Nazrana Times

ਪੰਜਾਬੀ

ਅਮਿਤ ਸ਼ਾਹ ਦੀ ਮੋਗਾ ਰੈਲੀ ਬਨਾਮ ਪੰਥ ਅਤੇ ਪੰਜਾਬ

28 Mar, 2026 01:48 AM
ਅਮਿਤ ਸ਼ਾਹ ਦੀ ਮੋਗਾ ਰੈਲੀ ਬਨਾਮ ਪੰਥ ਅਤੇ ਪੰਜਾਬ

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸਨ ਕਿ ਮੈਂ ਸਰੀਰ ਦੇ ਮਰ ਜਾਣ ਨੂੰ ਮੌਤ ਨਹੀਂ ਮੰਨਦਾ ਪਰ ਜਮੀਰ ਦੇ ਮਰ ਜਾਣ ਨੂੰ ਮੌਤ ਜਰੂਰ ਮੰਨਦਾ ਹਾਂ। ਬੀਜੇਪੀ ਅਤੇ ਆਰ ਐਸ ਐਸ ਦੋਨੋ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਹਨ ਅਤੇ ਦੋਨੋ ਹੀ ਸਿੱਖ ਸਿਖੀ ਅਤੇ ਪੰਜਾਬ ਤੇ ਖਾਲਿਸਤਾਨ ਦੇ ਕੱਟੜ ਵਿਰੋਧੀ ਹਨ । ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਸਿੱਧੀ ਸਰੀਰਕ ਮੌਤ ਦਿੱਤੀ ਸੀ ਜੂਨ ਅਤੇ ਨਵੰਬਰ 1984 ਵਿੱਚ ਅਤੇ ਖਾੜਕੂ ਲਹਿਰ ਸਮੇਂ ਵੀ। ਕਰੀਬ ਦੋ ਲੱਖ ਤੋਂ ਉੱਪਰ ਸਿੱਖ ਕਾਂਗਰਸ ਦੇ ਰਾਜ ਵਿੱਚ ਹੀ ਮਾਰ ਮੁਕਾ ਦਿੱਤਾ ਗਿਆ ਸੀ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਖਾੜਕੂ ਲਹਿਰ ਸਮੇਂ । ਪਰ ਬੀਜੇਪੀ ਦੀ ਵਿਚਾਰਧਾਰਾ ਕਾਂਗਰਸ ਨਾਲੋਂ ਕੁੱਝ ਅਲੱਗ ਹੈ। ਬੀਜੇਪੀ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਨੀਤੀ ਉੱਤੇ ਚੱਲ ਰਹੀ ਹੈ। ਬੀਜੇਪੀ ਸਿੱਖਾਂ ਨੂੰ ਵੀ ਅਤੇ ਸਿੱਖੀ ਨੂੰ ਵੀ ਦੋਨਾਂ ਨੂੰ ਮਾਰ ਰਹੀ ਹੈ। ਕਿਸਾਨੀ ਸੰਘਰਸ਼ ਦੌਰਾਨ ਕਰੀਬ ਅੱਠ ਸੌ ਕਿਸਾਨ ਸ਼ਹੀਦ ਹੋਇਆ । ਉੱਸ ਤੋਂ ਬਾਅਦ ਨੰਗਲ ਅੰਬੀਆਂ ਪੰਜਾਬ ਦਾ ਨਾਮੀ ਖਿਡਾਰੀ, ਦੀਪ ਸਿੰਘ ਸਿੱਧੂ, ਸਿੱਧੂ ਮੂਸੇਵਾਲਾ , ਵਿਦੇਸ਼ਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ , ਭਾਈ ਹਰਮੀਤ ਸਿੰਘ ਪੀਐਚਡੀ , ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਰਿਪਦੁੱਮਨ ਸਿੰਘ ਮਲਿਕ ਆਦਿ ਸਿੱਖਾਂ ਨੂੰ ਸ਼ਹੀਦ ਕਰਾਉਣ ਦਾ ਸਿੱਧਾ ਸਿੱਧਾ ਇਲਜ਼ਾਮ ਨਰਿੰਦਰ ਮੋਦੀ , ਅਮਿੱਤ ਸ਼ਾਹ, ਜੈ ਸ਼ੰਕਰ, ਰਾਜਨਾਥ ਸਿੰਘ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਰਗਿਆਂ ਉੱਪਰ ਕਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਲੱਗਾ ਰਹੀਆਂ ਹਨ। ਹੁਣ ਸਭ ਨੂੰ ਪਤਾ ਹੈ ਕਿ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਅਤੇ ਸਭ ਪਾਰਟੀਆਂ ਪੰਜਾਬ ਨੂੰ ਜਿੱਤਣ ਵਾਸਤੇ ਪੱਬਾਂ ਭਾਰ ਹੋ ਗਈਆਂ ਹਨ। ਇਸੇ ਹੀ ਸਿਲਸਿਲੇ ਵਿੱਚ ਅਮਿੱਤ ਸ਼ਾਹ ਨੇ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਪਹਿਲੀ ਕਾਨਫਰੰਸ ਰੱਖੀ ਸੀ ਜਿਸ ਵਿੱਚ ਕਾਫ਼ੀ ਤੋਂ ਵੀ ਜਿਆਦਾ ਪੱਗਾਂ ਦਾਹੜੀਆਂ ਵਾਲਿਆਂ ਸਿੱਖਾਂ ਨੇ ਹਾਜਰੀ ਭਰ ਕੇ ਸਿੱਖ ਸ਼ਹੀਦਾਂ ਦਾ ਅਤੇ ਕਿਸਾਨ ਸ਼ਹੀਦਾਂ ਦਾ ਅਪਮਾਨ ਕੀਤਾ ਅਤੇ ਇਹ ਸਿੱਧ ਵੀ ਕਰ ਦਿੱਤਾ ਕਿ ਸਾਡੀਆਂ ਜਮੀਰਾਂ ਮਰ ਚੁੱਕੀਆਂ ਹਨ, ਸਾਨੂੰ ਪੰਜਾਬ ਅਤੇ ਸਿੱਖੀ ਨਾਲ ਕੋਈ ਵੀ ਪਿਆਰ ਨਹੀਂ ਹੈ । ਅਸੀਂ ਪੱਗਾਂ ਤੇ ਦਸਤਾਰਾਂ ਬੰਨੀਆਂ ਨਹੀਂ ਹਨ ਬੱਸ ਪੱਗਾਂ ਵਿੱਚ ਸਿਰ ਹੀ ਫਸਾਏ ਹੋਏ ਹਨ । ਅਮਿੱਤ ਸ਼ਾਹ ਨੂੰ ਵੀ ਪਤਾ ਚੱਲ ਗਿਆ ਹੋਵੇਗਾ ਕਿ ਇਹਨਾਂ ਨੂੰ ਜਿੰਨਾ ਮਰਜ਼ੀ ਕੁੱਟੋ ਮਾਰੇ ਬੇਇੱਜ਼ਤ ਕਰੋ ਇਹਨਾਂ ਨੂੰ ਜਿੰਨਾ ਮਰਜ਼ੀ ਉੱਜਾੜੋ ਇਹਨਾਂ ਦੀਆਂ ਜਮੀਨਾਂ ਹੜ੍ਹਾਂ ਨਾਲ ਰੋੜ੍ਹੋ ਇਹਨਾਂ ਸਿੱਖਾਂ ਦੇ ਗੁਰਦੁਆਰੇ ਢਾਹ ਦਿਓ, ਹਾਲੇ ਤਾਜ਼ਾ ਤਾਜਾ ਹੀ ਹੈਦਰਾਬਾਦ ਸ਼ਹਿਰ ਵਿੱਚ ਕੱਲ੍ਹ ਪਰਸੋਂ ਹੀ ਇੱਕ ਗੁਰਦੁਆਰਾ ਬੁਲਡੋਜ਼ਰਾਂ ਨਾਲ ਢਾਹਿਆ ਹੈ , ਪਰ ਸਿੱਖਾਂ ਨੇ ਆਉਣਾ ਫੇਰ ਵੀ ਬੀਜੇਪੀ ਕੋਲ ਹੀ ਹੈ। ਏਸ ਹਿਸਾਬ ਨਾਲ ਤਾਂ ਫੇਰ ਏਹ ਮਰੀਆਂ ਜਮੀਰਾਂ ਵਾਲੇ ਸਿੱਖ ਵੋਟਾਂ ਵੀ ਸਿੱਖਾਂ ਦੀ ਹੀ ਕਾਤਲ ਪਾਰਟੀ ਬੀਜੇਪੀ ਨੂੰ ਹੀ ਪਾਉਣਗੇ। ਬਾਕੀ ਖੁਦਾ ਨਾ ਖਾਸਤਾ ਬੀਜੇਪੀ ਪੰਜਾਬ ਵਿੱਚ ਸਰਕਾਰ ਬਣਾ ਗਈ ਤਾਂ ਫੇਰ ਸਿੱਖ ਤਾਂ ਪੰਜਾਬ ਨੂੰ ਭੁੱਲ ਹੀ ਜਾਣ । ਅੱਜ ਤੱਕ ਨਹੀਂ ਵਾਪਰੀ ਪਰ ਪੰਜਾਬ ਵਿੱਚ ਬੀਜੇਪੀ ਦੇ ਕਾਮਯਾਬ ਹੋਣ ਨਾਲ ਜੱਗੋਂ ਤੇਰਵੀਂ ਜਰੂਰ ਵਾਪਰੇਗੀ। ਫਿਰ ਪੰਜਾਬ ਅਤੇ ਸਿੱਖਾਂ ਦਾ ਹਿੰਦੂਕਰਨ ਜਰੂਰ ਹੋਵੇਗਾ ਜੀ । ਇਹ ਧੋਤੀਆਂ ਅਤੇ ਬੋਦੀਆਂ ਵਾਲਿਆਂ ਨੂੰ ਐਵੇਂ ਹੀ ਨਾ ਸਮਝੋ , ਇਹਨਾਂ ਦੇ ਬੜੇ ਬੜੇ ਖੋਪੜ ਨੇ ਦਿਮਾਗ਼ ਨੇ ਇਹ ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਲਈ ਹਜਾਰ ਸਾਲ ਵੀ ਲੜ ਸਕਦੇ ਹਨ । ਸਾਡੇ ਸਿੱਖਾਂ ਦੇ ਏਨੇ ਦਿਮਾਗ਼ ਕਿੱਥੇ ਹਨ ਜੀ , ਸਾਡੇ ਤਾਂ ਮਰੀਆਂ ਜਮੀਰਾਂ ਵਾਲਿਆਂ ਨੂੰ ਜਿੱਧਰੋਂ ਵੀ ਪਕੌੜੇ ਬਰਫੀ ਮਿਲ ਗਈ ਅਸੀਂ ਉੱਧਰ ਨੂੰ ਹੀ ਹੋ ਤੁਰਨਾ ਹੈ। ਏਸ ਕਰਕੇ ਅਸੀਂ ਅਮਿੱਤ ਸ਼ਾਹ ਦੀ ਮੋਗਾ ਰੈਲੀ ਵਿੱਚ ਜਾਣ ਵਾਲੇ ਸਿੱਖਾਂ ਨੂੰ ਲੱਖ ਲੱਖ ਕਰੋੜ ਕਰੋੜ ਦੀ ਮਹਿੰਗੀ ਲਾਹਣਤ ਪਾਉਂਦੇ ਹਾਂ । ਤੁਸੀਂ ਸਭ ਸਿੱਖਾਂ ਨੇ ਮੋਗਾ ਰੈਲੀ ਵਿੱਚ ਜਾ ਕੇ ਖਾਲਸਾ ਪੰਥ ਪੰਜਾਬ ਅਤੇ ਖਾਲਿਸਤਾਨ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਤੁਸੀਂ ਸਭ ਨੇ ਰਲ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ । ਅਮਿੱਤ ਸ਼ਾਹ ਉੱਹ ਇਨਸਾਨ ਹੈ ਜਿਸ ਨੇ ਪਾਰਲੀਮੈਂਟ ਵਿੱਚ ਖੜ੍ਹਾ ਹੋ ਕੇ ਮੀਡੀਆ ਉੱਤੇ ਆਨ ਰਿਕਾਰਡ ਗੁਰੂ ਗ੍ਰੰਥ ਸਾਹਿਬ ਜੀ ਦਾ , ਗੁਰੂ ਕੀ ਬਾਣੀ ਦਾ , ਬੰਦੀ ਸਿੰਘਾਂ ਦਾ , ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮ ਪੀ ਦਾ , ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਸ਼ਰੇਆਮ ਅਪਮਾਨ ਕੀਤਾ ਸੀ । ਇਹ ਗੰਜਾ ਤੜੀਪਾਰ ਗੁਜਰਾਤੀ ਗੁੰਡਾ ਸਿੱਖਾਂ ਦਾ ਦੋਸ਼ੀ ਹੈ। ਇਸ ਕਰਕੇ ਮਰੀਆਂ ਜਮੀਰਾਂ ਵਾਲਿਓ ਸਿੱਖੋ ਜਾਗ ਜਾਓ ਹਾਲੇ ਵੀ । ਇਤਿਹਾਸ ਤੁਹਾਨੂੰ ਕਦੇ ਨੀ ਮੁਆਫ਼ ਨਹੀਂ ਕਰੇਗਾ । ਪੰਥ ਦਾ ਕਲੰਕ ਨਾ ਲਗਵਾਓ , ਇਹ ਸਦੀਆਂ ਤੱਕ ਵੀ ਤੁਹਾਡੇ ਮੱਥਿਆਂ ਉੱਪਰੋਂ ਨਹੀਂ ਲਹਿਣਾ । ਹੁਣ ਕੁੱਝ ਕੁ ਹੀ ਸਾਲਾਂ ਵਿੱਚ ਖਾਲਿਸਤਾਨ ਬਣਨ ਦੇ ਆਸਾਰ ਲੱਗਦੇ ਹਨ। ਅਗਰ ਅਸੀਂ ਉਦੋਂ ਤੱਕ ਜਿਊਦੇ ਨਾ ਵੀ ਰਹੇ ਪਰ ਬਾਕੀ ਖਾਲਸਾ ਪੰਥ ਗਦਾਰਾਂ ਅਤੇ ਦੁਸ਼ਮਣਾਂ ਨਾਲ ਹਿਸਾਬ ਕਿਤਾਬ ਜਰੂਰ ਕਰੇਗਾ । ਖਾਲਿਸਤਾਨ ਬਣਨ ਤੋਂ ਬਾਅਦ ਇੱਕ ਇੱਕ ਸਿੱਖਾਂ ਦੇ ਹੋਏ ਨੁਕਸਾਨ ਦਾ ਹਿਸਾਬ ਹਿੰਦੋਸਤਾਨ ਨੂੰ ਚੁਕਾਉਣਾ ਪਵੇਗਾ। ਵੈਸੇ ਵੀ ਹਿੰਦੋਸਤਾਨ ਜਮਨਾ ਨਦੀ ਦੇ ਪਰਲੇ ਪਾਸਿਓਂ ਹੀ ਸ਼ੁਰੂ ਹੁੰਦਾ ਹੈ। ਜਮਨਾ ਨਦੀ ਤੋਂ ਉੱਰੇ ਉੱਰੇ ਦਿੱਲੀ ਹਰਿਆਣਾ ਪੰਜਾਬ ਹਿਮਾਚਲ ਪਾਕਿਸਤਾਨ ਵਾਲਾ ਪੰਜਾਬ ਜੰਮੂ ਕਸ਼ਮੀਰ ਲੇਹ ਲਦਾਖ ਸਭ ਸਾਡੇ ਹੀ ਖਾਲਸਾ ਰਾਜ ਦੇ ਹਿੱਸੇ ਹਨ । ਵੋਸੇ ਵੀ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਹੋਈਆਂ ਕੁਰਬਾਨੀਆਂ ਦੇ ਪ੍ਵਤੀਸ਼ਤ ਦੇ ਹਿਸਾਬ ਨਾਲ 93 % ਹਿੰਦੋਸਤਾਨ ਉੱਪਰ ਸਿੱਖਾਂ ਦਾ ਹਿੱਸਾ ਬਣਦਾ ਹੈ ਅਤੇ 7% ਹਿੰਦੂਆਂ ਅਤੇ ਬਾਕੀ ਕੌਮਾਂ ਦਾ ਬਣਦਾ ਹੈ । ਕਦੇ ਕਦੇ ਇਤਿਹਾਸ ਵੀ ਪੜ੍ਹ ਲਿਆ ਕਰੋ ਜੀ ਮੌਡਰਨ ਸਿੱਖੋ । ਜਾਗ ਖਾਲਸਾ ਜਾਗਣ ਦਾ ਵੇਲਾ ਹੈ। ਕੀ ਫੇਰ ਉੱਦੋਂ ਹੀ ਜਾਗੇਂਗਾ ਜਦੋਂ ਮੁੱਕ ਹੀ ਜਾਣਾ ਸਾਰਾ ਖੇਲਾ ਹੈ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI

Loading…
Loading the web debug toolbar…
Attempt #