ਟਾਂਗਰਾ ਜ਼ੋਨ ਤੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
18 Dec, 2025 12:29 AM
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਕਰਵਾਏ ਗਏ ਵਿਕਾਸ ਤੇ ਮੋਹਰਾਂ ਲਗੀਆਂ – ਗੁਰਮੁਖ ਸਿੰਘ ਸਰਜਾ/ਸਵਿੰਦਰ ਸਿੰਘ ਮੁਛੱਲ।
ਟਾਂਗਰਾ – ਸੁਰਜੀਤ ਸਿੰਘ ਖਾਲਸ
ਟਾਂਗਰਾ ਜ਼ੋਨ ਤੋਂ ਪਹਿਲੀਵਾਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰ ਬੀਬੀ ਅਮਰਜੀਤ ਕੌਰ ਅਤੇ ਬੀਬੀ ਮਨਜੀਤ ਕੌਰ ਮੁਛੱਲ ਨੇ ਜਿਤ ਦੇ ਝੰਡੇ ਗਡੇ ਹਨ ਇਹ ਸਭ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਕਰਵਾਏ ਗਏ ਰਿਕਾਰਡ ਤੋੜ ਕੰਮਾਂ ਦਾ ਨਤੀਜਾ ਹੈ ਅਤੇ 2027 ਦੀਆਂ ਚੋਣਾ ਵਿਚ ਆਮ ਆਦਮੀ ਪਾਰਟੀ ਦੀ ਜਿਤ ਦਾ ਸੰਕੇਤ ਹੈ॥ਅਤੇ ਜਿਹਨਾਂ ਲੋਕਾਂ ਦੇ ਅੰਦਰ ਵਹਿਮ ਭਰਮ ਭੁਲੇਖਾ ਸੀ ਸਭ ਦੂਰ ਹੋ ਗਿਆ ਹੈ।ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ।ਇਸ ਸਮੇਂ ਪ੍ਰਮੁਖ ਆਗੂ ਗੁਰਮੁਖ ਸਿੰਘ ਸਰਜਾ,ਸਵਿੰਦਰ ਸਿੰਘ ਮੁਛੱਲ,ਦਵਿੰਦਰ ਸਿੰਘ ਮੰਨੂ,ਸਰਪੰਚ ਜਬੋਵਾਲ ਕੁਲਵੰਤ ਸਿੰਘ ਸੰਗਰਾਵਾਂ,ਗੁਰਦੇਵ ਸਿੰਘ ਸਰਪੰਚ ਟਾਂਗਰਾ ਅੱਡਾ,ਲਖਵਿੰਦਰ ਕੌਰ ਚਾਹਲ ਸਰਪੰਚ ਟਾਂਗਰਾ,ਰਣਜੀਤ ਸਿੰਘ ਮੁਛੱਲ, ਦਲਜੀਤ ਸਿੰਘ ਟਾਂਗਰਾ,ਅਵਤਾਰ ਸਿੰਘ ਟਾਂਗਰਾ ਸਾਹਿਬ ਸਿੰਘ ਮੈਂਬਰ,ਗੁਰਜੰਟ ਸਿੰਘ, ਬਖਤਾਵਰ ਸਿੰਘ ਨੰਬਰਦਾਰ,ਮੰਗਲ ਸਿੰਘ ਆਦਿ ਆਗੂ ਹਾਜ਼ਰ ਸਨ।
Posted By: GURBHEJ SINGH ANANDPURI







