ਬਾਬਾ ਸ਼ੇਰ ਸਾਹ ਦੀ ਯਾਦ ਕਰਵਾਇਆ ਗਿਆ ਚਾਰ ਰੋਜਾ ਸਭਿਆਚਾਰਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਿਤ
29 Mar, 2025 02:15 AM
ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼
ਹਜ਼ਰਤ ਪੀਰ ਬਾਬਾ ਸ਼ੇਰ ਸ਼ਾਹ ਵਲੀ ਜੀ ਦੀ ਯਾਦ ਵਿੱਚ ਮੇਲਾ ਕਮੇਟੀ ਵੱਲੋਂ ਪਿੰਡ ਘਰਿਆਲਾ ਵਿਖੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸਲਾਨਾ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ ਹੋਇਆ। ਮੇਲੇ ਦੇ ਪਹਿਲੇ ਦਿਨ ਸਮੂਹ ਮੇਲਾ ਕਮੇਟੀ ਅਤੇ ਲੰਗਰ ਕਮੇਟੀ ਦੇ ਸੇਵਾਦਾਰ ਵਲੋਂ ਬਾਬਾ ਜੀ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ । ਉਪਰੰਤ25 ਤੋ ਮਾਰਚ ਸ਼ੁਰੂ ਹੋਏ ਮੇਲੇ ਦੁਰਾਨ ਬਾਬਾ ਸ਼ੇਰ ਸਾਹ ਜੀ ਦੇ ਦਰਬਾਰ ਤੇ ਹਾਜਰਾ ਸੰਗਤਾ ਵਲੋ ਨਮਸਤਿਕ ਹੋ ਕੇ ਮੱਥਾ ਟੇਕਿਆ ਅਤੇ ਅਪਣਾ ਪ੍ਰਵਾਰਾ ਦੀ ਚੜ੍ਹਦੀ ਲਈ ਅਰਦਾਸਾ ਬਨਤੀਆ ਕੀਤੀਆਂ ਗਈ ਦਿਨ ਮੇਲੇ ਆਇਆਂ ਸੰਗਤਾਂ ਦਾ ਮਨੋਰੰਜਨ ਕਰਨ ਲਈ 26 ਮਾਰਚ ਪੰਜਾਬ ਦੀ ਪ੍ਰਸਿੱਧ ਅਵਾਜ ਜੀ ਖਾਨ , ਤੇ ਕਵਾਲੀਆ ਦੇ ਬਾਦਸ਼ਾਹ ਮਾਸ਼ਾ ਾਸਲੀ ਵਲੋ ਆਪਣੀ ਗਾਈਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਇਸੇ ਤਰ੍ਹਾਂ 27 ਮਾਰਚ ਨੂੰ ਪੰਜਾਬ ਦੀ ਬੁਲੰਦ ਅਵਾਜ ਨੌਜਵਾਨ ਦਿਲਾ ਦੀ ਧੜਕਣ ਹਰਫ ਚੀਮਾ ਨੇ ਆਪਣੇ ਗੀਤਾ ਨਾਲ ਲੋਕਾ ਨੂੰ ਝੂਮਣ ਲਾ ਦਿੱਤਾ ਇਸੇ ਤਰਾਂ ਮੇਲੇ ਦੇ ਆਖਰੀ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਕਨਵਰ ਗਰੇਵਾਲ ਵਲੋ ਆਪਣੀ ਕਾਲ ਦਾ ਮੁਜਾਰਾ ਕਰਦਿਆਂ ਲੋਕਾ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹਾਜਰ ਸੰਗਤਾਂ ਦਾ ਮਨੋਰੰਜਨ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਸੁਖਦੇਵ ਸਿੰਘ ,ਸਰਪੰਚ ਬਲਦੇਵ ਸਿੰਘ ,ਕਾਰਜ ਸਿੰਘ ਪ੍ਰਧਾਨ ,ਮੈਂਬਰ ਅਮਰਜੀਤ ਸਿੰਘ ,ਮੈਂਬਰ ਗੁਰਜੰਟ ਸਿੰਘ ,ਸਰਪੰਚ ਗਗਨਦੀਪ ,ਮੈਂਬਰ ਗੁਰਬਾਗ ਸਿੰਘ ,ਮਨਮੋਹਨ ਸਿੰਘ ,ਮੈਂਬਰ ਹਰਜਿੰਦਰ ਸਿੰਘ ਵਲੋ ਪੰਜਾਬੀ ਕਲਾਕਾਰ ਕਨਵਰ ਗਰੇਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਸ਼ਾਮ ਨੂੰ ਸ਼ਹੀਦ ਭਾਈ ਲਖਮੀਰ ਸਿੰਘ ਸਟੇਡੀਅਮ ਵਿੱਚ ਮਾਝਾ ਕਬੱਡੀ ਅਕੈਡਮੀ ਘਰਿਆਲਾ ਤੇ ਭਾਈ ਲੱਧੂ ਕਬੱਡੀ ਅਕੈਡਮੀ ਦੇ ਚੋਬਰਾ ਵਿੱਚ ਦੇ ਫਸਵੇ ਮੁਕਾਬਲੇ ਕਰਵਾਏ ਜਿਸ ਵਿੱਚ ਭਾਈ ਲੱਧੂ ਟੀਮ ਜੇਤੂ ਰਹੀ ਤੇ ਮਾਝਾ ਕਬੱਡੀ ਅਕੈਡਮੀ ਘਰਿਆਲਾ ਉੱਪ ਜੇਤੂ ਰਹੀ ਮੇਲਾ ਕਮੇਟੀ ਵਲੋ ਜੇਤੂ ਤੇ ਉੱਪ ਜੇਤੂ ਟੀਮ ਨੂੰ ਨਕਦ ਇਨਾਮ ਤੇ ਕੱਪ ਦੇ ਕਿ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮੈੰਬਰ ਗੁਰਬਾਗ ਸਿੰਘ ,ਮੈਂਬਰ ਗੁਰਜੰਟ ਸਿੰਘ , ਮੈਂਬਰ ਯਾਦਵਿੰਦਰ ਸਿੰਘ ,ਮੈਬਰ ਅਮਰਜੀਤ ਸਿੰਘ ਮੈਂਬਰ ਬਖਸ਼ੀਸ ਸਿੰਘ , ਕਾਰਜ ਸਿੰਘ ਪ੍ਰਧਾਨ ,ਮੈਂਬਰ ਬਲਵਿੰਦਰ ਸਿੰਘ,ਮੈਂਬਰ ਅੰਗਰੇਜ ਸਿੰਘ, ਮੈਬਰ ਪਲਵਿੰਦਰ ਸਿੰਘ ਸਿੰਘ,ਮੈਬਰ ਸੁਰਜੀਤ ਸਿੰਘ,ਮੈਬਰ ਗੁਰਪ੍ਰੀਤ ਸਿੰਘ,ਮੈਬਰ ਬਲਜੀਤ ਸਿੰਘ,ਮੈਬਰ ਕਸ਼ਮੀਰ ਸਿੰਘ,ਮੈਂਬਰ ਅਮਰਜੀਤ ਸਿੰਘ,ਮੈਂਬਰ ਅਰਜੀਤ ਸਿੰਘ,ਮੈਬਰ ਬਲਿਹਾਰ ਸਿੰਘ ਮੈਂਬਰ ਤਰਸੇਮ ਸਿੰਘ ,ਮੈਂਬਰ ਮੁਨੀਸ ,ਦਲਬੀਰ ਸਿੰਘ , ਮੈਂਬਰ ਬਲਦੇਵ ਸਿੰਘ , ਮੈਬਰ ਲ਼ਖਵਿੰਦਰ ਸਿੰਘ ,ਮੈਬਰ ਅਵਤਾਰ ਸਿੰਘ ,ਮੈਂਬਰ ਅਵਤਾਰ ਸਿੰਘ ,ਇਸ ਮੌਕੇ ਸੈਕਟਰੀ ਹਰਦਿਆਲ ਸਿੰਘ , ਮਨੈਜਰ ਹਰਪ੍ਰਕਾਸ਼ ਸਿੰਘ ,ਜਸਵੰਤ ਸਿੰਘ ,,ਆਦਿ ਹਾਜ਼ਿਰ ਸਨ।
Posted By: Gurmeet Singh Valtoha








