ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵਿਖੇ ਮਸ਼ਾਲ ਜਗਾ ਕੇ ਸਲਾਨਾ ਖੇਡ ਸਮਾਰੋਹ ਦੀ ਹੋਈ ਸ਼ੁਰੂਆਤ।
19 Dec, 2025 10:20 PM
ਨਜ਼ਰਾਨਾ ਟਾਈਮਜ ਦੇ ਲਈ ਫਿਰੋਜ਼ਪੁਰ ਤੋਂ ਜੁਗਰਾਜ ਸਿੰਘ ਸਰਹਾਲੀ ਦੀ ਵਿਸ਼ੇਸ਼ ਰਿਪੋਰਟ
ਵਿਦਿਅਕ ਅਦਾਰੇ ਜਿਥੇ ਬੱਚਿਆਂ ਨੂੰ ਉਚੇਰੀ ਵਿੱਦਿਆ ਦੇ ਕੇ ਉੱਜਲੇ ਭਵਿੱਖ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੇ ਹਨ ਉਥੇ ਹੀ ਉਹਨਾਂ ਨੂੰ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣ ਲਈ ਖੇਡਾਂ ਪ੍ਰਤੀ ਉਤਸ਼ਾਹਿਤ ਵੀ ਕਰਦੇ ਹਨ। ਜ਼ਿਲ੍ਹਾ ਫਿਰੋਜ਼ਪੁਰ ਅੰਦਰ ਬਲਾਕ ਮੱਖੂ ਵਿਚ ਆਉਂਦੇ ਸਕੂਲ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵਿਖੇ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਬਲਾਕ ਮੱਖੂ ਦੇ ਬਲਾਕ ਖੇਡ ਅਧਿਕਾਰੀ ਮੈਡਮ ਮਨਦੀਪ ਕੌਰ ਸੰਧੂ, ਸਕੂਲ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਮਸ਼ਾਲ ਜਗਾ ਕੇ ਸਲਾਨਾ ਖੇਡ ਸਮਾਰੋਹ ਦੀ ਅਰੰਭਤਾ ਕੀਤੀ। ਸਕੂਲ ਵਿੱਚ ਕਰਵਾਏ ਜਾ ਰਹੇ ਇਸ 23 ਵੇ ਸਲਾਨਾ ਖੇਡ ਸਮਾਰੋਹ ਵਿਚ ਪ੍ਰੀ ਨਰਸਰੀ ਤੋਂ ਲੈ ਕੇ ਦੱਸਵੀਂ ਜਮਾਤ ਤੱਕ ਦੇ ਵਿਦਿਆਰਥੀ ਵਿਦਿਆਰਥਣਾਂ ਵੱਲੋਂ ਅਲੱਗ ਅਲੱਗ ਉਮਰ ਵਰਗ ਅਨੁਸਾਰ ਅਲੱਗ ਅਲੱਗ ਖੇਡਾਂ ਵਿਚ ਭਾਗ ਲਿਆ ਜਾ ਰਿਹਾ ਹੈ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੱਚਿਆਂ ਵੱਲੋਂ ਸਕੂਲ ਵਿੱਚ ਕਰਵਾਈਆਂ ਜਾ ਰਹੀਆਂ ਮੇਜ਼ਰ ਖੇਡਾਂ ਜੂਡੋ, ਕਰਾਟੇ, ਖੋ - ਖੋ, ਰੱਸਾ ਕੱਸੀ, ਵਾਲੀਬਾਲ , ਟਰੈਕ ਈਵੈਂਟ ( 100 ਮੀ, 200 ਮੀ, 400 ਮੀ, 110 ਮੀ ਹਰਡਲ, 200 *4 ਮੀ ਰੀਲੇਅ ) ਫ਼ੀਲਡ ਈਵੈਂਟ ( ਲੰਮੀ ਛਾਲ, ਉੱਚੀ ਛਾਲ, ਗੋਲਾ ਸੁੱਟਣਾ, ਚੱਕਲੀ ਸੁੱਟਣਾ, ਨੇਜ਼ਾ ਸੁੱਟਣਾ ) ਆਦਿ ਅਤੇ ਹੋਰ ਮਨੋਰੰਜਨ ਖੇਡਾਂ ਵਿਚ ਭਾਗ ਲਿਆ ਜਾ ਰਿਹਾ ਹੈ।
ਇਸ ਸਮਾਰੋਹ ਦੀ ਸ਼ੁਰੂਆਤ ਮੂਲਮੰਤਰ ਦਾ ਉਚਾਰਣ ਕਰਕੇ ਅਰਦਾਸ ਕਰਨ ਉਪਰੰਤ ਗਾਰਡ ਪ੍ਰੇਡ ਕਰਕੇ ਕੀਤੀ ਗਈ। ਖਿਡਾਰੀਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਸਮਾਰੋਹ ਦੌਰਾਨ ਕਮੇਟੀ ਮੈਂਬਰ ਸਰਦਾਰ ਸੁੱਚਾ ਸਿੰਘ ਸਰਦਾਰ ਜਗਦੀਪ ਸਿੰਘ ਸਰਦਾਰ ਗੁਰਦਿੱਤ ਸਿੰਘ ਅਤੇ ਬਲਾਕ ਖੇਡ ਅਧਿਕਾਰੀ ਮੈਡਮ ਮਨਦੀਪ ਕੌਰ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮੇਂ ਸਕੂਲ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ, ਡੀ.ਪੀ.ਈ ਜੁਗਰਾਜ ਸਿੰਘ ਸਰਹਾਲੀ, ਕੋਆਰਡੀਨੇਟਰ ਗੁਰਜੀਤ ਸਿੰਘ, ਮਾਸਟਰ ਹਰਜਿੰਦਰ ਸਿੰਘ, ਮਾਸਟਰ ਨਰਿੰਦਰਪਾਲ ਸ਼ਰਮਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Posted By: GURBHEJ SINGH ANANDPURI







