ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਸਹਾਇਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਰਾਸ਼ਟਰੀ ਐਡਵੈਂਚਰ ਕੈਂਪ ਵਿੱਚ ਕੀਤੀ ਪੰਜਾਬ ਦੀ ਪ੍ਰਤੀਨਿਧਤਾ
- ਸਿੱਖਿਆ/ਵਿਗਿਆਨ
- 22 Nov,2025
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,22 ਨਵੰਬਰ
ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਸਹਾਇਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਹਾਲ ਹੀ ਵਿੱਚ ਮਨਾਲੀ (ਹਿਮਾਚਲ ਪ੍ਰਦੇਸ਼) ਵਿੱਚ ਆਯੋਜਿਤ ਰਾਸ਼ਟਰੀ ਐਡਵੈਂਚਰ ਕੈਂਪ 2025 ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਸ਼ਾਨਦਾਰ ਹੁਨਰ ਅਤੇ ਨੇਤ੍ਰਿਤਵ ਦਾ ਪ੍ਰਦਰਸ਼ਨ ਕੀਤਾ। ਦੇਸ਼ ਦੇ ਵੱਖ–ਵੱਖ ਰਾਜਾਂ ਤੋਂ ਪਹੁੰਚੇ ਐਨਐਸਐਸ ਵਲੰਟੀਅਰਜ ਅਤੇ ਪ੍ਰੋਗਰਾਮ ਅਧਿਕਾਰੀਆਂ ਵਿੱਚ ਬਲਜਿੰਦਰ ਸਿੰਘ ਦੀ ਹਾਜ਼ਰੀ ਕਾਲਜ ਲਈ ਗੌਰਵ ਦਾ ਮੌਕਾ ਸੀ।ਐਡਵੈਂਚਰ ਕੈਂਪ ਦਾ ਆਯੋਜਨ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਐਂਡ ਐਲਾਇਡ ਸਪੋਰਟਸ ਵੱਲੋਂ ਕੀਤਾ ਗਿਆ ਸੀ। ਜਿਸ ਵਿੱਚ ਰੌਕ ਕਲਾਈਮਬਿੰਗ, ਰੀਵਰ ਕਰਾਸਿੰਗ, ਮਾਊਂਟੇਨ ਟ੍ਰੈਕਿੰਗ, ਹਾਈ–ਐਲਟੀਟਿਊਡ ਟ੍ਰੇਨਿੰਗ ਸਮੇਤ ਕਈ ਗਤੀਵਿਧੀਆਂ ਦਾ ਪ੍ਰਸ਼ਿਕਸ਼ਣ ਦਿੱਤਾ ਗਿਆ। ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪੀਰ ਪੰਜਾਲ ਪਹਾੜੀ ਲੜੀ ਵਿੱਚ 10,600 ਫੁੱਟ ਦੀ ਉੱਚਾਈ ਤੱਕ ਟ੍ਰੈਕਿੰਗ,ਲਗਭਗ 75 ਕਿਲੋਮੀਟਰ ਦੇ ਚੁਣੌਤੀਪੂਰਨ ਰਸਤੇ ਦੀ ਯਾਤਰਾ, ਬਿਆਸ ਨਦੀ ਦੇ ਕਿਨਾਰੇ ਰਿਵਰ ਕਰਾਸਿੰਗ ਅਭਿਆਸ, ਟੀਮ–ਬਿਲਡਿੰਗ ਅਤੇ ਸਰਵਾਈਵਲ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕੀਤੀ।ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨਾ ਸਿਰਫ਼ ਯੁਵਾ ਪੀੜੀ ਨੂੰ ਹਿੰਮਤ, ਅਨੁਸ਼ਾਸਨ ਅਤੇ ਟੀਮ–ਭਾਵਨਾ ਸਿਖਾਉਂਦੇ ਹਨ, ਸਗੋਂ ਵੱਖ–ਵੱਖ ਰਾਜਾਂ ਦੇ ਵਿਦਿਆਰਥੀਆਂ ਨੂੰ ਇਕੱਠੇ ਲਿਆ ਕੇ ਰਾਸ਼ਟਰੀ ਏਕਤਾ ਨੂੰ ਵੀ ਮਜ਼ਬੂਤ ਕਰਦੇ ਹਨ।ਕਾਲਜ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਨੇ ਪ੍ਰੋ.ਬਲਜਿੰਦਰ ਸਿੰਘ ਨੂੰ ਉਨ੍ਹਾਂ ਦੀ ਇਸ ਉਪਲਬਧੀ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਸਾਰੇ ਕਾਲਜ ਅਤੇ ਤਾਰਨ ਤਾਰਨ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ।
Posted By:
GURBHEJ SINGH ANANDPURI
Leave a Reply