ਅੱਜ S.K.M.ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸਮੂਹਿਕ ਸਬ ਡਵੀਜ਼ਨ ਡਵੀਜ਼ਨਾ ਅਗੇ ਜਨਤਕ ਧਰਨੇ - ਟਾਂਗਰਾ -
09 Dec, 2025 04:29 AM
ਟਾਂਗਰਾ,ਸੁਰਜੀਤ ਸਿੰਘ ਖਾਲਸਾ
ਐਸ ਕੇ ਐਮ ਵਿਚ ਕੰਮ ਕਰਦੀਆਂ ਜਥੇਬੰਦੀਆਂ ਅਤੇ ਬਿਜਲੀ ਬੋਰਡ ਦੇ ਪੇਨਸ਼ਨ ਕਾਮਿਆਂ ਵੱਲੋਂ ਬਿਜਲੀ ਸੋਧ ਬਿੱਲ2025 ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ। ਅਟਾਰੀ ਅਤੇ ਖ਼ਾਸਾ ਸਬ ਡਵੀਜ਼ਨ ਡਵੀਜ਼ਨਾ ਅਗੇ ਕਿਸਾਨ ਆਗੂ , ਰਤਨ ਸਿੰਘ ਰੰਧਾਵਾ ਨੇ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਦੇ ਆਗੂ ਸ੍ਰੀ ਅਮਨਬੀਰ ਸਿੰਘ ਜੀ ਨੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਸਮੇਂ ਮੋਦੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਬਿਜਲੀ ਸੋਧ ਬਿੱਲ ਵਾਪਿਸ ਲੈ ਲਿਆ ਜਾਵੇਗਾ। ਕਿਸਾਨ ਅਤੇ ਬਿਜਲੀ ਬੋਰਡ ਦੇ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਬਿਜਲੀ ਬਿਲ ਦੀ ਵਾਪਸੀ ਤੇ ਲਹੂ ਵੀਂਟਵੇਂ ਘੋਲ ਕਰਕੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਹਨਾਂ ਧਰਨਿਆਂ ਨੂੰ ਕਿਸਾਨ ਆਗੂ ਨਿਰਮਲ ਸਿੰਘ ਧਨੋਆ,ਸੁਖ ,ਲਹੌਰੀ ਮਲ, ਬਾਬਾ ਅਰਜੁਨ ਸਿੰਘ, ਬਲਵਿੰਦਰ ਸਿੰਘ ਝਬਾਲ, ਬਲਦੇਵ ਸਿੰਘ ਧਾਰੀਵਾਲ,ਗੁਰਦੇਵ ਮੁਹਾਵਾ, ਸ਼ਰਨਜੀਤ ਧਨੋਆ,ਰਿਟਾ,ਡੀ ਐਸ,ਪੀ, ਕੁਲਵੀਰ ਸਿੰਘ ਵਲੋਂ ਸੰਬੋਧਨ ਕੀਤਾ ਗਿਆ।
Posted By: GURBHEJ SINGH ANANDPURI








