ਵੀਰਵਾਰ ਨੂੰ ਮਹਾਂਮਾਈ ਦਾ 18ਵਾਂ ਵਿਸ਼ਾਲ ਜਾਗਰਣ ਜਵਾਲਾ ਜੀ ਮੰਦਿਰ ਵਿਖ਼ੇ ਬੜੀ ਹੀ ਸ਼ਰਧਾ ਨਾਲ਼ ਕਰਵਾਇਆ ਜਾ ਰਿਹਾ ਹੈ। ਜਾਗਰਣ ਵਿੱਚ ਸ਼ਿੰਦੂ ਭਗਤ ਜੀ, ਅਨਮੋਲ ਰਾਜਾ ਅਤੇ ਸ਼ਸ਼ੀ ਸ਼ਾਹਿਦ ਮਹਾਂਮਾਈ ਜੀ ਦਾ ਗੁਣਗਾਨ ਕਰਨਗੇ ਕਾਲਾ ਟਿੱਕੀਆਂ ਵਾਲਾ ਜੀ ਸਟੇਜ ਸਕੱਤਰ ਦੀ ਡਿਊਟੀ ਨਿਭਾਉਣਗੇ। ਮੰਦਿਰ ਦੇ ਮੁੱਖ ਸੇਵਾਦਾਰ...

ਆਸਟ੍ਰੇਲੀਆ ਦਾ ਅਦਭੁੱਤ ਪੇਲਿਕਨ ਟਾਈਮ ਸ਼ੋ - ਡਾ.ਸਤਿੰਦਰ ਪਾਲ ਸਿੰਘ

ਆਸਟ੍ਰੇਲੀਆ ਦਾ ਅਦਭੁੱਤ ਪੇਲਿਕਨ ਟਾਈਮ ਸ਼ੋ - ਡਾ.ਸਤਿੰਦਰ ਪਾਲ ਸਿੰਘ

May 16, 2026 08:43 PM (Asia/Kolkata)

ਆਸਟ੍ਰੇਲੀਆ ਆਪਣੀ ਕੁਦਰਤੀ ਖੂਬਸੂਰਤੀ ‘ਤੇ ਖੁਸ਼ਨੁਮਾ ਜੀਵਨ ਸ਼ੈਲੀ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਕੰਗਾਰੂ ਨੂੰ ਇੱਥੇ ਦਾ ਖਾਸ ਜਾਨਵਰ ਮੰਨਿਆ ਗਿਆ ਹੈ ਅਤੇ ਕੰਗਾਰੂਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਪਰ ਪੇਲਿਕਨ ਪੰਛੀ ਦਾ ਜੋ ਨਜਾਰਾ ਇੱਥੇ ਵੇਖਣ ਨੂੰ ਮਿਲਦਾ ਹੈ ਉਹ ਮਨ ਮੋਹ ਲੈਣ ਵਾਲਾ ਹੈ। ਪੇਲਿਕਨ ਇੱਕ ਬਹੁਤ ਵੱਡਾ ਜਲ ਪੰਛੀ ਹੈ ਜਿਸ ਦੀ ਲੰਬੀ ਚੁੰਝ ਅਤੇ ਚੁੰਝ ਦੇ ਨਾਲ ਹੀ ਹੇਠਾਂ ਬਣੀ ਹੋਈ ਇੱਕ ਵੱਡੀ ਚਮੜੀ ਵਾਲੀ ਥੈਲੀ ਉਸ ਨੂੰ ਖਾਸ ਬਣਾ ਦਿੰਦੀ ਹੈ। ਪੇਲਿਕਨ ਜਲ ਵਿੱਚ ਤੈਰ ਵੀ ਸਕਦਾ ਹੈ ਤੇ...

