10 November 2026 ਦੀਆਂ ਖ਼ਬਰਾਂ

24 published stories
ਅਮਰੀਕਾ ਨਾਲ ਲੰਮਾ ਟਕਰਾਅ ਈਰਾਨ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਸਕਦਾ ਹੈ: ਅਰਥਸ਼ਾਸਤਰੀ ਤਬੀਬੀਅਨ

ਅਮਰੀਕਾ ਨਾਲ ਲੰਮਾ ਟਕਰਾਅ ਈਰਾਨ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਸਕਦਾ ਹੈ: ਅਰਥਸ਼ਾਸਤਰੀ ਤਬੀਬੀਅਨ

Nov 11, 2026 01:28 AM (Asia/Kolkata)

ਨਜ਼ਰਾਨਾ ਟਾਈਮਜ਼ ਕੌਮਾਂਤਰੀ ਡੈਸਕ: ਈਰਾਨ ਦੇ ਅਰਥਸ਼ਾਸਤਰੀ ਮੁਹੰਮਦ ਤਬੀਬੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨਾਲ ਲੰਮਾ ਟਕਰਾਅ ਦੇਸ਼ ਦੀ ਆਰਥਿਕਤਾ ਨੂੰ ਹੌਲੀ-ਹੌਲੀ ਕਮਜ਼ੋਰ ਕਰ ਸਕਦਾ ਹੈ ਅਤੇ ਲੋਕਾਂ ਨੂੰ ਗ਼ਰੀਬੀ ਵੱਲ ਧੱਕ ਸਕਦਾ ਹੈ। ਉਨ੍ਹਾਂ ਮੁਤਾਬਕ ਅਜਿਹਾ ਨੁਕਸਾਨ ਕਿਸੇ ਅਚਾਨਕ ਆਰਥਿਕ ਢਹਿ-ਢੇਰੀ ਤੋਂ ਬਿਨਾਂ ਵੀ ਜਾਰੀ ਰਹਿ ਸਕਦਾ ਹੈ।ਸੋਮਵਾਰ ਨੂੰ ਪ੍ਰਕਾਸ਼ਿਤ ਸ਼ਰਘ ਅਖ਼ਬਾਰ ਨਾਲ ਇੰਟਰਵਿਊ ਵਿੱਚ ਈਰਾਨ ਦੀ ਯੋਜਨਾ ਅਤੇ ਬਜਟ ਸੰਸਥਾ ਦੇ ਸਾਬਕਾ ਡਿਪਟੀ ਡਾਇਰੈਕਟਰ ਤਬੀਬੀਅਨ ਨੇ ਆਰਥਿਕ...

ਸਮੌਗ ਕਾਰਨ ਪਾਕਿਸਤਾਨ–ਸ੍ਰੀਲੰਕਾ ਦਾ ਦੂਜਾ ਟੈਸਟ ਲਾਹੌਰ ਤੋਂ ਰਾਵਲਪਿੰਡੀ ਤਬਦੀਲ, ਤਰੀਕਾਂ ਵਿੱਚ ਕੋਈ ਬਦਲਾਅ ਨਹੀਂ

ਸਮੌਗ ਕਾਰਨ ਪਾਕਿਸਤਾਨ–ਸ੍ਰੀਲੰਕਾ ਦਾ ਦੂਜਾ ਟੈਸਟ ਲਾਹੌਰ ਤੋਂ ਰਾਵਲਪਿੰਡੀ ਤਬਦੀਲ, ਤਰੀਕਾਂ ਵਿੱਚ ਕੋਈ ਬਦਲਾਅ ਨਹੀਂ

Nov 11, 2026 01:09 AM (Asia/Kolkata)

ਲਾਹੌਰ/ਰਾਵਲਪਿੰਡੀ (ਨਜ਼ਰਾਨਾ ਟਾਈਮਜ਼ ਖੇਡ ਡੈਸਕ): ਲਾਹੌਰ ਵਿੱਚ ਸਮੌਗ ਦੀ ਵਿਗੜਦੀ ਸਥਿਤੀ ਕਾਰਨ ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਦੂਜਾ ਟੈਸਟ ਮੈਚ ਰਾਵਲਪਿੰਡੀ ਤਬਦੀਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪੁਸ਼ਟੀ ਕੀਤੀ ਹੈ ਕਿ ਗੱਦਾਫ਼ੀ ਸਟੇਡੀਅਮ ਵਿੱਚ ਹੋਣ ਵਾਲਾ ਇਹ ਮੈਚ ਹੁਣ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।ਮੈਦਾਨ ਬਦਲਣ ਦੇ ਬਾਵਜੂਦ ਮੈਚ ਦੀਆਂ ਤਰੀਕਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਦੂਜਾ ਟੈਸਟ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ...

ਦਿਲਜੀਤ ਦੋਸਾਂਝ ਤੇ ਹਾਨੀਆ ਆਮਿਰ ਦੀ ‘ਸਰਦਾਰ ਜੀ 3’ ਓਟੀਟੀ ’ਤੇ ਆਈ, ਭਾਰਤੀ ਦਰਸ਼ਕ ਵੀ ਦੇਖ ਸਕਣਗੇ ਫ਼ਿਲਮ

ਦਿਲਜੀਤ ਦੋਸਾਂਝ ਤੇ ਹਾਨੀਆ ਆਮਿਰ ਦੀ ‘ਸਰਦਾਰ ਜੀ 3’ ਓਟੀਟੀ ’ਤੇ ਆਈ, ਭਾਰਤੀ ਦਰਸ਼ਕ ਵੀ ਦੇਖ ਸਕਣਗੇ ਫ਼ਿਲਮ

Nov 11, 2026 01:00 AM (Asia/Kolkata)

