ਪਾਕਿਸਤਾਨ ਨੇ ਚੀਨ ਤੋਂ ਦੇਸੀ EO-2 ਸੈਟੇਲਾਈਟ ਸਫਲਤਾਪੂਰਵਕ ਲਾਂਚ ਕੀਤਾ
ਰਾਵਲਪਿੰਡੀ, ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਪਾਕਿਸਤਾਨ ਸਪੇਸ ਐਂਡ ਅੱਪਰ ਐਟਮੋਸਫੇਅਰ ਰਿਸਰਚ ਕਮਿਸ਼ਨ (ਸੁਪਾਰਕੋ) ਨੇ ਚੀਨ ਦੇ ਯਾਂਗਜਿਆਂਗ ਸੀਸ਼ੋਰ ਲਾਂਚ ਸੈਂਟਰ (YSLC) ਤੋਂ ਪਾਕਿਸਤਾਨ ਦੇ ਦੂਜੇ ਦੇਸੀ ਇਲੈਕਟ੍ਰੋ-ਆਪਟੀਕਲ ਸੈਟੇਲਾਈਟ (EO-2) ਨੂੰ ਕਾਮਯਾਬੀ ਨਾਲ ਲਾਂਚ ਕਰ ਦਿੱਤਾ, ਜੋ ਦੇਸ਼ ਦੀ ਵਧਦੀ ਅੰਤਰਿਕਸ਼ ਸਮਰੱਥਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।EO-2 ਦੀ ਯੋਜਨਾ, ਡਿਜ਼ਾਈਨ ਅਤੇ ਇੰਟੀਗ੍ਰੇਸ਼ਨ ਸੁਪਾਰਕੋ ਦੇ ਸੈਟੇਲਾਈਟ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ...