Nazrana Times

ਪੰਜਾਬੀ

ਬਲਾਕ ਸੰਮਤੀ ਚੋਹਲਾ ਸਾਹਿਬ ਦੀ ਹੋਈ ਚੋਣ ਵਿੱਚ ਕਾਂਗਰਸ ਪਾਰਟੀ 7 ਸ਼ੀਟਾਂ ਲੈਕੇ ਪਹਿਲੇ ਸਥਾਨ 'ਤੇ ਰਹੀ

18 Dec, 2025 12:06 AM
ਬਲਾਕ ਸੰਮਤੀ ਚੋਹਲਾ ਸਾਹਿਬ ਦੀ ਹੋਈ ਚੋਣ ਵਿੱਚ ਕਾਂਗਰਸ ਪਾਰਟੀ 7 ਸ਼ੀਟਾਂ ਲੈਕੇ ਪਹਿਲੇ ਸਥਾਨ 'ਤੇ ਰਹੀ

ਅਕਾਲੀ ਦਲ ਦੂਜੇ,ਆਮ ਆਦਮੀਂ ਪਾਰਟੀ ਤੀਜੇ ਅਤੇ ਬੀਜੇਪੀ ਦੇ ਉਮੀਦਵਾਰ ਚੌਥੇ ਸਥਾਨ 'ਤੇ ਰਹੇ


ਰਾਕੇਸ਼ ਨਈਅਰ 
ਚੋਹਲਾ ਸਾਹਿਬ,17 ਦਸੰਬਰ


14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਚੋਹਲਾ ਸਾਹਿਬ ਬਲਾਕ ਸੰਮਤੀ ਲਈ ਹੋਈਆਂ ਚੋਣਾਂ ਦੀ ਗਿਣਤੀ ਅੱਜ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਹੋਈ।ਜਿਸ ਵਿੱਚ ਕਾਂਗਰਸ ਪਾਰਟੀ ਦੇ ਸੱਤ,ਸ਼੍ਰੋਮਣੀ ਅਕਾਲੀ ਦਲ ਦੇ ਪੰਜ,ਸੱਤਾਧਾਰੀ ਆਮ ਆਦਮੀਂ ਪਾਰਟੀ ਦੇ ਤਿੰਨ ਉਮੀਦਵਾਰ ਅਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਉਮੀਦਵਾਰ ਜੇਤੂ ਰਿਹਾ।ਬਲਾਕ ਸੰਮਤੀ ਚੋਹਲਾ ਸਾਹਿਬ ਦੇ ਸਾਰੇ ਜ਼ੋਨਾਂ ਦੇ ਆਏ ਨਤੀਜਿਆਂ ਵਿੱਚ ਜ਼ੋਨ ਨੰਬਰ 1 ਧੂੰਦਾ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਬੀਬੀ ਗੁਰਪ੍ਰੀਤ ਕੌਰ 41 ਵੋਟਾਂ ਨਾਲ ਜੇਤੂ ਰਹੇ।ਜੋਨ ਨੰਬਰ 2 ਭੈਲ ਤੋਂ ਸ਼੍ਰੋਮਣੀ ਅਕਾਲ ਦਲ ਦੇ ਉਮੀਦਵਾਰ ਕਸ਼ਮੀਰ ਸਿੰਘ 130 ਵੋਟਾਂ ਨਾਲ ਜਿੱਤੇ।ਜੋਨ ਨੰਬਰ 3 ਫਤਿਹਾਬਾਦ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ 223 ਵੋਟਾਂ ਨਾਲ ਜਿੱਤੇ।ਜੋਨ ਨੰਬਰ 4 ਖਾਨ ਛਾਪੜੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਫੌਜੀ 268 ਵੋਟਾਂ ਲੈ ਕੇ ਜੇਤੂ ਰਹੇ।ਜੋਨ ਨੰਬਰ 5 ਤੁੜ ਤੋਂ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਬੀਬੀ ਨਿੰਦਰ ਕੌਰ 6 ਵੋਟਾਂ ਨਾਲ ਜਿੱਤੇ।ਜੋਨ ਨੰਬਰ 6 ਵੜਿੰਗ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਮਠਾੜੂ 323 ਵੋਟਾਂ ਨਾਲ ਜੇਤੂ ਰਹੇ।ਜੋਨ ਨੰਬਰ 7 ਚੋਹਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਗੁਰਬਚਨ ਕੌਰ (ਪਤਨੀ ਰਣਜੀਤ ਸਿੰਘ ਰਾਣਾ ਆੜ੍ਹਤੀ) 178 ਵੋਟਾਂ ਨਾਲ ਜੇਤੂ ਰਹੇ।ਜੋਨ ਨੰਬਰ 8 ਦਿਲਾਵਲਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਮਨਦੀਪ ਕੌਰ 42 ਵੋਟਾਂ ਨਾਲ ਜੇਤੂ ਰਹੇ।ਜੋਨ ਨੰਬਰ 9 ਮੋਹਨਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮ ਸਿੰਘ 21 ਵੋਟਾਂ ਨਾਲ ਜੇਤੂ ਰਹੇ।ਜੋਨ ਨੰਬਰ 10 ਬ੍ਰਹਮਪੁਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਨਦੀਪ ਕੌਰ 29 ਵੋਟਾਂ ਨਾਲ ਜੇਤੂ ਰਹੇ।ਜੋਨ ਨੰਬਰ 11 ਰਾਣੀਵਾਲਾਹ ਤੋਂ ਬੀਜੇਪੀ ਦੇ ਉਮੀਦਵਾਰ ਹਰਦੀਪ ਸਿੰਘ 423 ਵੋਟਾਂ ਲੈਕੇ ਜੇਤੂ ਰਹੇ।ਜੋਨ ਨੰਬਰ 12 ਮੁੰਡਾ ਪਿੰਡ ਤੋਂ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਬੀਬੀ ਰਾਜ ਕੌਰ 328 ਵੋਟਾਂ ਲੈਕੇ ਜੇਤੂ ਰਹੇ।ਜੋਨ ਨੰਬਰ 13 ਸੰਗਤਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ 60 ਵੋਟਾ ਲੈਕੇ ਜੇਤੂ ਰਹੇ।ਜੋਨ ਨੰਬਰ 14 ਰੱਤੋਕੇ ਤੋਂ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਦਲੇਰ ਸਿੰਘ ਢਿਲੋਂ 158 ਵੋਟਾਂ ਲੈਕੇ ਜੇਤੂ ਰਹੇ।ਜੋਨ ਨੰਬਰ 15 ਘੜਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਸਰਬਜੀਤ ਕੌਰ 98 ਵੋਟਾਂ ਲੈਕੇ ਜੇਤੂ ਰਹੇ।ਇਸੇ ਤਰਾਂ ਜ਼ੋਨ ਨੰਬਰ 16 ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਬੀਬੀ ਕੁਲਜੀਤ ਕੌਰ 154 ਵੋਟਾਂ ਲੈਕੇ ਜੇਤੂ ਰਹੇ।ਬਲਾਕ ਸੰਮਤੀ ਚੋਹਲਾ ਸਾਹਿਬ ਦੇ 16 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ 7 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ ਅਤੇ ਸ੍ਰੋਮਣੀ ਅਕਾਲੀ ਦਲ 5 ਸੀਟਾਂ ਲੈਕੇ ਦੂਜੇ ਅਤੇ ਆਮ ਆਦਮੀਂ ਪਾਰਟੀ 3 ਸ਼ੀਟਾਂ ਲੈਕੇ ਚੌਥੇ ਅਤੇ ਬੀਜੇਪੀ ਇੱਕ ਸ਼ੀਟ ਹੀ ਜਿੱਤ ਸਕੀ।

Posted By: GURBHEJ SINGH ANANDPURI

Loading…
Loading the web debug toolbar…
Attempt #