ਪੀੜਤ ਮਾਪੇ ਤੇ ਪ੍ਰਭਾਵਿਤ ਬੱਚਿਆਂ ਨੂੰ ਨਿੱਜੀ ਸਕੂਲਾਂ ‘ਚ ਦਵਾਈ ਜਾਵੇਗੀ ਰਾਹਤ: ਗਿੱਲ
- ਸਮਾਜ ਸੇਵਾ
- 08 Oct,2025
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਦੀਆਂ ਮੈਨਜਮੈਂਟ ਤੋਂ ਪੀੜਤ ਮਾਪੇ ਅਤੇ ਪ੍ਰਭਾਵਿਤ ਐਸਸੀ ਬੱਚਿਆਂ ਦੇ ਵੇਰਵੇ ਇਕੱਠੇ ਕਰਨ ਲਈ ਪੜਤਾਲੀਆ ਟੀਮ ਨੂੰ ਜ਼ਿੰਮੇਵਾਰੀ ਸੋਂਪ ਦਿੱਤੀ ਗਈ ਹੈ।ਉਨ੍ਹਾ ਨੇ ਪੁੱਛਣ ਤੇ ਦੱਸਿਆ ਕਿ ਪੜਤਾਲੀਆ ਟੀਮ ‘ਚ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਦੇ ਚੇਅਰਮੈਨ ਸ੍ਰ ਸੰਦੀਪ ਸਿੰਘ ਰਾਜੂ,ਹਾਈ ਕੋਰਟ ਦੇ ਵਕੀਲ ਮਨਪ੍ਰੀਤ ਸਿੰਘ ਗਿੱਲ,ਲੋਕ ਸੰਪਰਕ ਅਫਸਰ ਅੰਮ੍ਰਿਤਪਾਲ ਸਿੰਘ ਸ਼ਾਹਪੁਰ ਅਤੇ ਪੱਤਰਕਾਰ ਸਰਵਣ ਸਿੰਘ ਬਟਾਲਾ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾ ਨੇ ਦੱਸਿਆ ਕਿ ਜੋ ਵੀ ਮਾਪੇ ਆਪਣੇ ਬੱਚਿਆਂ ਨੂੰ ਰਾਹਤ ਦਵਾਉਂਣਾ ਚਾਹੁੰਦੇ ਹਨ ਜਾਂ ਕੋਈ ਸ਼ਿਕਾਇਤ ਸਾਨੂੰ ਸੋਂਪਣਾ ਚਾਹੁੰਦੇ ਹਨ ਉਹ ਸੰਸਥਾ ਤਰਫੋਂ ਲੋਕ ਹਿੱਤ ਜਨਤਕ ਕੀਤੇ ਨੰਬਰ 97104-70005 ਤੇ ਆਪਣੇ ਵਰਵੇ ਨੋਟ ਕਰਾ ਸਕਦੇ ਹਨ।ੳਨ੍ਹਾ ਦੱਸਿਆ ਕਿ ਜੇਕਰ ਕਿਸੇ ਮਾਪੇ ਨੇ ਸਾਨੂੰ ਨਿੱਜੀ ਤੌਰ ਤੇ ਮਿਲਣਾ ਹੈ ਤਾਂ ਉਕਤ ਦਰਸਾਏ ਨੰਬਰ ਤੇ ਕਾਲ ਕਰਕੇ ਲਿ ਸਕਦੇ ਹਨ।ਇੱਕ ਸਵਾਲ ਦੇ ਜਵਾਬ ‘ਚ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ 5% ਅਨੁਸੂਚਿਤ ਜਾਤੀ ਦੇ ਹਿਸੇ ਦੀਆਂ ਕੋਟੇ ਦੀਆਂ ਸੀਟਾਂ ਨੂੰ ਲੈਕੇ ਆਏ ਦਿਨ ਮਿਲ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਂਨੀ ਬਣਾਉਂਣ ਲਈ ਪੜਤਾਲੀਆ ਟੀਮ ਸ਼੍ਰੀ ਰੋਹਿਤ ਖੋਖਰ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਮਿਲਕੇ ਸ਼ਿਕਾਇਤ ਸੋਂਪ ਚੁੱਕੀ ਹੈ।ਜਲਦੀ ਹੀ ਕਮਿਸ਼ਨ ਬੱਚਿਆਂ ਦੇ ਹੱਕ ‘ਚ ਕੋਈ ਮਿਸਾਈਆ ਫੈਂਸਲਾ ਲਵੇਗਾ।
Posted By:
GURBHEJ SINGH ANANDPURI
Leave a Reply