Nazrana Times

ਪੰਜਾਬੀ

ਸਿੱਖ ਮਿਸ਼ਨਰੀ ਕਾਲਜ ਵੱਲੋਂ ਇਕਵਾਕ ਸਿੰਘ ਪੱਟੀ ਦਾ “ਪ੍ਰਿੰਸੀਪਲ ਹਰਭਜਨ ਸਿੰਘ “ ਯਾਦਗਾਰੀ ਐਵਾਰਡ ਨਾਲ ਸਨਮਾਨ

13 Oct, 2025 01:56 AM
ਸਿੱਖ ਮਿਸ਼ਨਰੀ ਕਾਲਜ ਵੱਲੋਂ ਇਕਵਾਕ ਸਿੰਘ ਪੱਟੀ ਦਾ “ਪ੍ਰਿੰਸੀਪਲ ਹਰਭਜਨ ਸਿੰਘ “ ਯਾਦਗਾਰੀ ਐਵਾਰਡ ਨਾਲ ਸਨਮਾਨ

ਫ਼ਿਰੋਜ਼ਪੁਰ, ਗੁਰਜੀਤ ਸਿੰਘ ਅਜਾਦ 
ਇਕਵਾਕ ਸਿੰਘ ਪੱਟੀ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ
ਅੱਜ ਸਿੱਖ ਮਿਸ਼ਨਰੀ ਕਾਲਜ ਰਜਿਸਟਰਡ ਲੁਧਿਆਣਾ ਵੱਲੋਂ ਆਪਣੇ ਸਾਲਾਨਾ ਕੇਂਦਰੀ ਸਮਾਗਮ ਦੌਰਾਨ ਗੁਰਦੁਆਰਾ ਗੁਰੂਸਰ ਜਾਮਣੀ ਸਾਹਿਬ, ਬਜੀਦਪੁਰ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਤਿੰਨ ਸਾਲਾ ਗੁਰਮਤਿ ਡਿਪਲੋਮਾ ਪਹਿਲੇ ਦਰਜੇ ਵਿਚ ਪਾਸ ਕਰਨ ਵਾਲੇ ਅਤੇ ਸਿੱਖ ਸਾਹਿਤ, ਪੰਜਾਬੀ ਸਾਹਿਤ ਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿੱਚ ਯੋਗਦਾਨ ਪਾ ਰਹੇ ਇਕਵਾਕ ਸਿੰਘ ਪੱਟੀ ਨੂੰ “ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਨਮਾਨ” ਨਾਲ ਨਵਾਜਿਆ ਗਿਆ।
ਇਸ ਮੌਕੇ ਉੱਤੇ ਕਈ ਸਤਿਕਾਰਯੋਗ ਹਸਤੀਆਂ ਦੀ ਹਾਜ਼ਰੀ ਰਹੀ। ਚੇਅਰਮੈਨ ਸ੍ਰ ਹਰਜੀਤ ਸਿੰਘ ਜੀ, ਪ੍ਰਿੰਸੀਪਲ ਚਰਨਜੀਤ ਸਿੰਘ ਜੀ, ਸ੍ਰ ਗੁਰਜੀਤ ਸਿੰਘ ਆਜ਼ਾਦ, ਸ੍ਰ ਜਸਵੰਤ ਸਿੰਘ ਜੀ, ਭੁਪਿੰਦਰ ਕੌਰ ਜੀ ਅਤੇ ਸਤਿੰਦਰ ਕੌਰ ਜੀ ਨੇ ਵੀ ਮੌਕੇ ਦੀ ਰੋਣਕ ਵਧਾਈ। ਸਮਾਗਮ ਦੌਰਾਨ ਸਿੱਖ ਮਿਸ਼ਨਰੀ ਕਾਲਜ ਦੀ ਸੇਵਾਵਾਂ ਅਤੇ ਸਿੱਖੀ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਾਰੀ ਸਰਾਹਨਾ ਹੋਈ।

Posted By: GURBHEJ SINGH ANANDPURI

Loading…
Loading the web debug toolbar…
Attempt #