ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਸਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ
- ਸਿੱਖਿਆ/ਵਿਗਿਆਨ
- 22 Nov,2025
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,22 ਨਵੰਬਰ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੇ ਖੇਡ ਮੈਦਾਨਾਂ ਵਿਖੇ ਪਿਛਲੇ ਦੋ ਦਿਨਾਂ ਤੋਂ ਚਾਰੇ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ,ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ,ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਾਊਸ ਦਰਮਿਆਨ ਚੱਲ ਰਹੀਆਂ ਸਲਾਨਾ ਖੇਡਾਂ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੁਆਤ ਸਮੇਂ ਬੱਚਿਆਂ ਵਲੋਂ ਮਾਰਚ ਪਾਸਟ ਕਰਨ ਉਪਰੰਤ ਲੜਕੇ ਲੜਕੀਆਂ ਦੀਆਂ ਫੁੱਟਬਾਲ, ਵਾਲੀਬਾਲ, ਬੈਡਮਿੰਟਨ,ਖੋ-ਖੋ ਡਿਸਕਸ ਥ੍ਰੋ,ਜੈਵਲਿਨ,ਗੋਲਾ ਅਤੇ ਕੁੱਝ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ।
ਦੂਜੇ ਦਿਨ ਲੜਕੇ ਲੜਕੀਆਂ ਦੀਆਂ ਅਲੱਗ ਅਲੱਗ ਉਮਰ ਵਰਗ 100 ਮੀਟਰ 200 ਮੀਟਰ,400 ਮੀਟਰ,1600 ਮੀਟਰ, ਰਿਲੇਅ,ਲੰਬੀ ਛਾਲ,ਰੱਸਾਕਸ਼ੀ ਛੋਟੇ ਬੱਚਿਆਂ ਦੀਆਂ ਬਹੁਤ ਦਿਲਖਿੱਚਵੀਆਂ ਖੇਡਾਂ ਤੋਂ ਇਲਾਵਾ ਅਧਿਆਪਕਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਲੜਕੀਆਂ ਵਿੱਚੋਂ ਜਸਮੀਤ ਕੌਰ ਕੌਰ ਅਤੇ ਲੜਕਿਆਂ ਵਿੱਚੋਂ ਸੁਖਮਨਦੀਪ ਸਿੰਘ ਬੈਸਟ ਅਥਲੀਟ ਰਹੇ।ਖੋ ਖੋ ਵਿੱਚ ਲੜਕੀਆਂ ਵਿੱਚੋਂ ਗੁਰਨੀਤ ਕੌਰ ਅਤੇ ਲੜਕਿਆਂ ਵਿੱਚੋਂ ਨੂਰਦੀਪ ਸਿੰਘ ਬੈਸਟ ਪਲੇਅਰ ਰਹੇ।ਵਾਲੀਵਾਲ ਵਿੱਚੋਂ ਸੁਖਜੀਵਨ ਸਿੰਘ ਬੈਸਟ ਪਲੇਅਰ ਰਹੇ।ਕ੍ਰਿਕਟ ਵਿੱਚ ਨਵਜੋਤ ਸਿੰਘ ਬੈਸਟ ਪਲੇਅਰ ਰਹੇ।ਸਾਰੇ ਮੁਕਾਬਲਿਆਂ ਵਿੱਚੋਂ ਵੱਧ ਮੱਲਾਂ ਮਾਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਉਸ ਪਹਿਲੇ ਸਥਾਨ ਤੇ ਰਿਹਾ।ਇਸ ਮੌਕੇ ਸਕੂਲ ਦੇ ਐਜੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਪ੍ਰਿੰਸੀਪਲ ਸ. ਨਿਰਭੈ ਸਿੰਘ ਸੰਧੂ ਅਤੇ ਮਦਨ ਪਠਾਣੀਆਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਨਾਮ ਤਕਸੀਮ ਕੀਤੇ ਅਤੇ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
Posted By:
GURBHEJ SINGH ANANDPURI
Leave a Reply