ਨਜ਼ਰਾਨਾ ਟਾਈਮਜ਼ ਮਨੋਰੰਜਨ ਡੈਸਕ: ਦਿਲਜੀਤ ਦੋਸਾਂਝ ਅਤੇ ਹਾਨੀਆ ਆਮਿਰ ਦੀ ਪੰਜਾਬੀ ਡਰਾਉਣੀ-ਹਾਸਰਸ ਫ਼ਿਲਮ ‘ਸਰਦਾਰ ਜੀ 3’ ਨੌਂ ਨਵੰਬਰ ਨੂੰ ਓਟੀਟੀ ’ਤੇ ਰਿਲੀਜ਼ ਹੋ ਗਈ ਹੈ। ਇਸ ਨਾਲ ਭਾਰਤੀ ਦਰਸ਼ਕਾਂ ਨੂੰ ਵੀ ਫ਼ਿਲਮ ਦੇਖਣ ਦਾ ਮੌਕਾ ਮਿਲਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਦੌਰਾਨ ਇਹ ਫ਼ਿਲਮ ਭਾਰਤੀ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ਸੀ।ਹਾਨੀਆ ਆਮਿਰ ਨੂੰ ਫ਼ਿਲਮ ਵਿੱਚ ਲਏ ਜਾਣ ਕਾਰਨ ਇਸ ਦਾ ਵਿਰੋਧ ਹੋਇਆ ਸੀ। ‘ਸਰਦਾਰ ਜੀ 3’ ਪਾਕਿਸਤਾਨ ਸਮੇਤ ਕੌਮਾਂਤਰੀ ਬਾਜ਼ਾਰਾਂ ਵਿੱਚ...

ਜਸ਼ਨਾਂ ਤੋਂ ਬਾਅਦ ਸਫ਼ਾਈ ਦੀ ਜ਼ਿੰਮੇਵਾਰੀ ਕਿਸ ਦੀ? ਕੂੜੇ ਨਾਲ ਭਰੀ ਸੜਕ ਦੀ ਵੀਡੀਓ ’ਤੇ ਸਵਾਲ

ਜਸ਼ਨਾਂ ਤੋਂ ਬਾਅਦ ਸਫ਼ਾਈ ਦੀ ਜ਼ਿੰਮੇਵਾਰੀ ਕਿਸ ਦੀ? ਕੂੜੇ ਨਾਲ ਭਰੀ ਸੜਕ ਦੀ ਵੀਡੀਓ ’ਤੇ ਸਵਾਲ

Nov 11, 2026 12:47 AM (Asia/Kolkata)

ਨਜ਼ਰਾਨਾ ਟਾਈਮਜ਼ ਡੈਸਕ: ਨਿਊਯਾਰਕ ਵਿੱਚ ਦੀਵਾਲੀ ਦੇ ਜਸ਼ਨਾਂ ਮਗਰੋਂ ਦੀ ਦੱਸੀ ਜਾ ਰਹੀ ਇੱਕ ਵੀਡੀਓ ’ਤੇ ਸੋਸ਼ਲ ਮੀਡੀਆ ’ਤੇ ਆਲੋਚਨਾ ਹੋ ਰਹੀ ਹੈ। ਵੀਡੀਓ ਵਿੱਚ ਸੜਕ ’ਤੇ ਕੂੜਾ, ਸੁੱਟੀ ਹੋਈ ਪੈਕਿੰਗ ਅਤੇ ਹੋਰ ਰਹਿੰਦ-ਖੂੰਹਦ ਖਿੱਲਰੀ ਦਿਖਾਈ ਦਿੰਦੀ ਹੈ। ਹਾਲਾਂਕਿ, ਵੀਡੀਓ ਦੀ ਸਹੀ ਥਾਂ ਅਤੇ ਇਸ ਦੇ ਬਣਾਏ ਜਾਣ ਦੇ ਸਮੇਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।ਫੁਟੇਜ ਵਿੱਚ ਗਿੱਲੀ ਸੜਕ ’ਤੇ ਕੂੜਾ ਪਿਆ ਨਜ਼ਰ ਆਉਂਦਾ ਹੈ। ਸੜਕ ਦੇ ਕਿਨਾਰੇ ਕਾਰਾਂ ਖੜ੍ਹੀਆਂ ਹਨ ਅਤੇ ਪੈਦਲ ਲੋਕ ਉੱਥੋਂ ਲੰਘ ਰਹੇ ਹਨ।ਇਸ...

ਬੀਬੀ ਰਮਨਪ੍ਰੀਤ ਕੌਰ ਲੁਧਿਆਣੇ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਕੀਤਾ ਨਿਹਾਲ

ਬੀਬੀ ਰਮਨਪ੍ਰੀਤ ਕੌਰ ਲੁਧਿਆਣੇ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਕੀਤਾ ਨਿਹਾਲ

Nov 11, 2026 12:00 AM (Asia/Kolkata)

ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਵਿਸ਼ਵਕਰਮਾ, ਸ਼ਿਵ ਕਲੋਨੀ ਵਿਖੇ ਕਰਵਾਇਆ ਗਿਆ ਵਿਸ਼ੇਸ਼ ਧਾਰਮਿਕ ਸਮਾਗਮਕਪੂਰਥਲਾ, 10 ਨਵੰਬਰ, ਗੌਰਵ ਮੜੀਆ।ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਵਿਸ਼ਵਕਰਮਾ, ਸ਼ਿਵ ਕਲੋਨੀ ਕਪੂਰਥਲਾ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਬੀਬੀ ਰਮਨਪ੍ਰੀਤ ਕੌਰ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।ਬੀਬੀ ਰਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ...

