ਜ਼ਿਲ੍ਹਾ ਪ੍ਰਧਾਨ ਭਾਜਪਾ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਵਰਕਸ਼ਾਪ ਆਯੋਜਿਤ
- ਰਾਜਨੀਤੀ
- 07 Jun,2025

ਸੀਨੀਅਰ ਅਧਿਕਾਰੀ ਮਨਜੀਤ ਸਿੰਘ ਰਾਏ ਨੇ ਕੀਤੀ ਵਿਸੇਸ਼ ਤੌਰ 'ਤੇ ਸ਼ਿਰਕਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,7 ਜੂਨ
ਦੇਸ਼ ਦੀ ਸੱਤਾ 'ਤੇ ਲਗਾਤਾਰ ਕਾਮਯਾਬ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ,ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸੁਚੱਜੇ ਅਤੇ ਸਫਲ ਤਰੀਕੇ ਨਾਲ ਕੀਤੀ ਜਾ ਰਹੀ ਹੈ,ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਲਈ ਕੀਤੇ ਬੇਮਿਸਾਲ ਕੰਮਾਂ ਦੀ ਜਾਣਕਾਰੀ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਵਿਕਾਸ ਭਾਰਤ ਦਾ ਅੰਮ੍ਰਿਤ ਕਾਲ–ਸੇਵਾ,ਸੁਸਾਸ਼ਨ ਅਤੇ ਗਰੀਬ ਕਲਿਆਣ ਦੇ 11 ਸਾਲ ਪੂਰੇ ਹੋਣ 'ਤੇ ਪੂਰੇ ਦੇਸ਼ ਵਿੱਚ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ।ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਆਯੋਜਿਤ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਮੂੰਹ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ।ਇਸ ਮੌਕੇ 'ਤੇ ਪਾਰਟੀ ਦੇ ਸੀਨੀਅਰ ਅਧਿਕਾਰੀ ਮਨਜੀਤ ਸਿੰਘ ਰਾਏ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਨੂੰ ਦੁਨੀਆ ਦੇ ਨਕਸ਼ੇ 'ਤੇ ਚਮਕਾਇਆ ਹੈ,ਕਿਉਂਕਿ ਦੇਸ਼ ਨੂੰ ਹਰ ਪੱਖ ਤੋਂ ਮਜਬੂਤ ਕਰਨ ਲਈ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬਹੁਤ ਇਮਾਨਦਾਰੀ ਨਾਲ ਸਖਤ ਮਿਹਨਤ ਕਰਕੇ ਸਮੁੱਚੇ ਕੇਂਦਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਦੇਸ਼ ਦੀ ਕਾਮਯਾਬੀ ਲਈ ਹਰ ਸੰਭਵ ਵੱਡੇ ਕਦਮ ਪੁੱਟੇ ਹਨ,ਜੋ ਦੇਸ਼ ਲਈ ਸਾਰਥਿਕ ਸਾਬਤ ਹੋਏ ਹਨ।ਉਨਾਂ ਕਿਹਾ ਕਿ ਪਾਰਟੀ ਵੱਲੋਂ ਇਸ ਮੁਹਿੰਮ ਨੂੰ ਲੈ ਕੇ ਜੋ ਵੀ ਦਿਸ਼ਾ ਨਿਰਦੇਸ਼ ਮਿਲੇ ਹਨ ਉਸ ਤਹਿਤ ਆਪਾਂ ਸਾਰੇ ਪਹਿਲਾਂ ਦੀ ਤਰਾਂ ਲਗਨ ਮਿਹਨਤ ਨਾਲ ਪੂਰੇ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਹਰ ਇੱਕ ਪਿੰਡ ਸ਼ਹਿਰ ਕਸਬੇ ਵਿੱਚ ਜਾ ਕੇ ਲੋਕਾਂ ਨੂੰ ਹੋਰ ਜਾਗਰੂਕ ਕਰੀਏ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਇਤਿਹਾਸਕ ਕੰਮ ਕੀਤੇ ਜਿੰਨਾਂ ਨਾਲ ਅੱਜ ਸਾਡਾ ਦੇਸ਼ ਦੀ ਤਰੱਕੀ ਦਾ ਦੁਨੀਆ ਲੋਹਾ ਮੰਨਦੀ ਹੈ।