ਤਰਨ ਤਾਰਨ ਜ਼ਿਮਨੀ ਚੋਣ ਨੂੰ ਵੱਡਾ ਹੁਲਾਰਾ-ਬੀਬੀ ਹਰਸਿਮਰਤ ਬਾਦਲ 30 ਅਕਤੂਬਰ ਨੂੰ ਜ਼ੋਨ 15 'ਚ ਕਰਨਗੇ ਰੈਲੀਆਂ ਨੂੰ ਸੰਬੋਧਨ- ਬ੍ਰਹਮਪੁਰਾ
- ਰਾਜਨੀਤੀ
- 27 Oct,2025
ਬ੍ਰਹਮਪੁਰਾ ਦੀ ਅਗਵਾਈ ਹੇਠ ਜ਼ੋਨ ਨੰਬਰ 15 'ਚ ਚੋਣ ਤਿਆਰੀਆਂ ਜ਼ੋਰਾਂ 'ਤੇ, ਵਰਕਰਾਂ 'ਚ ਭਾਰੀ ਉਤਸ਼ਾਹ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,27 ਅਕਤੂਬਰ
ਤਰਨ ਤਾਰਨ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਪਹੁੰਚਾਇਆ ਜਾ ਰਿਹਾ ਹੈ।ਇਸੇ ਲੜੀ ਤਹਿਤ,ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ,ਸਾਬਕਾ ਵਿਧਾਇਕ ਅਤੇ ਤਰਨ ਤਾਰਨ ਜ਼ਿਮਨੀ ਚੋਣ ਲਈ ਬਣਾਏ ਗਏ ਜ਼ੋਨ ਨੰਬਰ 15 ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ 30 ਅਕਤੂਬਰ ਨੂੰ ਜ਼ੋਨ ਦੇ ਵੱਖ-ਵੱਖ ਪਿੰਡਾਂ ਵਿੱਚ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਹੋਣ ਵਾਲੀਆਂ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।ਸ੍ਰ.ਬ੍ਰਹਮਪੁਰਾ ਨੇ ਬੀਬੀ ਬਾਦਲ ਦੇ ਦੌਰੇ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹ 30 ਅਕਤੂਬਰ ਨੂੰ ਸਵੇਰੇ 11:00 ਵਜੇ ਪਿੰਡ ਬਾਲਾਚੱਕ,12:00 ਵਜੇ ਪਿੰਡ ਗੋਹਲਵੜ,ਦੁਪਹਿਰ 1:00 ਵਜੇ ਪਿੰਡ ਕੋਟ ਦਸੌਂਦੀ ਮੱਲ ਅਤੇ ਦੁਪਹਿਰ 2:00 ਵਜੇ ਪਿੰਡ ਪੰਡੋਰੀ ਰੁਮਾਣਾ ਵਿਖੇ ਪਹੁੰਚ ਕੇ ਵਰਕਰਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਨਗੇ।ਉਨ੍ਹਾਂ ਕਿਹਾ ਕਿ ਬੀਬੀ ਬਾਦਲ ਦੀ ਇਸ ਫੇਰੀ ਨੂੰ ਲੈ ਕੇ ਜ਼ੋਨ ਨੰਬਰ 15 ਦੇ ਸਮੂਹ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਪਰੋਕਤ ਦੱਸੀਆਂ ਰੈਲੀਆਂ ਨੂੰ ਇਤਿਹਾਸਕ ਬਣਾਉਣ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।ਸ੍ਰ.ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਫ਼ਲ ਫੇਰੀ ਤੋਂ ਬਾਅਦ ਹੁਣ ਬੀਬੀ ਬਾਦਲ ਦੀ ਫੇਰੀ ਤਰਨ ਤਾਰਨ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਬਣੀ ਲਹਿਰ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸਪੱਸ਼ਟ ਕਰ ਦੇਵੇਗੀ ਕਿ ਲੋਕ 'ਆਪ' ਸਰਕਾਰ ਦੀਆਂ ਨਾਕਾਮੀਆਂ ਅਤੇ ਝੂਠੇ ਵਾਅਦਿਆਂ ਤੋਂ ਅੱਕ ਕੇ ਮੁੜ ਅਕਾਲੀ ਦਲ 'ਤੇ ਭਰੋਸਾ ਜਤਾਉਣ ਲਈ ਤਿਆਰ ਹਨ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਰੈਲੀਆਂ ਨੂੰ ਸਫ਼ਲ ਬਣਾਉਣ ਲਈ ਪਾਰਟੀ ਵੱਲੋਂ ਲਗਾਈ ਗਈ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ,ਜਿੰਨ੍ਹਾਂ ਵਿੱਚ ਪਿੰਡ ਬਾਲਾਚੱਕ ਲਈ ਐਸਜੀਪੀਸੀ ਮੈਂਬਰ ਸ੍ਰ.ਜੋਧ ਸਿੰਘ ਸਮਰਾ ਤੇ ਸ੍ਰ.ਜਰਨੈਲ ਸਿੰਘ ਡੋਗਰਾਂਵਾਲਾ, ਯੂਥ ਆਗੂ ਸ੍ਰ. ਗੁਰਪ੍ਰੀਤ ਸਿੰਘ ਵਡਾਲੀ ਪਿੰਡ ਗੋਹਲਵੜ ਲਈ ਹਲਕਾ ਇੰਚਾਰਜ ਜੰਡਿਆਲਾ ਗੁਰੂ ਸ੍ਰ.ਸੰਦੀਪ ਸਿੰਘ ਏ.ਆਰ.,ਪਿੰਡ ਕੋਟ ਦਸੌਂਦੀ ਮੱਲ ਲਈ ਸ੍ਰ.ਇਕਬਾਲ ਸਿੰਘ ਖੇੜਾ ਤੇ ਸ੍ਰ.ਨਿਰਮਲ ਸਿੰਘ ਭੀਲੋਵਾਲ ਅਤੇ ਪਿੰਡ ਪੰਡੋਰੀ ਰੁਮਾਣਾ ਲਈ ਸ੍ਰ.ਅਰਵਿੰਦਰ ਸਿੰਘ ਰਸੂਲਪੁਰ ਸ਼ਾਮਲ ਹਨ,ਜੋ ਪੂਰੀ ਤਨਦੇਹੀ ਨਾਲ ਆਪੋ-ਆਪਣੇ ਖੇਤਰਾਂ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਹਨ ਅਤੇ ਇੰਨ੍ਹਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ।
Posted By:
GURBHEJ SINGH ANANDPURI
Leave a Reply