ਵਿਅੰਗ: ਜੇ ਕਸਟੋਡੀਅਨ ਦੀ ਜ਼ਿੰਮੇਵਾਰੀ ਇੰਨੀ ਹੀ ਵੱਡੀ ਹੈ ਤਾਂ ਕਸਟੋਡੀਅਨ ਵੀ ਬਦਲ ਦਿਓ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੇਰੇ ਵੱਲੋਂ ਇੱਕ ਨਿਮਾਣਾ ਜਿਹਾ ਸੁਝਾਅ ਹੈ। ਜੇ ਤੁਸੀਂ ਬੇਅਦਬੀਆਂ ਰੋਕਣ ਵਾਲੇ ਕਾਨੂੰਨ ਵਿੱਚੋਂ “ਕਸਟੋਡੀਅਨ” ਵਾਲੀ ਧਾਰਾ ਹਟਾਉਣ ਲਈ ਤਿਆਰ ਨਹੀਂ ਅਤੇ ਇਸ ਨੂੰ ਹਰ ਹਾਲਤ ਵਿੱਚ ਲਾਗੂ ਕਰਨਾ ਹੀ ਚਾਹੁੰਦੇ ਹੋ, ਤਾਂ ਫਿਰ ਕਿਉਂ ਨਾ ਕਸਟੋਡੀਅਨ ਹੀ ਬਦਲ ਦਿੱਤਾ ਜਾਵੇ?ਮੇਰਾ ਸੁਝਾਅ ਹੈ ਕਿ ਪੰਜਾਬ ਦੇ ਹਰ ਛੋਟੇ-ਵੱਡੇ ਗੁਰਦੁਆਰੇ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਵਿੱਚ ਪੰਜਾਬ ਪੁਲਿਸ ਨੂੰ ਸਥਾਈ ਤੌਰ ’ਤੇ ਤਾਇਨਾਤ ਕਰ ਦਿੱਤਾ ਜਾਵੇ। ਜੇ ਕੋਈ ਵਿਅਕਤੀ...