ਇਸ ਮੌਕੇ 'ਤੇ ਸੀਨੀਅਰ ਅਧਿਕਾਰੀ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਭਾਰਤ ਦੀ ਤਰੱਕੀ ਸਾਡੀ ਸਾਰਿਆਂ ਦੀ ਆਪਣੀ ਤਰੱਕੀ ਹੈ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਆਪ ਜਮੀਨੀ ਪੱਧਰ ਤੋਂ ਉੱਪਰ ਉੱਠ ਕੇ ਦੇਸ਼ ਦੇ ਸਿਰਮੌਰ ਸਥਾਨ ਤੇ ਪਹੁੰਚੇ ਹਨ।ਉਨਾਂ ਨੂੰ ਪਤਾ ਹੈ ਕਿ ਕਿਵੇਂ ਗਰੀਬੀ ਨਾਲ ਜੂਝਣਾ ਪੈਂਦਾ ਹੈ,ਇਸੇ ਲਈ ਦੇਸ਼ ਦੇ ਹਰ ਨਾਗਰਿਕ ਦੇ ਕੱਚੇ ਮਕਾਨ ਨੂੰ ਪੱਕਾ ਕਰਨ,ਇਲਾਜ ਲਈ 5 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਅਤੇ ਕਿਸਾਨ ਮਜਦੂਰ ਵਰਗ ਲਈ ਮਗਨਰੇਗਾ ਵਰਗੀਆਂ ਲਾਹੇਵੰਦ ਸਕੀਮਾਂ ਦੇਣਾ,ਗਰੀਬਾਂ ਨੂੰ ਰਾਸ਼ਨ ਦੇਣਾ ਵਰਗੀਆਂ ਸਹੂਲਤਾਂ ਦੇਣ ਤੋਂ ਇਲਾਵਾ ਸਿੱਖਿਆ,ਸਿਹਤ ਅਤੇ ਸੁਰੱਖਿਆ ਪੱਖੋਂ ਦੇਸ਼ ਨੂੰ ਮਜਬੂਤ ਕਰਨਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਰਕੇ ਵਿਖਾਇਆ ਹੈ ਤਾਂ ਹੀ ਦੇਸ਼ ਅੱਜ ਤਰੱਕੀ ਦੀਆਂ ਲੀਹਾਂ ਤੇ ਹੈ। ਇਸ ਲਈ ਵਿਕਸਿਤ ਭਾਰਤ ਦਾ ਅੰਮ੍ਰਿਤ ਕਾਲ ਪ੍ਰੋਗਾਰਮਾਂ ਤਹਿਤ ਲੋਕਾਂ ਵਿੱਚ ਜਾ ਕੇ ਜਾਗਰੁਕ ਕਰਨ ਦੇ ਮੰਤਵ ਨਾਲ ਪਾਰਟੀ ਵੱਲੋਂ ਬਾਖੂਬ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ,ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂਈ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਸੀਨੀਅਰ ਆਗੂ ਪਵਨ ਕੁੰਦਰਾ,ਸੀਨੀਅਰ ਆਗੂ ਪਵਨ ਦੇਵਗਨ, ਜ਼ਿਲ੍ਹਾ ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ,ਸਰਕਲ ਪ੍ਰਧਾਨ ਸ਼ਹਿਰੀ ਰੋਹਿਤ ਸ਼ਰਮਾ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ ਗੰਡੀਵਿੰਡ, ਸਰਕਲ ਪ੍ਰਧਾਨ ਦਿਲਬਾਗ ਸਿੰਘ, ਸਰਕਲ ਪ੍ਰਧਾਨ ਜਥੇਦਾਰ ਖੁਸ਼ਪਿੰਦਰ ਸਿੰਘ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਜੀਓਬਾਲਾ, ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਨਰਿੰਦਰ ਸਿੰਘ, ਸਰਕਲ ਪ੍ਰਧਾਨ ਗੌਰਵ ਦੇਵਗਨ,ਸਰਕਲ ਪ੍ਰਧਾਨ ਵਿਜੇ ਵਿਨਾਇਕ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਵਰਿੰਦਰ ਸੋਨੀ, ਸਰਕਲ ਪ੍ਰਧਾਨ ਜਸਬੀਰ ਸਿੰਘ, ਮਹਿਲਾ ਮੋਰਚਾ ਸੂਬਾ ਆਗੂ ਅਨੀਤਾ ਵਰਮਾ,ਸਰਕਲ ਮੋਰਚਾ ਪ੍ਰਧਾਨ ਲਖਵਿੰਦਰ ਸਿੰਘ ਖਡੂਰ ਸਾਹਿਬ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਪਰਮਜੀਤ ਸਿੰਘ ਮਾਨ, ਬਲਜਿੰਦਰ ਸਿੰਘ ਚੀਮਾ,ਸਵਿੰਦਰ ਸਿੰਘ ਚੀਮਾ,ਨਿਸ਼ਾਨ ਸਿੰਘ ਢਾਬੇ ਵਾਲੇ,ਪੰਡਿਤ ਮਾਲੀ ਰਾਮ, ਮਨੀ ਤਰਨਤਾਰਨ,ਪ੍ਰਵੀਨ ਕੌਰ,ਰਾਮੇਸ਼ ਕਲਸੀ, ਪਰਮਜੀਤ ਸਿੰਘ ਤਰਨਤਾਰਨ, ਜਸਵਿੰਦਰ ਸਿੰਘ, ਕੈਪਟਨ ਪੂਰਨ ਸਿੰਘ, ਨੰਬਰਦਾਰ ਜਸਵੰਤ ਸਿੰਘ ਤੋਂ ਇਲਾਵਾ ਜਿਲਾ ਤਰਨਤਾਰਨ ਦੇ ਪ੍ਰਮੁੱਖ ਪਾਰਟੀ ਆਗੂ ਮੌਜੂਦ ਸਨ।
Posted By:

Leave a Reply