Nazrana Times

ਪੰਜਾਬੀ

ਧਨੀਏ ਦੇ ਕਾਤਿਲਾਂ ਨੂੰ ਜ਼ਮੀਨ ਖਾ ਗਈ ਕਿ ਆਸਮਾਨ ਨਿਗਲ ਗਿਆ

01 Jul, 2026 07:55 PM

ਕਤਲ ਹੋਣ ਤੋਂ ਤਿੰਨ ਦਿਨ ਬਾਦ ਵੀ ਹਤਿਆਰਿਆਂ ਨੂੰ ਪੁਲਿਸ ਗਿਰਫ਼ਤਾਰ ਨਹੀਂ ਕਰ ਸਕੀ 

ਧਨੀਆ ਕਤਲਕਾਂਡ ਦੇ ਸਾਰੇ ਹਤਿਆਰੇ ਜਲਦ ਗਿਰਫ਼ਤਾਰ ਹੋ ਜਾਣਗੇ -ਐਸ ਐਸ ਪੀ

ਕਪੂਰਥਲਾ 1 ਜੁਲਾਈ ਗੌਰਵ ਮੜੀਆ 

ਥੋੜੇ ਦਿਨ ਪਹਿਲਾ ਕਪੂਰਥਲਾ ਦੇ ਲਾਹੌਰੀ ਗੇਟ ਚ ਇਕ ਨੌਜਵਾਨ ਜਤਿੰਦਰ ਸਹਿਗਲ ਉਰਫ ਜਿੰਦਰ ਧਨੀਆ ਨੂੰ ਭਜਾ ਭਜਾ ਕੇ ਫ਼ਿਲਮੀ ਸਟਾਇਲ ਦਰਦਨਾਕ ਕਤਲ ਕਰਨ ਵਾਲੇ ਕਾਤਿਲ ਹਜੇ ਤੱਕ ਪੁਲਿਸ ਗਿਰਫ਼ਤ ਚੋ ਬਾਹਰ ਹਨ ਜੋਕਿ ਸਮਾਜ ਲਈ ਖਤਰਾ ਹੈ ਜਿਲਾ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਲੈਣ ਪੁਲਿਸ ਜਲਦ ਹੀ ਕਾਤਿਲਾਂ ਨੂੰ ਗਿਰਫ਼ਤਾਰ ਕਰਕੇ ਜੇਲ ਚ ਸੁਟ ਦੇਵੇਗੀ ਪ੍ਰੰਤੂ ਅੱਜ ਚੋਥਾ ਦਿਨ ਵੀ ਬੀਤ ਗਿਆ ਹੈ ਕਾਤਿਲਾਂ ਦਾ ਕੋਈ ਅਤਾ ਪਤਾ ਨਹੀਂ ਹੈ ਸਾਰੇ ਕਾਤਿਲ ਅੱਜ ਵੀ ਖੁੱਲ੍ਹੇ ਆਸਮਾਨ ਥਲ਼ੇ ਮੌਜਾਂ ਮਾਣ ਰਹੇ ਹਨ ਜ਼ਿਕਰਯੋਗ ਹੈ ਕਿ ਕਾਤਿਲਾਂ ਵਿੱਚ ਸਾਬਕਾ ਕੌਂਸਲਰ ਹਰਸਿਮਰਨਜੀਤ ਪ੍ਰਿੰਸ ਬਾਬਾ,ਨਿਖਿਲ ਸ਼ਰਮਾ ਉਰਫ ਬੋਆ, ਚਾਹਤ ਸੂਦ ਉਰਫ ਗੋਪੀ,ਰਾਜ਼ੁਕ ਸ਼ਰਮਾ,ਸੌਰਵ ਕੁਮਾਰ,ਨਿਖਿਲ ,ਸਾਹਿਲ ਅਤੇ ਤਿੰਨ ਅਣਪਛਾਤੇ ਸ਼ਾਮਿਲ ਹਨ ਜੋਕਿ ਸਾਰੇ ਦੇ ਸਾਰੇ ਪੁਲਿਸ ਗਿਰਫ਼ਤ ਚ ਬਾਹਰ ਹਨ ਜੋਂ ਕਿ ਕਿਤੇ ਨੇ ਕੀਤੇ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਜਿੰਦਰ ਧਨੀਆ ਦੇ ਸੰਸਕਾਰ ਮੌਕੇ ਸਾਰਾ ਹਜੂਮ ਇਕ ਹੀ ਗਲ਼ ਕਹਿ ਰਿਹਾ ਸੀ ਕਿ ਹਤਿਆਰਿਆਂ ਨੇ ਬਹੁਤ ਜੁਲਮ ਕੀਤਾ ਇਸ ਪਰਿਵਾਰ ਤੇ ਬੱਸ ਹੁਣ ਪੁਲਿਸ ਸਾਰੇ ਹਤਿਆਰਿਆਂ ਨੂੰ ਇਸ ਕੀਤੇ ਦਰਦਨਾਕ ਕਤਲ ਦੀ ਸਜਾ ਫਾਂਸੀ ਜਾ ਉਮਰਕੈਦ ਕਰਵਾਏ ਫਿਰ ਹੀ ਸਾਰਾ ਸ਼ਹਿਰ ਸੁਰੱਖਿਅਤ ਹੋਵੇਗਾ ਨਹੀਂ ਤੇ ਇਹ ਹਤਿਆਰੇ ਫਿਰ ਕਿਸੇ ਮਾਂ ਦਾ ਪੁੱਤ ਆਪਣੇ ਹਥਿਆਰਾਂ ਦੀ ਬਲੀ ਚੜ੍ਹਾਉਣਗੇ ਕਿਉਂਕਿ ਇਸ ਗਰੁੱਪ ਤੇ ਸਿਆਸੀ ਅਸ਼ੀਰਵਾਦ ਹੋਣ ਕਾਰਨ ਇਹਨਾਂ ਦਾ ਇਨ੍ਹਾਂ ਕੂ ਹੌਂਸਲਾ ਬੁਲੰਦ ਹੋ ਚੁੱਕਾ ਹੈ ਕਿ ਬੰਦਾ ਮਾਰਨਾ ਇਹਨਾਂ ਲਈ ਗਾਜਰ ਮੁੱਲੀ ਵੜਨ ਬਰਾਬਰ ਹੈ 

ਇਸ ਬਾਬਤ ਜਿਲਾ ਪੁਲਿਸ ਕਪਤਾਨ ਗੌਰਵ ਤੂਰਾ ਨਾਲ ਗਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਟੀਮ ਪਹਿਲੇ ਦਿਨ ਤੋਂ ਹੀ ਹਤਿਆਰਿਆਂ ਨੂੰ ਗਿਰਫ਼ਤਾਰ ਕਰਨ ਲਈ ਜੰਗੀ ਪੱਧਰ ਤੇ ਛਾਪੇਮਾਰੀਆਂ ਕਰ ਰਹੀਆਂ ਹਨ ਜਲਦ ਪੁਲਿਸ ਨੂੰ ਸਫਲਤਾ ਮਿਲੇਗੀ ਸਾਰੇ ਦੇ ਸਾਰੇ ਹਤਿਆਰੇ ਪੁਲਿਸ ਗਿਰਫ਼ਤਾਰ ਕਰੇਗੀ

Posted By: GURBHEJ SINGH ANANDPURI

Latest News