Nazrana Times

ਪੰਜਾਬੀ

ਯੂਕੇ ਕਰਾਊਨ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰਤਾ ਬਰਕਰਾਰ, ਤਿੰਨ ਸਿੱਖ ਬਰੀ

29 Jan, 2026 01:11 AM
ਯੂਕੇ ਕਰਾਊਨ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰਤਾ ਬਰਕਰਾਰ, ਤਿੰਨ ਸਿੱਖ ਬਰੀ

ਲੰਡਨ, 28 ਜਨਵਰੀ 2026:
 

ਬਰਤਾਨੀਆ ਦੀ ਕਰਾਊਨ ਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਸਤਕਾਰਤਾ ਅਤੇ ਗੁਰਮਤਿ ਰਹਿਤ ਮਰਯਾਦਾ ਦੀ ਕਾਨੂੰਨੀ ਪੁਸ਼ਟੀ ਕਰ ਦਿੱਤੀ ਹੈ। ਅਦਾਲਤ ਨੇ ਹਿੰਦੂ ਮੰਦਰ ਵੱਲੋਂ ਦਰਜ ਕਰਵਾਏ ਕੇਸ ਵਿੱਚ ਤਿੰਨ ਸਿੱਖਾਂ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ।
ਇਹ ਕੇਸ ਉਸ ਸਮੇਂ ਦਰਜ ਹੋਇਆ ਸੀ ਜਦੋਂ ਸਿੱਖਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਥੋਂ ਸਤਿਕਾਰ ਸਹਿਤ ਹਟਾਇਆ ਗਿਆ, ਜਿੱਥੇ ਬੇਅਦਬੀ ਅਤੇ ਗੁਰਮਤਿ ਰਹਿਤ ਮਰਯਾਦਾ ਦੀ ਉਲੰਘਣਾ ਦੇ ਗੰਭੀਰ ਮਾਮਲੇ ਸਾਹਮਣੇ ਆਏ ਸਨ। ਸੱਤ ਦਿਨਾਂ ਦੀ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਤਿੰਨੇ ਦੋਸ਼ੀਆਂ ਨੂੰ ਬੇਕਸੂਰ ਕਰਾਰ ਦਿੱਤਾ।
ਇਸ ਫ਼ੈਸਲੇ ਨੂੰ ਸਿੱਖ ਪੰਥ ਲਈ ਇੱਕ ਇਤਿਹਾਸਕ ਜਿੱਤ ਮੰਨਿਆ ਜਾ ਰਿਹਾ ਹੈ, ਜਿਸ ਨਾਲ ਇਹ ਸਾਫ਼ ਹੋ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰਤਾ ਦੀ ਰੱਖਿਆ ਕਰਨਾ ਸਿਰਫ਼ ਧਾਰਮਿਕ ਹੀ ਨਹੀਂ ਸਗੋਂ ਕਾਨੂੰਨੀ ਜ਼ਿੰਮੇਵਾਰੀ ਵੀ ਹੈ।
ਮੁਕੱਦਮੇ ਦੌਰਾਨ ਸਾਧ ਸੰਗਤ ਵੱਲੋਂ ਰੋਜ਼ਾਨਾ ਪਾਠ, ਸਿਮਰਨ, ਅਰਦਾਸ, ਲੰਗਰ ਅਤੇ ਸੇਵਾ ਕਰਕੇ ਅਟੱਲ ਏਕਤਾ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਸਿੱਖ ਆਗੂਆਂ ਨੇ ਇਸ ਫ਼ੈਸਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਏਕਤਾ ਦੀ ਜਿੱਤ ਕਰਾਰ ਦਿੱਤਾ।

Posted By: GURBHEJ SINGH ANANDPURI

Loading…
Loading the web debug toolbar…
Attempt #