'ਦੀਵਾਲੀ ਦੀ ਸਾਂਝ' ਵਿੱਚ ਗੁਆਚ ਨਾ ਜਾਵੇ 'ਬੰਦੀ ਛੋੜ ਦਿਵਸ ਦਾ ਇਤਿਹਾਸ' -ਜਥੇਦਾਰ ਮਹਿੰਦਰ ਸਿੰਘ ਯੂ.ਕੇ.

'ਦੀਵਾਲੀ ਦੀ ਸਾਂਝ' ਵਿੱਚ ਗੁਆਚ ਨਾ ਜਾਵੇ 'ਬੰਦੀ ਛੋੜ ਦਿਵਸ ਦਾ ਇਤਿਹਾਸ' -ਜਥੇਦਾਰ ਮਹਿੰਦਰ ਸਿੰਘ ਯੂ.ਕੇ.

Nov 10, 2026 11:50 PM (Asia/Kolkata)

'ਦੀਵਾਲੀ ਦੀ ਸਾਂਝ' ਵਿੱਚ ਗੁਆਚ ਨਾ ਜਾਵੇ 'ਬੰਦੀ ਛੋੜ ਦਿਵਸ ਦਾ ਇਤਿਹਾਸ'-ਜਥੇਦਾਰ ਮਹਿੰਦਰ ਸਿੰਘ ਯੂ.ਕੇ.ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।ਦਾਸ ਇਸ ਗੱਲ ਵੱਲ ਪੂਰੇ ਪੰਥ ਦਾ ਧਿਆਨ ਦਿਵਾਉਣਾ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਇਤਿਹਾਸਕ ਪਛਾਣ ਵੱਖਰੀ-ਵੱਖਰੀ ਰੱਖਣ ਲਈ ਉਪਰਾਲਾ ਕਰਨਾ ਚਾਹੀਦਾ ਹੈ।ਇਤਿਹਾਸਕ ਤੌਰ ’ਤੇ ਇਹ ਗੱਲ ਸਪੱਸ਼ਟ ਹੈ ਕਿ ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ’ ਅਤੇ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨਾਲ ਕਦੇ ਏਕਤਾ ਨਹੀਂ ਹੋਵੇਗੀ- ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨਾਲ ਕਦੇ ਏਕਤਾ ਨਹੀਂ ਹੋਵੇਗੀ- ਗਿਆਨੀ ਹਰਪ੍ਰੀਤ ਸਿੰਘ

Nov 10, 2026 11:24 PM (Asia/Kolkata)

ਜੋ ਭਗੌੜਿਆਂ ਨਾਲ ਗਠਜੋੜ ਕਰਨਗੇ ਉਸਦਾ ਵੀ ਡਟ ਕੇ ਵਿਰੋਧ ਕਰਾਂਗੇ।ਰੇਰੂ ਸਾਹਿਬ ਸਾਹਨੇਵਾਲ-: 10 ਨਵੰਬਰ , ਕੰਵਰ ਪ੍ਰਤਾਪ ਸਿੰਘ , ਤੁਸੀਂ ਸਾਰਿਆਂ ਨੇ ਅੱਜ ਇਥੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਜੋ ਭਰੋਸਾ ਵਿਖਾਇਆ ਹੈ, ਮੈਂ ਉਸ ਵਾਸਤੇ ਤੁਹਾਡਾ ਸਭ ਦਾ ਰਿਣੀ ਹਾਂ। ਕਿਉਂਕਿ ਅਕਾਲੀ ਦਲ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਹੀ ਪੁਨਰ ਸੁਰਜੀਤ ਹੋਇਆ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂਆਂ...

ਪੰਜਾਬ ਨਾਲ ਧੱਕਾ ਕਰਨ ਵਾਲੀ ਹਕੂਮਤ ਨੂੰ ਸਵਾਲ ਕਰੋ ਪੰਜਾਬੀਓ : ਭਾਈ ਮਨਦੀਪ ਸਿੰਘ ਜਤਾਲਾ

ਪੰਜਾਬ ਨਾਲ ਧੱਕਾ ਕਰਨ ਵਾਲੀ ਹਕੂਮਤ ਨੂੰ ਸਵਾਲ ਕਰੋ ਪੰਜਾਬੀਓ : ਭਾਈ ਮਨਦੀਪ ਸਿੰਘ ਜਤਾਲਾ

Nov 10, 2026 11:13 PM (Asia/Kolkata)

ਫਿਰੋਜ਼ਪੁਰ, 10 ਨਵੰਬਰ ,ਰਣਜੀਤ ਸਿੰਘ ਖਾਲਸਾ  ਭਾਈ ਮਨਦੀਪ ਸਿੰਘ ਜਤਾਲਾ ਨੇ ਕਿਹਾ ਕਿ ਸਿੱਖ ਕੌਮ ਨਾਲ ਹੁੰਦੇ ਧੱਕਿਆਂ ਲਈ ਆਪਣੇ ਹੀ ਹੱਕਾਂ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਦੋਸ਼ੀ ਠਹਿਰਾਉਣਾ ਮੰਦਭਾਗਾ ਹੈ। ਜਦੋਂ ਕੋਈ ਕੌਮੀ ਹੱਕਾਂ ਅਤੇ ਅਜ਼ਾਦੀ ਦੀ ਗੱਲ ਕਰਦਾ ਹੈ ਤਾਂ ਕੁਝ ਲੋਕ ਆਖ ਦਿੰਦੇ ਹਨ, “ਇਹ ਸਾਨੂੰ ਵੀ ਮਰਵਾਏਗਾ।” ਉਨ੍ਹਾਂ ਸਵਾਲ ਕੀਤਾ ਕਿ ਕੀ ਚੁੱਪ ਰਹਿਣ ਨਾਲ ਸਾਡੀ ਬੇਪਤੀ ਰੁਕ ਗਈ ਹੈ ? ਉਨ੍ਹਾਂ ਕਿਹਾ ਕਿ ਹਕੂਮਤ ਨੂੰ ਸਵਾਲ ਪੁੱਛਣ ਦੀ ਥਾਂ ਆਪਣੇ ਹੀ ਜਾਗਦੇ ਬੰਦਿਆਂ ਨੂੰ...

ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਵਿੱਚ ਤਿਆਰੀਆਂ ਮੁਕੰਮਲ, ਕਰਤਾਰਪੁਰ ਲਾਂਘਾ ਖੁੱਲ੍ਹਾ ਹੋਣ ਦੀ ਪੁਸ਼ਟੀ

ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਵਿੱਚ ਤਿਆਰੀਆਂ ਮੁਕੰਮਲ, ਕਰਤਾਰਪੁਰ ਲਾਂਘਾ ਖੁੱਲ੍ਹਾ ਹੋਣ ਦੀ ਪੁਸ਼ਟੀ

Nov 10, 2026 10:58 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਆਉਣ ਵਾਲੇ 2,300 ਤੋਂ 2,700 ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਪਾਕਿਸਤਾਨ ਨੇ ਪ੍ਰਬੰਧ ਮੁਕੰਮਲ ਕਰ ਲਏ ਹਨ। ਹੋਰ ਦੇਸ਼ਾਂ ਤੋਂ ਵੀ ਹਜ਼ਾਰਾਂ ਸ਼ਰਧਾਲੂਆਂ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਕਰਤਾਰਪੁਰ ਲਾਂਘਾ ਖੁੱਲ੍ਹਾ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ।ਇਹ ਜਾਣਕਾਰੀ ਲਾਹੌਰ ਵਿੱਚ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ...

ਨਨਕਾਣਾ ਸਾਹਿਬ ਦੀ ਸੰਗਤ ਵੱਲੋਂ ਸਾਬਕਾ ਵਿਧਾਇਕ ਸਰਦਾਰ ਮਹਿੰਦਰ ਪਾਲ ਸਿੰਘ ਦਾ ਸਿਰੋਪਾਓ ਨਾਲ ਸਨਮਾਨ

ਨਨਕਾਣਾ ਸਾਹਿਬ ਦੀ ਸੰਗਤ ਵੱਲੋਂ ਸਾਬਕਾ ਵਿਧਾਇਕ ਸਰਦਾਰ ਮਹਿੰਦਰ ਪਾਲ ਸਿੰਘ ਦਾ ਸਿਰੋਪਾਓ ਨਾਲ ਸਨਮਾਨ

Nov 10, 2026 10:43 PM (Asia/Kolkata)

ਨਨਕਾਣਾ ਸਾਹਿਬ (ਨਜ਼ਰਾਨਾ ਟਾਈਮਜ਼): ਨਨਕਾਣਾ ਸਾਹਿਬ ਦੀ ਸਿੱਖ ਸੰਗਤ ਨੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਬਕਾ ਸੂਬਾਈ ਵਿਧਾਨ ਸਭਾ ਮੈਂਬਰ ਸਰਦਾਰ ਮਹਿੰਦਰ ਪਾਲ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਹ ਸਨਮਾਨ ਸਿੱਖ ਭਾਈਚਾਰੇ ਲਈ ਉਨ੍ਹਾਂ ਦੀਆਂ ਸੇਵਾਵਾਂ ਅਤੇ ਲਗਾਤਾਰ ਸਹਿਯੋਗ ਦੇਣ ਲਈ ਕੀਤਾ ਗਿਆ।ਇਸ ਮੌਕੇ ਸੰਗਤ ਨੇ ਉਨ੍ਹਾਂ ਦੇ ਪਿਤਾ ਗਿਆਨੀ ਰੋਵੈਲ ਸਿੰਘ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਸੰਗਤ ਦੇ ਮੈਂਬਰਾਂ ਨੇ ਦੱਸਿਆ ਕਿ ਗਿਆਨੀ ਰੋਵੈਲ ਸਿੰਘ ਨੇ ਗੁਰਦੁਆਰਾ...

ਤੈਮੂਰ ਅਕਰਮ ਨੇ MMA ਵਿੱਚ ਦਰਜ ਕੀਤੀ ਲਗਾਤਾਰ ਚੌਥੀ ਪੇਸ਼ੇਵਰ ਜਿੱਤ

ਤੈਮੂਰ ਅਕਰਮ ਨੇ MMA ਵਿੱਚ ਦਰਜ ਕੀਤੀ ਲਗਾਤਾਰ ਚੌਥੀ ਪੇਸ਼ੇਵਰ ਜਿੱਤ

Nov 10, 2026 10:18 PM (Asia/Kolkata)

ਅਮਰੀਕਾ (ਨਜ਼ਰਾਨਾ ਟਾਈਮਜ਼ ਖੇਡ ਡੈਸਕ): ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਦੇ ਪੁੱਤਰ ਤੈਮੂਰ ਅਕਰਮ ਨੇ ਮਿਕਸਡ ਮਾਰਸ਼ਲ ਆਰਟਸ (MMA) ਵਿੱਚ ਆਪਣੀ ਲਗਾਤਾਰ ਚੌਥੀ ਪੇਸ਼ੇਵਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਅਮਰੀਕਾ ਵਿੱਚ ਤਿੰਨ ਰਾਊਂਡਾਂ ਦੇ ਸਖ਼ਤ ਮੁਕਾਬਲੇ ਮਗਰੋਂ ਅਮਰੀਕੀ ਫਾਈਟਰ ਨਿਕ ਸਿਸਲਿਕ ਨੂੰ ਜੱਜਾਂ ਦੇ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਹਰਾਇਆ।ਇਸ ਜਿੱਤ ਨਾਲ ਤੈਮੂਰ ਨੇ ਆਪਣੇ ਪਿਤਾ ਦੀ ਕ੍ਰਿਕਟ ਦੀ ਵਿਰਾਸਤ ਤੋਂ ਵੱਖਰੀ ਖੇਡ ਵਿੱਚ ਆਪਣੀ ਪਛਾਣ ਬਣਾਉਣ ਵੱਲ ਇੱਕ ਹੋਰ ਕਦਮ...

ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋਵੇ ਕੌਮ: ਭਾਈ ਦਲਜੀਤ ਸਿੰਘ ਕਸ਼ਮੀਰ

ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋਵੇ ਕੌਮ: ਭਾਈ ਦਲਜੀਤ ਸਿੰਘ ਕਸ਼ਮੀਰ

Nov 10, 2026 07:21 PM (Asia/Kolkata)

ਜਗਰਾਉਂ 10 ਨਵੰਬਰ , ਰਣਜੀਤ ਸਿੰਘ ਖ਼ਾਲਸਾ ਭਾਈ ਦਲਜੀਤ ਸਿੰਘ ਕਸ਼ਮੀਰ ਨੇ ਬੰਦੀ ਛੋੜ ਦਿਵਸ ਮੌਕੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਦਿਹਾੜਾ ਸਾਨੂੰ ਹਰ ਬੰਦੀ ਦੀ ਪੀੜ ਮਹਿਸੂਸ ਕਰਨ ਅਤੇ ਉਸ ਦੀ ਅਜ਼ਾਦੀ ਲਈ ਆਵਾਜ਼ ਉਠਾਉਣ ਦੀ ਪ੍ਰੇਰਨਾ ਦਿੰਦਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਰਿਹਾਈ ਦੇ ਨਾਲ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਮਨੁੱਖਤਾ ਅੱਗੇ ਪਰਉਪਕਾਰ ਦੀ ਮਹਾਨ ਮਿਸਾਲ ਰੱਖੀ ਸੀ। ਉਨ੍ਹਾਂ ਕਿਹਾ ਕਿ ਅੱਜ ਸਾਲਾਂ ਤੋਂ ਜੇਲ੍ਹਾਂ ਵਿੱਚ...

ਸੰਤ ਭਿੰਡਰਾਂਵਾਲਿਆਂ ਨੂੰ ਖ਼ਾਲਿਸਤਾਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ: ਭਾਈ ਗੁਰਪ੍ਰੀਤ ਸਿੰਘ

ਸੰਤ ਭਿੰਡਰਾਂਵਾਲਿਆਂ ਨੂੰ ਖ਼ਾਲਿਸਤਾਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ: ਭਾਈ ਗੁਰਪ੍ਰੀਤ ਸਿੰਘ

Nov 10, 2026 07:16 PM (Asia/Kolkata)

ਅੰਮ੍ਰਿਤਸਰ, 10 ਨਵੰਬਰ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਸਿੱਖ ਕੌਮ ਨੂੰ ਆਪਣੇ ਭਵਿੱਖ ਦੀ ਆਪ ਮਾਲਕ ਬਣਾਉਣ ਦੀ ਸੀ। ਉਨ੍ਹਾਂ ਦੇ ਵਿਚਾਰਾਂ ਨੂੰ ਆਪਣੀ ਸਿਆਸੀ ਸਹੂਲਤ ਅਨੁਸਾਰ ਪੇਸ਼ ਕਰਕੇ ਖ਼ਾਲਿਸਤਾਨ ਤੋਂ ਵੱਖ ਕਰਨ ਦੀਆਂ ਕੋਸ਼ਿਸ਼ਾਂ ਕੌਮ ਨੂੰ ਗੁੰਮਰਾਹ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਖ਼ਾਲਿਸਤਾਨ ਦੀ ਨੀਂਹ ਨਾਲ ਜੋੜਨਾ ਅਤੇ ਖ਼ਾਲਿਸਤਾਨ...

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ...

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ...

Nov 10, 2026 07:10 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਵੰਬਰ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਭ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ । ਇਸ ਦਿਵਸ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ...

16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਪੱਟੀ ਦੌਰੇ ਨੂੰ ਲੈ ਕੇ ਬ੍ਰਹਮਪੁਰਾ ਵੱਲੋਂ ਤਿਆਰੀਆਂ ਤੇਜ਼

16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਪੱਟੀ ਦੌਰੇ ਨੂੰ ਲੈ ਕੇ ਬ੍ਰਹਮਪੁਰਾ ਵੱਲੋਂ ਤਿਆਰੀਆਂ ਤੇਜ਼

Nov 10, 2026 07:03 PM (Asia/Kolkata)

ਪਿੰਡ ਸਭਰਾ ਵਿਖੇ ਹੋਣ ਵਾਲੀ ਲੋਕ ਮਿਲਣੀ ਅਤੇ ਰੈਲੀ ਨੂੰ ਸਫ਼ਲ ਬਣਾਉਣ ਲਈ ਸਰਪੰਚਾਂ,ਬਲਾਕ ਸੰਮਤੀ ਮੈਂਬਰਾਂ ਅਤੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂਰਾਕੇਸ਼ ਨਈਅਰਚੋਹਲਾ ਸਾਹਿਬ/ਪੱਟੀ,10 ਨਵੰਬਰਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 16 ਨਵੰਬਰ ਨੂੰ ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਕੀਤੇ ਜਾ ਰਹੇ ਦੌਰੇ ਅਤੇ ਲੋਕ ਮਿਲਣੀ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ...

ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ ਵਿਖੇ ਬੰਦੀ ਛੋੜ ਦਿਵਸ ਅਤੇ ਮਹਾਨ ਪੰਥਕ ਸ਼ਹੀਦੀ ਸਮਾਗਮ ਬਹੁਤ ਚੜ੍ਹਦੀ ਕਲਾ ਅਤੇ ਉਤਸ਼ਾਹ ਨਾਲ ਮਨਾਇਆ : ਕੋਆਰਡੀਨੇਟਰ ਸ. ਹਿੰਮਤ ਸਿੰਘ

ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ ਵਿਖੇ ਬੰਦੀ ਛੋੜ ਦਿਵਸ ਅਤੇ ਮਹਾਨ ਪੰਥਕ ਸ਼ਹੀਦੀ ਸਮਾਗਮ ਬਹੁਤ ਚੜ੍ਹਦੀ ਕਲਾ ਅਤੇ ਉਤਸ਼ਾਹ ਨਾਲ ਮਨਾਇਆ : ਕੋਆਰਡੀਨੇਟਰ ਸ. ਹਿੰਮਤ ਸਿੰਘ

Nov 10, 2026 06:33 PM (Asia/Kolkata)

ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਪਰਵਿੰਦਰ ਸਿੰਘ ਖਾਲਸਾ (ਝੋਟਾ) ਦੀ ਤਸਵੀਰ ਲਗਾਈ ਸ਼ਹੀਦੀ ਗੈਲਰੀ 'ਚ... ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀਆਂ ਕੁਰਬਾਨੀ ਨੂੰ ਵੀ ਯਾਦ…ਚੰਡੀਗੜ੍ਹ/ਨਿਊਯਾਰਕ, 9 ਨਵੰਬਰ (ਮੰਗਤ ਸਿੰਘ ਸੈਦਪੁਰ) : ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਵਿਖੇ ਐਤਵਾਰ, 8 ਨਵੰਬਰ ਨੂੰ ਬੰਦੀ ਛੋੜ ਦਿਵਸ ਅਤੇ ਪੰਥਕ ਸ਼ਹੀਦੀ ਸਮਾਗਮ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਸਮਾਗਮ...

ਸਿੱਖ ਰਾਜ ਦੇ ਸਿਰਜਣਹਾਰਿਆਂ ਦੀ ਯਾਦ 'ਚ ਫਰਾਂਸ ਦੀ ਧਰਤੀ ’ਤੇ ਸਿੱਖ ਫੈਡਰੇਸ਼ਨ ਫਰਾਂਸ ਅਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਮਹਾਨ ਗੁਰਮਤਿ ਸਮਾਗਮ

ਸਿੱਖ ਰਾਜ ਦੇ ਸਿਰਜਣਹਾਰਿਆਂ ਦੀ ਯਾਦ 'ਚ ਫਰਾਂਸ ਦੀ ਧਰਤੀ ’ਤੇ ਸਿੱਖ ਫੈਡਰੇਸ਼ਨ ਫਰਾਂਸ ਅਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਮਹਾਨ ਗੁਰਮਤਿ ਸਮਾਗਮ

Nov 10, 2026 06:21 PM (Asia/Kolkata)

ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਤੇ ਸਿੱਖ ਇਤਿਹਾਸ ਤੋਂ ਸੇਧ ਲੈਣ ’ਤੇ ਦਿੱਤਾ ਜ਼ੋਰ : ਭਾਈ ਰਘਬੀਰ ਸਿੰਘ ਕੋਹਾੜ ਫਰਾਂਸ/ਜਗਰਾਉਂ, 10 ਨਵੰਬਰ ,ਭਾਈ ਰਣਜੀਤ ਸਿੰਘ ਖਾਲਸਾ ਸਿੱਖ ਰਾਜ ਦੇ ਸਿਰਜਣਹਾਰਿਆਂ ਅਤੇ ਕੌਮੀ ਅਣਖ ਲਈ ਸ਼ਹਾਦਤਾਂ ਦੇਣ ਵਾਲੇ ਮਹਾਨ ਸੂਰਬੀਰਾਂ ਦੀ ਯਾਦ ਵਿੱਚ ਸਿੱਖ ਫੈਡਰੇਸ਼ਨ ਫਰਾਂਸ ਅਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਾਂਝੇ ਤੌਰ ’ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੇ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਸਰਵਣ...

ਏਸ ਨੂੰ ਰਾਜ ਕਰਨਾ ਨਹੀਂ, ਧੱਕਾ ਕਰਨਾ ਕਹਿੰਦੇ ਨੇ...

ਏਸ ਨੂੰ ਰਾਜ ਕਰਨਾ ਨਹੀਂ, ਧੱਕਾ ਕਰਨਾ ਕਹਿੰਦੇ ਨੇ...

Nov 10, 2026 06:15 PM (Asia/Kolkata)

ਐਮਨਾਬਾਦ ਦੀ ਧਰਤੀ ਉੱਤੇ ਜਦੋਂ ਜਾਲਮ ਰਾਜੇ ਬਾਬਰ ਨੇ ਹੜਦੰਗ ਮਚਾਇਆ ਸੀ, ਬੇਗਿਣਤ ਲੋਕਾਂ ਦੀ ਕਤਲ ਕਰ ਦਿੱਤਾ ਗਿਆ, ਘਰ ਬਾਰ ਲੁੱਟ ਲਏ ਗਏ , ਜਿਹੜੇ ਬਚ ਗਏ ਸਨ ਓਹਨਾ ਨੂੰ ਕੈਦ ਕਰ ਲਿਆ ਗਿਆ ਸੀ ਜਿਹਨਾਂ ਵਿੱਚ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਵੀ ਸਨ । ਏਸ ਸਾਰੇ ਹੀ ਵਾਕਿਆ ਵਾਰੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਵੀ ਲਿਖਿਆ ਹੋਇਆ ਹੈ। ਜਿਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਓਹਨਾ ਨੂੰ ਇੱਕ ਖੁੱਲ੍ਹੀ ਜੇਹਲ ਵਿੱਚ ਰੱਖਿਆ ਗਿਆ ਸੀ । ਕੈਦੀਆਂ ਦੀ ਨਿਗਰਾਨੀ...

