ਯੂ.ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਿਕ ਮੈਂਬਰ ਹੜ੍ਹ ਪੀੜਤ ਲੋਕਾਂ ਕੋਲ ਸਿੱਧੀ ਮਦਦ ਦੇਣ ਪਹੁੰਚੇ
- ਸਮਾਜ ਸੇਵਾ
- 01 Oct,2025
ਫ਼ਿਰੋਜ਼ਪੁਰ, ਨਜ਼ਰਾਨਾ ਟਾਈਮਜ ਬਿਊਰੋ
ਪਿਛਲੇ ਲਗਭਗ ਇਕ ਮਹੀਨੇ ਤੋ ਵੱਧ ਦੇ ਸਮੇ ਤੋ ਹੜ੍ਹ ਦੀ ਮਾਰ ਨਾਲ ਜੂਝ ਰਹੇ ਫਿਰੋਜ਼ਪੁਰ ਦੇ ਪਿੰਡ ਟੱਲੀ ਗੁਲਾਮ ਦੇ 144 ਪਰਿਵਾਰਾ, ਬੱਗੂਵਾਲਾ ਬਸਤੀ ਰਤੋਕੇ ਦੇ 70 , ਪਿੰਡ ਨਿਹਾਲਾ ਲਵੇਰਾ ਦੇ 124 ਪਰਵਾਰਾ ਨੂੰ ਅੱਜ ਸ ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ , ਸ ਸਾਹਿਬ ਸਿੰਘ ਢੇਸੀ , ਸ ਭੁਪਿੰਦਰ ਸਿੰਘ , ਨਿਸ਼ਾਨਜੀਤ ਸਿੰਘ ਯੂ ਕੇ,ਸ ਸੁਖਦੇਵ ਸਿੰਘ ਫਗਵਾੜਾ ਜਥੇ ਦੇ ਰੂਪ ਵਿਖੇ ਹੜ੍ਹ ਪ੍ਰਭਾਵਿਤ ਇਨ੍ਹਾਂ ਪਰਿਵਾਰਾ ਨੂੰ ਮਾਇਕ ਸਹਾਇਤਾ ਦੇਣ ਲਈ ਪਹੁੰਚੇ ।
ਸਭ ਤੋ ਪਹਿਲਾ ਸਰਕਾਰੀ ਸਕੂਲ ਧੀਰਾ ਘਾਰਾ ਵਿਖੇ ਸਕੂਲ ਪ੍ਰਬੰਧਕਾ ਦੀ ਮੰਗ ਤੇ ਸਕੂਲ ਲਈ 6 ਕੰਪਿਊਟਰਜ਼ ਅਤੇ ਸਕੂਲ ਦੀ ਸ਼ੈੱਡ ਲਈ ਮਾਇਆ ਭੇਂਟ ਕੀਤੀ ਗਈ ਅਤੇ ਪਿੰਡ ਸੁਲਤਾਨਵਾਲਾ ਦੇ ਗ੍ਰੰਥੀ ਸਿੰਘ ਪਰਵਾਰਾ ਨੂੰ ਮਾਇਕ ਸਹਿਯੋਗ ਦਿੱਤਾ ਗਿਆ । ਜਿਸ ਤੋ ਬਾਅਦ ਪਿੰਡ ਟੱਲੀ ਗੁਲਾਮ , ਬੱਗੂਵਾਲਾ, ਬਸਤੀ ਰੱਤੋਕੇ, ਨਿਹਾਲਾ ਲਵੇਰਾ ਦੇ ਕੁੱਲ 338 ਪਰਵਾਰਾ ਦੀ ਮਾਲੀ ਸਹਾਇਤਾ ਘਰੋ ਘਰੀਂ ਜਾ ਕੇ ਵੰਡੀ ਗਈ । ਪ੍ਰਬੰਧਕ ਕਮੇਟੀ ਗੁਰਦਵਾਰਾ ਬਾਬਾ ਜੀਵਨ ਸਿੰਘ ਪਿੰਡ ਨਿਹਾਲਾ ਲਵੇਰਾ ਨੂੰ ਵਿਸ਼ੇਸ਼ ਸੇਵਾ ਭੇਂਟ ਕੀਤੀ ਗਈ । ਪਿੰਡ ਭੁਲਾਰਾਈ ਫਗਵਾੜਾ ਦੀ ਸੰਗਤ ਵੱਲੋਂ ਇੱਕ ਟਰੱਕ ਪਸ਼ੂਆ ਦੀ ਫੀਡ ਵੰਡਿਆ ਗਿਆ
ਇਸ ਤੋ ਇਲਾਵਾ ਪਿੰਡ ਧੀਰਾ ਘਾਰਾ ਅਤੇ ਟੱਲੀ ਗੁਲਾਮ ਦੇ ਦੋ ਨੌਜਵਾਨਾਂ ਨੂੰ ਇਲੈਕਟ੍ਰਿਕ ਵੀਲ੍ਹਚੇਅਰ ਵਿਚੋ ਇੱਕ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਫਗਵਾੜਾ ਅਤੇ ਦੂਜੀ ਪੰਜਾਬੀ ਬਿਰਾਦਰੀ ਸੇਵਾ ਟਰੱਸਟ ਦਿੱਲੀ ਵੱਲੋਂ ਭੇਂਟ ਕੀਤੀਆ ਗਈਆ ।
ਇਸ ਤੋ ਇਲਾਵਾ ਪਿੰਡ ਦੇ ਬਿਮਾਰ ਅੰਗਹੀਣ ਤੇ ਵਿਧਵਾ ਭੈਣਾਂ ਅਤੇ ਹੜ੍ਹ ਨਾਲ ਢਹੇ ਘਰਾਂ ਦੇ ਪਰਵਾਰਾ ਨੂੰ ਵਿਸ਼ੇਸ਼ ਮਾਇਕ ਸਹਾਇਤਾ ਦਿੱਤੀ ਗਈ । ਪਹਿਲੇ ਪੜ੍ਹਾਅ ਵਿੱਚ 160 ਪਰਵਾਰਾ ਦੀ ਮਾਲੀ ਸਹਾਇਤਾ ਕੀਤੀ ਗਈ ਸੀ । ਦੂਜੇ ਪੜ੍ਹਾਅ ਤਹਿਤ ਅੱਜ ਇਸੇ ਇਲਾਕੇ ਦੇ ਤਿੰਨ ਪਿੰਡਾਂ ਦੇ ਬਾਕੀ ਰਹਿੰਦੇ ਸਾਰੇ 338 ਪਰਵਾਰਾ ਦੀ ਵੀ ਮਾਲੀ ਸਹਾਇਤਾ ਨਾਲ ਹੁਣ ਤੱਕ ਕੁੱਲ 498 ਪਰਵਾਰਾ ਤੱਕ ਸਿੱਧੀ ਮਾਇਕ ਸਹਾਇਤਾ ਪਹੁੰਚਾਈ ਗਈ ਹੈ ।
Posted By:
GURBHEJ SINGH ANANDPURI
Leave a Reply