ਇੰਟਰ ਜੋ਼ਨਲ ਧਾਰਮਿਕ ਮੁਕਾਬਲਿਆਂ ਸਬੰਧੀ ਸਿੱਖ ਮਿਸ਼ਨਰੀ ਕਾਲਜ ਦੇ ਜੋ਼ਨ ਲੁਧਿਆਣਾ ਦੀ ਅਹਿਮ ਮੀਟਿੰਗ ਹੋਈ
ਲੁਧਿਆਣਾ, 1 ਅਗਸਤ, ਨਜ਼ਰਾਨਾ ਟਾਈਮਜ਼ ਬਿਊਰੋ ਸਿੱਖ ਮਿਸ਼ਨਰੀ ਕਾਲਜ ਰਜਿਸਟਰਡ, ਲੁਧਿਆਣਾ ਵੱਲੋਂ 14, 15 ਅਤੇ 16 ਅਗਸਤ ਨੂੰ ਕਰਵਾਏ ਜਾ ਰਹੇ ਇੰਟਰ ਜੋ਼ਨਲ ਧਾਰਮਿਕ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਜੋ਼ਨ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ, ਸੈਕਟਰ-39, ਜਮਾਲਪੁਰ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਭੈਣ ਸਤਿੰਦਰ ਕੌਰ ਜੀ, ਮੈਂਬਰ ਆਫ਼ ਕੌਂਸਲ, ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।ਮੀਟਿੰਗ ਦੌਰਾਨ ਹੋਣ ਵਾਲੇ ਇੰਟਰ ਜੋ਼ਨਲ ਧਾਰਮਿਕ ਮੁਕਾਬਲਿਆਂ ਦੀਆਂ ਤਿਆਰੀਆਂ...