Breaking: ‘ਆਪ’ ਵਿਧਾਇਕ ਨੂੰ ਹਾਈ ਕੋਰਟ ਕੋਲੋਂ ਲੱਗਿਆ ਵੱਡਾ ਝਟਕਾ, ਪੜ੍ਹੋ ਕੀ ਹੈ ਮਾਮਲਾ
28 Jan, 2026 02:57 PM
ਚੰਡੀਗੜ੍ਹ, 28 ਜਨਵਰੀ 2026 , ਨਜ਼ਰਾਨਾ ਟਾਈਮਜ
ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਹਾਈ ਕੋਰਟ ਕੋਲੋਂ ਵੱਡਾ ਝਟਕਾ ਲੱਗਿਆ ਹੈ। ‘ਅਸਲ ਚ ਪਠਾਣਮਾਜਰਾ ਨੇ ਉਸ ਨੂੰ ਭਗੌੜਾ ਐਲਾਨਣ ਦੇ ਹੁਕਮਾਂ ਨੂੰ ਰੱਦ ਕਰਨ ਅਤੇ ਉਨ੍ਹਾਂ ਵਿਰੁੱਧ ਕੋਈ ਹੋਰ ਕਾਰਵਾਈ ਨਾ ਕਰਨ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ਨੂੰ ਕਿ ਅਦਾਲਤ ਨੇ ਖਾਰਜ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਪਠਾਣਮਾਜਰਾ ਵਿਰੁੱਧ 1 ਸਤੰਬਰ ਨੂੰ ਬਲਾਤਕਾਰ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਪਟਿਆਲਾ ਦੀ ਅਦਾਲਤ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਪਠਾਣਮਾਜਰਾ ਨੂੰ ਭਗੌੜਾ ਐਲਾਨਿਆ ਸੀ।
ਇੱਥੇ ਇਹ ਵੀ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਅੱਜ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਕੋਠੀ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਪਹਿਲਾਂ, ਪੁਲਿਸ ਨੇ ਬੰਗਲਾ ਖਾਲੀ ਕਰਨ ਦੀ ਮੰਗ ਕਰਦੇ ਹੋਏ ਇੱਕ ਨੋਟਿਸ ਚਿਪਕਾਇਆ ਸੀ, ਪਰ ਵਿਧਾਇਕ ਨੇ ਫਿਰ ਵੀ ਇਸਨੂੰ ਖਾਲੀ ਨਹੀਂ ਕੀਤਾ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
Posted By: GURBHEJ SINGH ANANDPURI