ਸ਼ਾਬਕਾ ਸਰਪੰਚ ਗੋਪਾਲ ਸਿੰਘ ਜਬੋਵਾਲ ਦਾ ਦਿਹਾਂਤ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

ਸ਼ਾਬਕਾ ਸਰਪੰਚ ਗੋਪਾਲ ਸਿੰਘ ਜਬੋਵਾਲ ਦਾ ਦਿਹਾਂਤ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

Nov 10, 2026 06:06 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾ ਨਜਦੀਕੀ ਪਿੰਡ ਜਬੋਵਾਲ ਦੇ ਸਾਬਕਾ ਸਰਪੰਚ ਗੋਪਾਲ ਸਿੰਘ ਅਕਾਲ ਚਲਾਣਾ ਕਰ ਗਹੇ ਹਨ ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬੀਮਾਰੀ ਕੈਂਸਰ ਤੋਂ ਪੀੜਤ ਸਨ ।ਇਕ ਕਿਸਾਨੀ ਪ੍ਰਵਾਰ ਖੇਤੀਬਾੜੀ ਕਰਦੇ ਧਾਰਮਿਕ ਰੁਚੀ ਰਖਦੇ ਸਨ ਪਿੰਡ ਦੇ ਸਰਪੰਚ ਵੀ ਬਣੇ ਸਨ।ਸਾਰਾ ਪ੍ਰਵਾਰ ਹੀ ਇਕ ਨਾਮਵਾਰ ਚੰਗੇ ਰਸੂਖ ਵਾਲੇ ਹਨ।ਉਹਨਾਂ ਨੇ ਆਪਣੇ ਬਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੀਆਂ ਪੁਜੀਸ਼ਨਾਂ ਤੇ ਪਹੁੰਚਾਇਆ।ਗੋਪਾਲ ਸਿੰਘ ਦੇ ਦੋ ਲੜਕੇ ਅਤੇ ਦੋ ਲੜਕੀਆਂ ਵੱਡਾ ਮਾਸਟਰ ਅਰਵਿੰਦਰਬੀਰ...

ਸਮਾਜ ਸੇਵਕ ਡਾ. ਐਚ. ਐਸ. ਬਾਵਾ ਅਤੇ ਡਾ. ਸੈਮ, ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਨਿਯੁਕਤ

ਸਮਾਜ ਸੇਵਕ ਡਾ. ਐਚ. ਐਸ. ਬਾਵਾ ਅਤੇ ਡਾ. ਸੈਮ, ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਨਿਯੁਕਤ

Nov 10, 2026 05:26 PM (Asia/Kolkata)

ਕਪੂਰਥਲਾ 10 ਨਵੰਬਰ ਗੌਰਵ ਮੜੀਆ ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਦੇ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵਕ ਡਾ. ਐਚ. ਐਸ. ਬਾਵਾ ਅਤੇ ਡਾ.ਸੈਮੁਅਲ ਮਸੀਹ ਜ਼ਿਲ੍ਹਾ ਚੇਅਰਮੈਨ ਮਸੀਹ ਭਲਾਈ ਬੋਰਡ ਕਪੂਰਥਲਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ, ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਵਲੋੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਖੁਸ਼ੀ ਦੇ ਮੌਕੇ ਤੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ ਅਤੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਰਾਜੂ, ਐਨ ਜੇ ਪੀ ਸੀ ਆਈ ਦੇ...

ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਸਖ਼ਤ ਮਿਹਨਤ ਅਤੇ ਸਮਰਪਣ ਦਾ ਸੰਦੇਸ਼ ਸਿਖਾਉਂਦੀਆਂ ਹਨ-ਮਲਵਿੰਦਰ ਸਿੰਘ ਚਾਹਲ

ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਸਖ਼ਤ ਮਿਹਨਤ ਅਤੇ ਸਮਰਪਣ ਦਾ ਸੰਦੇਸ਼ ਸਿਖਾਉਂਦੀਆਂ ਹਨ-ਮਲਵਿੰਦਰ ਸਿੰਘ ਚਾਹਲ

Nov 10, 2026 04:06 PM (Asia/Kolkata)

ਕਪੂਰਥਲਾ 10 ਨਵੰਬਰ ਗੌਰਵ ਮੜੀਆ ਭਗਵਾਨ ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਪਿੰਡ ਸਿੱਧਵਾਂ ਦੋਨਾ ਕਪੂਰਥਲਾ ਵਿਖੇ ਭਗਵਾਨ ਵਿਸ਼ਵਕਰਮਾ ਦੇ ਮੰਦਰ ਵਿਖੇ ਆਯੋਜਿਤ ਸਮਾਗਮ ਵਿਚ ਕਪੂਰਥਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੇ ਨਤਮਸਤਕ ਹੋ ਕੇ ਭਗਵਾਨ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਲਿਆ ਤੇ ਪੰਜਾਬ ਅਤੇ ਇਸਦੇ ਨਾਗਰਿਕਾਂ ਲਈ ਖੁਸ਼ੀ,ਖੁਸ਼ਹਾਲੀ,ਤਰੱਕੀ ਸ਼ਾਂਤੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ।ਮੰਮੂ ਚਾਹਲ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਬ੍ਰਹਿਮੰਡ ਦਾ ਪਹਿਲਾ...

ਮਾਜਰਿਆਂ ਦਾ ਮਾਜਰਾ !

