ਟਾਂਗਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿਤ ਪ੍ਰਾਪਤ ਕਰਨਗੇ- ਸਰਪੰਚ ਗੁਰਦੇਵ ਸਿੰਘ ਟਾਂਗਰਾ/ਲਖਵਿੰਦਰ ਕੌਰ ਚਾਹਲ।
- ਰਾਜਨੀਤੀ
- 14 Dec,2025
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੀ ਸਰਕਾਰ ਸਮੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਰਿਕਾਰਡ ਤੋੜ ਵਿਕਾਸ ਦੇ ਕੰਮ ਕਰਵਾਏ ਜੋ ਪਿਛਲੇ ਸਮੇਂ ਕਿਸੇ ਵੀ ਪਾਰਟੀ ਦੀ ਸਰਕਾਰ ਸਮੇਂ ਨਹੀਂ ਹੋ ਸਕੇ।ਅੱਜ ਵੋਟਾਂ ਸਮੇਂ ਉਹਨਾਂ ਦੇ ਕੰਮ ਮੂੰਹ ਚੜ ਕੇ ਬੋਲਦੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਟਾਂਗਰਾ ਦੇ ਸਰਪੰਚ ਲਖਵਿੰਦਰ ਕੌਰ ਚਾਹਲ ਅਤੇ ਅੱਡਾ ਟਾਂਗਰਾ ਦੇ ਸਰਪੰਚ ਗੁਰਦੇਵ ਸਿੰਘ ਨੇ ਕਿਹਾ ਇਹ ਵੋਟਾਂ ਹਰਭਜਨ ਸਿੰਘ ਈ ਟੀ ਓ ਦੇ ਵਿਕਾਸ ਦੇ ਕੰਮਾਂ ਨੂੰ ਮੁਖ ਰੱਖ ਕੇ ਪੈ ਰਹੀਆਂ ਹਨ।ਟਾਂਗਰਾ ਆਸ ਪਾਸ ਦੇ ਤੀਹ ਪਿੰਡਾਂ ਨੂੰ ਸਿਧੇ ਤੌਰ ਤੇ ਜੋੜਦਾ ਹੈ।ਪਰ ਇਸ ਦੇ ਵਿਕਾਸ ਵੱਲ ਕਿਸੇ ਵੀ ਪਾਰਟੀ ਨੇ ਧਿਆਨ ਨਹੀਂ ਦਿਤਾ।ਵੋਟਾਂ ਸਮੇਂ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਸਨ ।ਪਰ ਬਾਅਦ ਵਿਚ ਕਿਸੇ ਸਾਰ ਨਹੀਂ ਲਈ।ਹਰਭਜਨ ਸਿੰਘ ਈ ਟੀ ਓ ਵਲੋਂ ਨਾਲੀਆਂ ਗਲੀਆਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਪਹਿਲ ਦੇ ਅਧਾਰ ਤੇ ਕੰਮ ਕਰ ਕਰਵਾਏ।ਲੰਮੇ ਸਮੇਂ ਤੈ ਲਠਕਦੇ ਸੜਕਾਂ ਦੇ ਕੰਮ ਕਰਵਾ ਦਿਤੇ ਹਨ।ਇਸ ਸਮੇਂ ਸਾਬਕਾ ਸਰਪੰਚ ਤਰਸੇਮ ਸਿੰਘ,ਗੁਰਜੰਟ ਸਿੰਘ,ਚਰਨਜੀਤ ਸਿੰਘ,ਇਕਬਾਲ ਸਿੰਘ ਚਾਹਲ,ਆਦਿ ਹਾਜਰ ਸਨ।
Posted By:
GURBHEJ SINGH ANANDPURI
Leave a Reply