ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਨਾਲ ਵਿਸ਼ਾਲ ਮੀਟਿੰਗ ਆਯੋਜਿਤ

ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਨਾਲ ਵਿਸ਼ਾਲ ਮੀਟਿੰਗ ਆਯੋਜਿਤ

ਰਾਕੇਸ਼ ਨਈਅਰ ਚੋਹਲਾ

ਖਡੂਰ ਸਾਹਿਬ/ਤਰਨਤਾਰਨ,18 ਜੂਨ 2025

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਚੱਜੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਨੂੰ ਸੇਵਾ ਸੁਸਾਸ਼ਨ ਅਤੇ ਗਰੀਬ ਕਲਿਆਣ ਲਈ ਲਗਾਤਾਰ ਪਿਛਲੇ 11 ਸਾਲ ਤੋਂ ਕੀਤੇ ਬੇਮਿਸਾਲ ਕੰਮਾਂ ਤੋਂ ਦੇਸ਼ ਵਾਸੀਆਂ ਨੂੰ ਜਾਣੂ ਕਰਵਾਉਣ ਲਈ ਭਾਜਪਾ ਵੱਲੋਂ ਪੂਰੇ ਦੇਸ਼ ਅੰਦਰ ਜਨਤਕ ਪ੍ਰੋਗਰਾਮ ਕਰਕੇ ਜਾਗਰੂਕਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਰਕਲ ਖਡੂਰ ਸਾਹਿਬ ਦੇ ਕਿਸਾਨ ਮੋਰਚਾ ਪ੍ਰਧਾਨ ਲਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਿਸਾਨ ਮੋਰਚਾ ਦੇ ਜਿਲਾ ਪ੍ਰਧਾਨ ਡਾ.ਅਵਤਾਰ ਸਿੰਘ ਵੇਂਈਪੂਈ ਦੀ ਪ੍ਰੇਰਨਾ ਸਦਕਾ ਸਰਕਲ ਖਡੂਰ ਸਾਹਿਬ ਦੇ ਕਿਸਾਨ ਮੋਰਚੇ ਦੇ ਸੈਂਕੜੇ ਆਗੂਆਂ ਦੀ ਵਿਸ਼ਾਲ ਮੀਟਿੰਗ ਆਯੋਜਿਤ ਕੀਤੀ ਗਈ।ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਕਿਸਾਨ ਆਗੂਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ,ਇਥੋਂ ਦੇ ਲੋਕਾਂ ਦਾ ਰੁਜਗਾਰ,ਆਮਦਨ ਅਤੇ ਜਨ ਜੀਵਨ ਬਹੁਤਾਂਤ ਵਿੱਚ ਖੇਤੀ 'ਤੇ ਹੀ ਨਿਰਭਰ ਹੈ, ਪ੍ਰੰਤੂ ਇੱਥੇ ਪਿਛਲੇ ਲੰਬੇ ਸਮੇਂ ਤੋਂ ਖੇਤਰੀ ਪਾਰਟੀਆਂ ਨੇ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਉਲਟਾ ਆਪਣੀ ਰਾਜਨੀਤੀ ਚਮਕਾਉਣ ਲਈ ਕੇਂਦਰ 'ਤੇ ਝੂਠੇ ਇਲਜਾਮ ਲਗਾਏ ਜਾਂਦੇ ਰਹੇ।ਪ੍ਰੰਤੂ ਹੁਣ ਪੰਜਾਬ ਦਾ ਕਿਸਾਨ ਅਤੇ ਮਜਦੂਰ ਵਰਗ ਜਾਗਰੂਕ ਹੋ ਚੁੱਕਾ ਹੈ ਕਿ ਦੇਸ਼ ਅੰਦਰ ਬਾਕੀ ਸੂਬਿਆਂ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਥੋਂ ਦਾ ਹਰ ਵਰਗ ਚਾਹੇ ਕਿਸਾਨ,ਮਜਦੂਰ, ਵਪਾਰੀ,ਮੁਲਾਜਮ ਆਦਿ ਸਾਰੇ ਹੀ ਸੁੱਖ ਸ਼ਾਂਤੀ ਦੀ ਜਿੰਦਗੀ ਬਤੀਤ ਕਰ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਿਨਾਂ ਭੇਦਭਾਵ ਦੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਯਕੀਨ ਬਣਾ ਚੁੱਕੀ ਹੈ।

ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਪਾਂ ਵੀ ਪੰਜਾਬ ਨਿਵਾਸੀ ਪੰਜਾਬ ਦੀ ਵਾਗਡੋਰ ਭਾਰਤੀ ਜਨਤਾ ਪਾਰਟੀ ਨੂੰ ਦੇਈਏ ਤਾਂ ਜੋ ਕਰਜੇ ਦੇ ਬੋਝ ਹੇਠ ਦੱਬਿਆ ਪੰਜਾਬ ਨਿਕਲ ਸਕੇ ਅਤੇ ਇੱਥੋਂ ਦਾ ਕਿਸਾਨ ਮਜਦੂਰ ਵਰਗ ਬਿਨਾਂ ਕਿਸੇ ਬੋਝ ਦੇ ਆਪਣੀ ਖੇਤੀ ਅਤੇ ਕਾਰੋਬਾਰ ਕਰ ਸਕੇ।ਇਸ ਮੌਕੇ 'ਤੇ ਇਕੱਤਰ ਸਾਰੇ ਹੀ ਕਿਸਾਨ ਮਜਦੂਰ ਵਰਗ ਦੇ ਸੈਂਕੜੇ ਪਾਰਟੀ ਵਰਕਰਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਅਤੇ ਖੁਸ਼ ਹੋ ਕੇ ਭਾਜਪਾ ਲਈ ਹੋਰ ਮਜਬੂਤੀ ਨਾਲ ਕੰਮ ਕਰਨ,ਲੋਕ ਸੇਵਾ ਵਿੱਚ ਹਾਜਰ ਰਹਿਣ ਅਤੇ ਹਰ ਵਰਗ ਦੇ ਲੋਕਾਂ ਨੂੰ ਭਾਜਪਾ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਲਈ ਜਾਗਰੂਕ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਖਡੂਰ ਸਾਹਿਬ ਹਲਕੇ ਅੰਦਰ ਕਿਸੇ ਵਰਗ ਨੂੰ ਵੀ ਗੁੰਮਰਾਹ ਨਹੀਂ ਹੋਣ ਦਿੱਤਾ ਜਾਵੇਗਾ ਸਾਰੇ ਲੋਕਾਂ ਨੂੰ ਸੱਚੀ ਅਤੇ ਸੁੱਚੇ ਤਰੀਕੇ ਨਾਲ ਕੰਮ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਜੋੜ ਕੇ ਵੱਡਾ ਬਹੁਮਤ ਦੇ ਕੇ ਖਡੂਰ ਸਾਹਿਬ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਨੂੰ ਵਿਧਾਨ ਸਭਾ ਭੇਜਿਆ ਜਾਵੇਗਾ ਤਾਂ ਜੋ ਕੇਂਦਰ ਤੋਂ ਆਉਂਦੀ ਇੱਕ-ਇੱਕ ਸਹੂਲਤ ਲੋਕਾਂ ਨੂੰ ਮਿਲਣ ਵਿੱਚ ਕੋਈ ਦਿੱਕਤ ਨਾ ਆਵੇ।ਇਸ ਮੌਕੇ 'ਤੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ ਨੇ ਸਰਕਲ ਖਡੂਰ ਸਾਹਿਬ ਤੋਂ ਆਏ ਕਿਸਾਨ ਮੋਰਚੇ ਦੇ ਸਾਰੇ ਹੀ ਕਿਸਾਨ ਮਜਦੂਰ ਪਾਰਟੀ ਵਰਕਰਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਹਰ ਇੱਕ ਵਰਕਰ ਦਾ ਮਾਨ ਸਨਮਾਨ ਬਹਾਲ ਰੱਖਦੀ ਹੈ,ਇਸ ਲਈ ਭਾਜਪਾ ਦੇ ਪਰਿਵਾਰ ਵਿੱਚ ਆਉਣ 'ਤੇ ਕਿਸੇ ਵੀ ਕਿਸਾਨ ਮਜਦੂਰ ਸਾਥੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਸਮੁੱਚੀ ਜ਼ਿਲ੍ਹਾ ਟੀਮ ਆਪਣੇ ਪਾਰਟੀ ਵਰਕਰ ਨਾਲ ਡਟ ਕੇ ਖੜੀ ਹੈ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ ਮੁੰਡਾਪਿੰਡ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਜੀਓਬਾਲਾ,ਸਰਕਲ ਪ੍ਰਧਾਨ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ,ਸਰਕਲ ਪ੍ਰਧਾਨ ਕੁਲਦੀਪ ਸਿੰਘ,ਸਰਕਲ ਪ੍ਰਧਾਨ ਨਰਿੰਦਰ ਸਿੰਘ, ਜ਼ਿਲ੍ਹਾ ਸਕੱਤਰ ਹਰਮਨਜੀਤ ਸਿੰਘ ਕੱਲਾ,ਸੀਨੀਅਰ ਆਗੂ ਪਵਨ ਦੇਵਗਨ,ਨੌਜਵਾਨ ਆਗੂ ਪਰਮਜੀਤ ਸਿੰਘ ਮਾਨ,ਮਹਿੰਦਰ ਸਿੰਘ ਫੌਜੀ,ਰਣਜੀਤ ਸਿੰਘ ਚੋਹਲਾ ਸਾਹਿਬ ਖੁਰਦ,ਸੀਨੀਅਰ ਆਗੂ ਸੁਭਾਸ਼ ਬਾਠ, ਰਣਜੀਤ ਸਿੰਘ ਗਿੱਲ ਵੜੈਚ,ਬਚਿੱਤਰ ਸਿੰਘ ਅਲਾਵਲਪੁਰ,ਅੰਸ਼ਦੀਪ ਸਿੰਘ ਨੌਰੰਗਾਬਾਦ,ਪ੍ਰਗਟ ਸਿੰਘ ਬਾਠ,ਕਰਤਾਰ ਸਿੰਘ,ਬਾਬਾ ਮੱਖਣ ਸਿੰਘ ਖਡੂਰ ਸਾਹਿਬ,ਕੰਵਲਜੀਤ ਸਿੰਘ ਛਾਪੜੀ ਸਾਹਿਬ,ਨਿਰਮਲ ਸਿੰਘ ਛਾਪੜੀ ਸਾਹਿਬ,ਦਿਆਲ ਸਿੰਘ,ਗੁਰਦੀਪ ਸਿੰਘ,ਨਿਸ਼ਾਨ ਸਿੰਘ ਬ੍ਰਹਮਪੁਰਾ,ਇਕਬਾਲ ਸਿੰਘ ਰਾਹਲ ਚਾਹਲ,ਸਵਰਨ ਸਿੰਘ ਚੋਹਲਾ ਖੁਰਦ,ਸੁਰਜੀਤ ਸਿੰਘ ਮੁੰਡਾਪਿੰਡ,ਭੁਪਿੰਦਰ ਸਿੰਘ ਮੁੰਡਾਪਿੰਡ,ਵਰਜਿੰਦਰ ਕੌਰ ਚੋਹਲਾ ਸਾਹਿਬ,ਪ੍ਰਿਤਪਾਲ ਕੌਰ ਧੂੰਦਾ,ਬਿਮਲਾ ਮਹੱਲਾ ਚੰਡੀਗੜ,ਦਿਲਪ੍ਰੀਤ ਕੌਰ ਚੱਕ ਮਾਹਿਰ,ਮਨਜੀਤ ਕੌਰ ਛਾਪੜੀ ਸਾਹਿਬ,ਅਮਰਜੀਤ ਕੌਰ ਜਾਮਾਰਾਏ,ਸੁਖਵਿੰਦਰ ਕੌਰ ਬ੍ਰਹਮਪੁਰ,ਤਲਬੀਰ ਕੌਰ ਰਾਣੀਵਲਾਹ,

ਕੁਲਵਿੰਦਰ ਕੌਰ ਚੰਬਾ ਕਲਾਂ ਤੋਂ ਇਲਾਵਾ ਸੈਂਕੜੇ ਕਿਸਾਨ ਮੋਰਚੇ ਦੇ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.