Nazrana Times

ਪੰਜਾਬੀ

ਖਾਲਿਸਤਾਨ ਵਿਰੁੱਧ ਬਿਆਨਬਾਜੀ ਬਰਦਾਸ਼ਤ ਨਹੀਂ ਕਰੇਗਾ ਖਾਲਸਾ ਪੰਥ : ਭਾਈ ਗੁਰਪ੍ਰੀਤ ਸਿੰਘ

18 Oct, 2025 12:08 AM
ਖਾਲਿਸਤਾਨ ਵਿਰੁੱਧ ਬਿਆਨਬਾਜੀ ਬਰਦਾਸ਼ਤ ਨਹੀਂ ਕਰੇਗਾ ਖਾਲਸਾ ਪੰਥ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 17 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ 
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਾਂਗਰਸ ਦਾ ਰਾਜਾ ਵੜਿੰਗ ਸਿੱਖ ਕੌਮ ਅਤੇ ਖਾਲਿਸਤਾਨ ਦੇ ਖਿਲਾਫ ਬਿਆਨਬਾਜੀ ਕਰਨ ਤੋਂ ਬਾਜ ਆਵੇ, ਉਸ ਦੀ ਇਹ ਹਰਕਤ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਖਾਲਿਸਤਾਨ ਦੀ ਮੰਜ਼ਿਲ ਹੁਣ ਬਹੁਤੀ ਦੂਰ ਨਹੀਂ ਹੈ, ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅਵੱਸ਼ ਰੰਗ ਲਿਆਏਗਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭਿਆ ਸੰਘਰਸ਼ ਅੱਜ ਵੀ ਜਾਰੀ ਹੈ ਅਤੇ ਖਾਲਿਸਤਾਨ ਦੇ ਨਿਸ਼ਾਨੇ ਤੱਕ ਸਿੱਖ ਕੌਮ ਟਿਕ ਕੇ ਨਹੀਂ ਬੈਠੇਗੀ। ਉਹਨਾਂ ਨੇ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਖਾਲਿਸਤਾਨੀ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਕਈ ਸਿਆਸੀ ਧਿਰਾਂ ਦਾ ਹੰਕਾਰ ਤੋੜਿਆ ਸੀ ਤੇ ਹੁਣ ਵੀ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਤਰਨ ਤਾਰਨ ਹਲਕੇ ਦੇ ਲੋਕ ਅਵੱਸ਼ ਜਿਤਾਉਣਗੇ। ਉਹਨਾਂ ਕਿਹਾ ਕਿ ਭਾਈ ਮਨਦੀਪ ਸਿੰਘ ਨੂੰ ਪਾਈ ਹੋਈ ਹਰ ਵੋਟ ਖਾਲਿਸਤਾਨ ਨੂੰ ਮਜਬੂਤੀ ਦੇਵੇਗੀ। ਇਸ ਲਈ ਤਰਨ ਤਾਰਨ ਹਲਕੇ ਦੇ ਲੋਕ ਆਪਣਾ ਪੰਥਕ ਫਰਜ ਸਮਝ ਕੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਜਿਤਾਉਣ।

Posted By: GURBHEJ SINGH ANANDPURI

Loading…
Loading the web debug toolbar…
Attempt #