ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੂੰ ਝਟਕਾ

ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੂੰ ਝਟਕਾ

ਲਖਵਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਵਿੱਚ ਕਈ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ


ਗੁਰਮੀਤ ਸਿੰਘ, ਵਲਟੋਹਾ


ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਜੋਧ ਸਿੰਘ ਵਾਲਾ ਤੋਂ ਲਖਵਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿਨਾਂ ਨੂੰ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਨੇ ਸਿਰਪਾਓ ਦੇ ਕੇ ਸਨਮਾਨਿਤ ਕਰਦਿਆਂ ਆਪ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀਆਂ ਗਲਤੀਆਂ ਕਰਕੇ ਜਿੱਥੇ ਪੰਜਾਬ ਵਿੱਚੋਂ ਆਪਣੀ ਹੋਂਦ ਗਵਾ ਚੁੱਕਾ ਹੈ ਉੱਥੇ ਹੀ ਕਾਂਗਰਸ ਪਾਰਟੀ ਦਾ ਆਧਾਰ ਵੀ ਦਿਨੋ ਦਿਨ ਘੱਟ ਰਿਹਾ ਹੈ ਅਤੇ ਲੋਕ ਅਕਾਲੀ ਦਲ ਅਤੇ ਕਾਂਗਰਸ ਤੋਂ ਕਿਨਾਰਾ ਕਰਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਜਿੱਥੇ ਸੂਬੇ ਦਾ ਸਰਬ ਪੱਖੀ ਵਿਕਾਸ ਕਰਵਾਇਆ ਹੈ ਉੱਥੇ ਹੀ ਹਰੇਕ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਅਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਅਤੇ ਸੂਬਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਸਾਥੀਆਂ ਨੂੰ ਪਾਰਟੀ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ 70 ਸਾਲ ਤੋਂ ਵੱਧ ਅਰਸੇ ਦੌਰਾਨ ਰਾਜ ਸੱਤਾ ਦੇ ਲਾਲਚ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧਰੋਹ ਕਮਾਇਆ ਹੈ ਅਤੇ ਲੋਕਾਂ ਨੂੰ ਵੋਟਾਂ ਸਮੇਂ ਵਰਤ ਕੇ ਵਾਰੀ ਵਾਰੀ ਰਾਜ ਕਰਨ ਦੀ ਜੋ ਨੀਤੀ ਅਕਾਲੀ ਦਲ ਅਤੇ ਕਾਂਗਰਸ ਨੇ ਬਣਾਈ ਸੀ ਉਸ ਨੂੰ ਆਮ ਆਦਮੀ ਪਾਰਟੀ ਨੇ ਖਤਮ ਕਰ ਦਿੱਤਾ ਹੈ। ਅਤੇ ਹੁਣ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪ ਦੇ ਹੱਥ ਮਜਬੂਤ ਕਰ ਰਹੇ ਹਨ ਉਹਨਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਪੀ ਏ ਹੀਰਾ ਸਿੰਘ ,ਸਰਪੰਚ ਜੁਗਰਾਜ ਸਿੰਘ ਦਸ਼ਮੇਸ਼ ਨਗਰ ,ਸਰਪੰਚ ਦਲਜੀਤ ਸਿੰਘ ਮੰਡ ,ਨਛੱਤਰ ਸਿੰਘ ਸਰਪੰਚ ਬਹਾਦਰ ਨਗਰ, ਸਰੂਪ ਸਿੰਘ ਜੋਧ ਸਿੰਘ ਵਾਲਾ ਲਖਬੀਰ ਸਿੰਘ ਮੈਬਰ,ਹੁਸ਼ਿਆਰ ਸਿੰਘ ਸਰਪੰਚ ,ਅਵਤਾਰ ਸਿੰਘ ਰਣਜੀਤ ਸਿੰਘ ਸਰੂਪ ਸਿੰਘ ਵੱਸਣ ਸਿੰਘ ਗੁਰਮੀਤ ਕੌਰ ਕੁਲਦੀਪ ਸਿੰਘ ਦਿਲਬਾਗ ਸਿੰਘ ਬਲਵਿੰਦਰ ਸਿੰਘ ਸ਼ਿੰਦਰ ਸਿੰਘ ਦਰਬਾਰਾ ਸਿੰਘ ਸੁਖਦੇਵ ਸਿੰਘ ਤਰਲੋਕ ਸਿੰਘ ਬਲਵਿੰਦਰ ਸਿੰਘ ਬਲਾਕ ਸੰਮਤੀ ਮੈਬਰ,ਬਲਵੰਤ ਸਿੰਘ ਬਖਸ਼ਿੰਦ ਸਿੰਘ ਜੋਧਬੀਰ ਸਿੰਘ ਅਮ੍ਰਿਤਪਾਲ ਸਿੰਘ ਸੁਖਵੰਤ ਸਿੰਘ ਚਮਕੌਰ ਸਿੰਘ ਗੁਰਜੰਟ ਸਿੰਘ ਸੇਵਾਰਾਂ ਸਿੰਘ ਸੁਖਬੀਰ ਸਿੰਘ ਲਵਪ੍ਰੀਤ ਸਿੰਘ ਦਵਿੰਦਰ ਸਿੰਘ ਕੁਲਵਾਇੰਦਰ ਸਿੰਘ ਕਮਲਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸੁਖਗੇਜ ਸਿੰਘ ਮੁਖਤਿਆਰ ਸਿੰਘ ਰਾਜਿੰਦਰ ਸਿੰਘ ਸੁਖਚੈਨ ਸਿੰਘ ਦਿਲਬਾਗ ਸਿੰਘ ਲੱਖਾਂ ਸਿੰਘ ਹਰਜਿੰਦਰ ਸਿੰਘ ਸੁਖਨੂਰ ਸਿੰਘ ਗੁਰਨਾਮ ਸਿੰਘ ਆਦਿ ਹਾਜਿਰ ਸਨ 


 ਕੈਪਸ਼ਨ- ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆ ਆਖਦੇ ਹੋਏ ਵਿਧਾਇਕ ਸਰਵਨ ਸਿੰਘ ਧੁੰਨ।