ਮਾਜਰਿਆਂ ਦਾ ਮਾਜਰਾ !

Nov 10, 2026 03:42 PM (Asia/Kolkata)

ਮਾਜਰਿਆਂ ਦਾ ਮਾਜਰਾ !ਚੋਣਾ ਮੋਹਰੇ ਦੇਖ ਕੇ ਜੋ ਰਹੇ ਨੇ ਬਦਲ ਦਲ ਕਰਦੇ ਵਢਾਂਗਾ 'ਲੋਕ-ਰਾਜੀ' ਹਰੇ ਰੁੱਖ ਦਾ। ਦੀਨ ਤੇ ਈਮਾਨ ਕੋਲ਼ੋਂ ਕੋਹਾਂ ਦੂਰ ਰੱਖਦਾ ਐ ਚਸਕਾ ਜੋ ਪਿਆ ਭੈੜਾ ਸੱਤਾ ਵਾਲ਼ੇ ਸੁੱਖ ਦਾ। ਮਾਰ ਕੇ 'ਟਪੂਸੀ' ਛੱਡ ਜਾਣ ਜਦੋਂ ਪਾਰਟੀ ਨੂੰ ਵੋਟਰਾਂ ਵਿਚਾਰਿਆਂ ਦਾ ਕਾਲ਼ਜਾ ਏ ਧੁੱਖਦਾ। ਯਾਦ ਹੀ ਨਾ ਰੱਖਦੇ ਯਾਰੋ ਬਹਿਰੂਪੀਏ ਇਹ ਸੱਚ ਮੋਹਰੇ ਜਾ ਕੇ 'ਕਾਲ਼ੇ' ਹੋਣ ਵਾਲ਼ੇ ਮੁੱਖ ਦਾ। ਬੇਹੱਯਾ ਰਲ਼ਣ ਵਾਲ਼ੇ ਓਦਾਂ ਦੇ ਰਲਾਉਣ...

ਦੋ ਸਕੇ ਭਰਾਵਾਂ ਦੀ ਹਫਤੇ ਭਰ ਵਿੱਚ ਹੀ ਮੌਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CPIM ਲਿਬਰੇਸ਼ਨ ਦੇ ਕਾਰਕੁਨ

ਦੋ ਸਕੇ ਭਰਾਵਾਂ ਦੀ ਹਫਤੇ ਭਰ ਵਿੱਚ ਹੀ ਮੌਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CPIM ਲਿਬਰੇਸ਼ਨ ਦੇ ਕਾਰਕੁਨ

Nov 10, 2026 03:36 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅੱਡਾ ਟਾਂਗਰਾ ਤੇ ਘੁੱਗ ਵਸਦਾ ਲੇਟ ਅਜੀਤ ਸਿੰਘ ਆਰੇ ਵਾਲੇ ਦੇ ਪਰਿਵਾਰ ਤੇ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਪਿਆ ਜਦ ਇੱਕ ਹਫਤੇ ਵਿੱਚ ਹੀ ਦੋ ਸਕੇ ਭਰਾਵਾਂ ਦੀ ਬੇਵਕਤੀ ਮੌਤ ਹੋ ਗਈ ਅਜੇ ਕੁਝ ਹੀ ਦਿਨ ਪਹਿਲਾਂ ਛੋਟੇ ਭਰਾ ਗੁਰਦੇਵ ਸਿੰਘ58 ਦੀ ਡੈਥ ਦਿਲ ਦਾ ਅਟੈਕ ਆ ਜਾਣ ਕਾਰਨ ਹੋਈ ਸੀ ਤੇ ਅੱਜ ਹੀ ਉਸ ਦੀ ਅੰਤਿਮ ਅਰਦਾਸ ਲਈ ਘਰ ਵਿੱਚ ਅਖੰਡ ਪਾਠ ਰੱਖਿਆ ਹੋਇਆ ਸੀ ਤਾਂ ਅੱਜ ਦਿਨੇ 12 ਕੁ ਵਜੇ ਵੱਡੇ ਭਰਾ ਤਰਸੇਮ ਸਿੰਘ65 ਨੂੰ ਵੀ ਅਚਾਨਕ ਦਿਲ ਦਾ ਦੌਰਾ ਪਿਆ ਤਾਂ ਹਸਪਤਾਲ...

13 ਨਵੰਬਰ ਨੂੰ ਖਹਿਰਾ ਪੈਲੇਸ ਵਿਖੇ ਹੋਵੇਗੀ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਰੈਲੀ : ਰਮਨਦੀਪ ਕੌਰ ਸ਼ੇਰੋਂ

13 ਨਵੰਬਰ ਨੂੰ ਖਹਿਰਾ ਪੈਲੇਸ ਵਿਖੇ ਹੋਵੇਗੀ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਰੈਲੀ : ਰਮਨਦੀਪ ਕੌਰ ਸ਼ੇਰੋਂ

Nov 10, 2026 01:28 PM (Asia/Kolkata)

ਪੰਜਾਬ ਦੀ ਜਵਾਨੀ ਬਚਾਉਣ ਲਈ ਮਾਵਾਂ-ਧੀਆਂ ਦੀ ਲਲਕਾਰ ਬਣੇਗੀ ਨਸ਼ਿਆਂ ਖ਼ਿਲਾਫ਼ ਆਵਾਜ਼ : ਰਮਨਦੀਪ ਕੌਰ ਸ਼ੇਰੋਂਰਵੀ ਖਹਿਰਾ, ਖਡੂਰ ਸਾਹਿਬਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਕੀਤੀਆਂ ਜਾ ਰਹੀਆਂ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਵਾਂਗੇ ਨਸ਼ੇ ਦਾ...

  • Previous
  • 1
  • Next
Loading…
Loading the web debug toolbar…
Attempt #