ਬੁੰਗੇ
ਬੁੰਗੇ: ‘ਬੁੰਗਾ ' ਸ਼ਬਦ ਫ਼ਾਰਸੀ ਦੇ 'ਬੁੰਗਹ' ਸ਼ਬਦ ਦੇ ਤਦਭਵ ਰੂਪ ਵਿਚ ਪੰਜਾਬੀ ਵਿਚ ਵਰਤਿਆ ਜਾਣ ਲਗਿਆ ਹੈ। ਇਸ ਦਾ ਅਰਥ ਹੈ ਰਹਿਣ ਦਾ ਸਥਾਨ। ਪਰ ਸਿੱਖ ਸਮਾਜ ਵਿਚ ਇਹ ਸ਼ਬਦ ਇਤਿਹਾਸਿਕ ਗੁਰੂ-ਧਾਮਾਂ ਅਤੇ ਖ਼ਾਸ ਕਰ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਇਰਦ-ਗਿਰਦ ਬਣੇ ਉਨ੍ਹਾਂ ਨਿਵਾਸਾ ਲਈ ਰੂੜ੍ਹ ਹੋ ਗਿਆ, ਜੋ ਮਿਸਲ-ਯੁਗ ਵਿਚ ਵਖ ਵਖ ਸਰਦਾਰਾਂ, ਮਿਸਲਦਾਰਾਂ ਅਤੇ ਫ਼ੌਜਦਾਰਾਂ ਵਲੋਂ ਬਣਾਏ ਗਏ ਸਨ। ਇਨ੍ਹਾਂ ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਰਦਾਰ ਜਾਂ ਜੱਥੇਦਾਰ ਖ਼ੁਦ ਠਹਿਰਦੇ ਹੁੰਦੇ ਸਨ ਅਤੇ...