ਐਸਜੀਪੀਸੀ ਮੈਂਬਰ ਜਥੇ.ਕਰਮੂੰਵਾਲਾ ਤੇ ਜ਼ਿਲ੍ਹਾ ਪ੍ਰਧਾਨ ਜੱਗੀ ਚੋਹਲਾ ਵਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ

ਐਸਜੀਪੀਸੀ ਮੈਂਬਰ ਜਥੇ.ਕਰਮੂੰਵਾਲਾ ਤੇ ਜ਼ਿਲ੍ਹਾ ਪ੍ਰਧਾਨ ਜੱਗੀ ਚੋਹਲਾ ਵਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ

May 16, 2026 08:35 PM (Asia/Kolkata)

ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਦਿੱਤਾ ਭਰੋਸਾ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਨੂੰ ਦਿੱਤਾ ਸਮਰਥਨਰਾਕੇਸ਼ ਨਈਅਰ,ਨਜ਼ਰਾਨਾ ਟਾਈਮਜ,ਚੋਹਲਾ ਸਾਹਿਬਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ,ਮੌਜੂਦਾ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਤੇ ਯੂਥ ਅਕਾਲੀ ਦਲ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਹਲਾ ਵਲੋਂ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਰਕੇ...

ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਲਗਾਏ ਗਏ ਫਲੈਕਸ ਬੋਰਡ

ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਲਗਾਏ ਗਏ ਫਲੈਕਸ ਬੋਰਡ

May 16, 2026 05:14 PM (Asia/Kolkata)

ਅੰਮ੍ਰਿਤਸਰ, 16 ਮਈ-ਕੰਵਰ ਪ੍ਰਤਾਪ ਸਿੰਘ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ’ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ (2026)’ ਵਿੱਚ ਮੌਜੂਦ ਖਾਮੀਆਂ ਅਤੇ ਪੰਥਕ ਇਤਰਾਜ਼ਾਂ ਬਾਰੇ ਸੰਗਤ ਨੂੰ ਜਾਣੂ ਕਰਵਾਉਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਬਾਹਰ ਜਾਣਕਾਰੀ ਭਰਪੂਰ ਫਲੈਕਸ ਬੋਰਡ ਲਗਾਏ ਗਏ ਹਨ। ਇਨ੍ਹਾਂ ਬੋਰਡਾਂ ਵਿੱਚ ਸਰਕਾਰ ਵੱਲੋਂ ਬਣਾਏ ਐਕਟ ਵਿੱਚ ਕਸਟੋਡੀਅਨ...

ਸੁਰਜੀਤ ਸਿੰਘ ਰੱਖੜਾ AAP 'ਚ ਸ਼ਾਮਲ, CM ਮਾਨ ਨੇ ਖੁਦ ਕਰਵਾਈ ਜੁਆਈਨਿੰਗ

ਸੁਰਜੀਤ ਸਿੰਘ ਰੱਖੜਾ AAP 'ਚ ਸ਼ਾਮਲ, CM ਮਾਨ ਨੇ ਖੁਦ ਕਰਵਾਈ ਜੁਆਈਨਿੰਗ

May 16, 2026 05:06 PM (Asia/Kolkata)

ਸਮਾਣਾ , ਨਜ਼ਰਾਨਾ ਟਾਈਮਜ ਬਿਊਰੋ- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ , ਪੁਨਰ ਸੁਰਜੀਤ ਦੇ ਲਈ ਇਹ ਇੱਕ ਵੱਡਾ ਝਟਕਾ ਹੈ।ਦੱਸਿਆ ਕਿਉਂ ਚੁਣੀ ਆਪ ?ਇਸ ਤੋਂ ਪਹਿਲਾਂ ਸੁਰਜੀਤ ਸਿੰਘ ਰੱਖੜਾ ਨੇ AAP ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਿਊਜ਼18 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੀ ਕਿ ਬੇਅਦਬੀ ਕਾਨੂੰਨ ਬਣਨ ਦੀ...

  • Previous
  • 1
  • Next
Loading…
Loading the web debug toolbar…
Attempt #