ਡਰੋਨਾਂ ਰਾਹੀਂ ਬਾੜ੍ਹ ਪੀੜਤਾਂ ਤੱਕ ਖਾਣ-ਪੀਣ ਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ
ਲਾਹੌਰ, ਅਲੀ ਇਮਰਾਨ ਚੱਠਾ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ’ਤੇ ਪਾਕਿਸਤਾਨ ਦਾ ਪਹਿਲਾ ਡਰੋਨ ਏਅਰਲਿਫਟ ਰੈਸਕਿਊ ਅਤੇ ਰਾਹਤ ਆਪ੍ਰੇਸ਼ਨ ਦੱਖਣੀ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਹੈ। ਗ੍ਰਹਿ ਵਿਭਾਗ ਦੇ ਮੁਤਾਬਕ, ਇਹ ਖ਼ਾਸ ਡਰੋਨ ਦੂਰਲੇ ਤੇ ਅਪਹੁੰਚ ਇਲਾਕਿਆਂ ’ਚ ਫਸੇ ਲੋਕਾਂ ਨੂੰ ਲੱਭ ਰਹੇ ਹਨ ਅਤੇ ਉਨ੍ਹਾਂ ਤੱਕ ਖਾਣ-ਪੀਣ, ਦਵਾਈਆਂ ਤੇ ਹੋਰ ਰਾਹਤ ਸਮਾਨ ਪਹੁੰਚਾ ਰਹੇ ਹਨ। ਹਰ ਡਰੋਨ ਇੱਕ ਵਾਰ ’ਚ 200 ਕਿਲੋਗ੍ਰਾਮ ਤੱਕ ਸਮਾਨ ਜਾਂ ਕਿਸੇ ਵਿਅਕਤੀ ਨੂੰ ਵੀ ਸੁਰੱਖਿਅਤ ਥਾਂ ਤੱਕ ਲੈ ਜਾ ਸਕਦਾ ਹੈ।...