10 ਅਪ੍ਰੈਲ ਨੂੰ ਨਿਜਰਪੁਰਾ ਟੋਲ ਪਲਾਜਾ ਕੀਤਾ ਜਾਵੇਗਾ ਫਰੀ : ਕਿਸਾਨ ਆਗੂ
- ਰਾਸ਼ਟਰੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਟੋਲ ਪਲਾਜੇ ਇੱਕ ਦਿਨ ਵਾਸਤੇ ਕੀਤੇ ਜਾਣਗੇ ਫਰੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨ ਜਥੇਬੰਦੀ ਦੇ ਸੂਬਾ ਆਗੂ ਗੁਰਸਾਹਿਬ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਪਿਛਲੇ ਦਿਨੀ ਬੇ ਮੌਸਮੀ ਬਰਸਾਤ ਦੌਰਾਨ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਭਾਰੀ ਗੜੇਮਾਰੀ ਦੌਰਾਨ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਹੈ ਜਿਸ ਦੀ ਸਾਰੀ ਭਰਭਾਈ ਸਰਕਾਰ ਤੁਰੰਤ ਕਰੇ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਜ਼ਿੰਦਗੀ ਬਦਰ ਕਰ ਰਿਹਾ ਹੈ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ 10 ਅਪ੍ਰੈਲ ਨੂੰ ਅੰਮ੍ਰਿਤਸਰ ਦਿੱਲੀ ਮਾਰਗ ਮਾਨਾ ਵਾਲਾ ਨਿਜਰਪੁਰਾ ਟੋਲ ਪਲਾਜਾ ਇੱਕ ਦਿਨ ਵਾਸਤੇ ਫਰੀ ਕਰਕੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਜਾਵੇਗਾ ਇਸ ਵਿਪਾਰ ਸਮਝੌਤੇ ਦੇ ਲਾਗੂ ਹੋਣ ਨਾਲ ਭਾਰਤ ਦੀ ਕਿਸਾਨੀ ਦੇ ਨਾਲ ਸਹਾਇਕ ਧੰਦੇ ਡੇਅਰੀ, ਦੁੱਧ ਤੋਂ ਬਣੇ ਪਦਾਰਥ, ਮੱਛੀ ਪਾਲਕ, ਛੋਟੇ ਦੁਕਾਨਦਾਰ ਤਬਾਹ ਹੋ ਜਾਣਗੇ ਬਿਜਲੀ 2025 ਸੰਘਰਸ਼ ਦੌਰਾਨ ਕਿਸਾਨਾਂ ਦੇ ਪਾਏ ਝੂਠੇ ਕੇਸ ਐਮਐਸਪੀ ਗਰੰਟੀ ਕਾਨੂੰਨ ਸਮੇਤ ਪਿਛਲੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਟੋਲ ਪਲਾਜਾ ਫਰੀ ਕੀਤਾ ਜਾਵੇਗਾ ਕਿਸਾਨਾਂ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਇਸ ਗੱਲ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਸਾਡਾ ਪਹਿਲਾਂ ਹੀ ਵੱਡਾ ਸਰਮਾਇਆ ਵਿਦੇਸ਼ੀ ਕੰਪਨੀਆਂ ਲੁੱਟ ਕੇ ਲੈ ਗਈਆਂ ਅਤੇ ਲੁੱਟ ਰਹੀਆਂ ਨੇ ਦੇਸ਼ ਪਹਿਲਾਂ ਹੀ ਕੰਗਾਲ ਦੀ ਸਥਿਤੀ ਵਿੱਚ ਹੈ ਇਹਨਾਂ ਸਾਰੀਆਂ ਚੀਜਾਂ ਨੂੰ ਲੈ ਗਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਘਰਸ਼ ਜਾਰੀ ਰੱਖੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸਰਬਜੀਤ ਸਿੰਘ ਰਾਮਪੁਰਾ ਅੰਗਰੇਜ਼ ਸਿੰਘ ਚਾਟੀਵਿੰਡ ਪ੍ਰਗਟ ਸਿੰਘ ਚਾਟੀਵਿੰਡ ਮੇਜਰ ਸਿੰਘ ਰਾਮਪੁਰਾ ਆਦੀ ਆਗੂ ਹਾਜ਼ਰ ਸਨ
Leave a Reply