ਜੇੇ ਸੌ ਕਰੋੜ ਹਿੰਦੂ ਖ਼ਤਰੇ ’ਚ ਹੈ ਤਾਂ ਦੋ ਕਰੋੜ ਸਿੱਖ ਕੀ ਸੁਰੱਖਿਅਤ ਹਨ ?

ਜੇੇ ਸੌ ਕਰੋੜ ਹਿੰਦੂ ਖ਼ਤਰੇ ’ਚ ਹੈ ਤਾਂ ਦੋ ਕਰੋੜ ਸਿੱਖ ਕੀ ਸੁਰੱਖਿਅਤ ਹਨ ?

ਜੇੇ ਸੌ ਕਰੋੜ ਹਿੰਦੂ ਖ਼ਤਰੇ ’ਚ ਹੈ ਤਾਂ ਦੋ ਕਰੋੜ ਸਿੱਖ ਕੀ ਸੁਰੱਖਿਅਤ ਹਨ ?


ਭਾਰਤ ਦੀ ਰਾਜ ਸੱਤਾ ਹਿੰਦੁਤਵੀ ਆਗੂਆਂ ਦੇ ਹੱਥ ’ਚ ਹੋਣ ਦੇ ਬਾਵਜੂਦ ਵੀ ਸੌ ਕਰੋੜ ਹਿੰਦੂ ਆਪਣੇ-ਆਪ ਨੂੰ ਖ਼ਤਰੇ ’ਚ ਮਹਿਸੂਸ ਕਰਦੇ ਹਨ ਤੇ ਅਕਸਰ ਹੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ। ਭਾਜਪਾ ਸਰਕਾਰ ਅਤੇ ਆਰ.ਐੱਸ.ਐੱਸ. ਦਾ ਤਾਂ ਨਿਸ਼ਾਨਾ ਹੀ ਭਾਰਤ ਨੂੰ ਹਿੰਦੂ ਰਾਸ਼ਟਰ ’ਚ ਬਦਲਣ ਦਾ ਹੈ ਤੇ ਉਹ ਘੱਟ-ਗਿਣਤੀ ਕੌਮਾਂ ਨੂੰ ਲਗਾਤਾਰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾ ਰਹੀ ਹੈ। ਰਾਜ-ਵਿਹੂਣੀ ਸਿੱਖ ਕੌਮ ਦੀ ਤਾਂ ਨਸਲਕੁਸ਼ੀ ਵੀ ਹੋ ਚੁੱਕੀ ਹੈ, ਇਸ ਮਹੌਲ ’ਚ ਘੱਟ-ਗਿਣਤੀ ਦੋ ਕਰੋੜ ਸਿੱਖ ਕਿੱਧਰ ਨੂੰ ਜਾਣ ? ਉਹ ਆਪਣੇ ਸਿੱਖ ਰਾਸ਼ਟਰ ਦੀ ਗੱਲ ਕਿਉਂ ਨਾ ਕਰਨ ? ਸਿੱਖ ਰਾਸ਼ਟਰ (ਖ਼ਾਲਿਸਤਾਨ) ਦੀ ਗੱਲ ਕਰਨ ਵਾਲ਼ੇ ਹਿੰਦੁਤਵੀ ਸਰਕਾਰ ਨੂੰ ਚੁਭਦੇ ਕਿਉਂ ਹਨ ? ਖ਼ਾਲਿਸਤਾਨ ਦੀ ਗੱਲ ਕਰਨ ਵਾਲ਼ੇ ਜੇਲ੍ਹਾਂ ’ਚ ਕਿਉਂ ਤਾੜੇ ਹਨ ? ਐੱਨ.ਐੱਸ.ਏ. ਅਤੇ ਯੂ.ਏ.ਪੀ.ਏ. ਵਰਗੇ ਸਖ਼ਤ ਕਾਨੂੰਨ ਕੀ ਸਿੱਖਾਂ ਲਈ ਹੀ ਬਣਾਏ ਹਨ ? ਸਿੱਖ ਨੌਜਵਾਨਾਂ ਉੱਤੇ ਟੈਰਰ ਫੰਡਿੰਗ ਦੇ ਕੇਸ, ਹੇਟ ਸਪੀਚ ਦੇ ਕੇਸ, ਦੇਸ਼ ਧ੍ਰੋਹ ਦੇ ਕੇਸ, ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਕੇਸ, ਗ਼ੈਰ-ਕਾਨੂੰਨੀ ਹਥਿਆਰ ਲਿਆਉਣ ਦੇ ਕੇਸ, ਬੇਅਦਬੀ ਦੇ ਦੋਸ਼ੀਆਂ ਨੂੰ ਸੋਧਣ ਦੀ ਕੋਸ਼ਿਸ਼ ਕਰਨ ਦੇ ਕੇਸ, ਸਰਕਾਰਾਂ ਵਿਰੁੱਧ ਲਿਖਣ-ਬੋਲਣ ਦੇ ਕੇਸ, ਧਰਨੇ-ਪ੍ਰਦਰਸ਼ਨ ਕਰਨ ਦੇ ਕੇਸ ਅਤੇ ਰੈਫਰੰਡਮ ਦੇ ਕੇਸ ਪਾਏ ਜਾ ਰਹੇ ਹਨ ?

ਅਸੀਂ ਇਹ ਕਹਿਣ ਲਈ ਮਜ਼ਬੂਰ ਹਾਂ ਕਿ ਜੇ ਭਾਰਤ ਸਿੱਖਾਂ ਲਈ ਫ਼ਿਕਰਮੰਦ ਨਹੀਂ ਤਾਂ ਅਸੀਂ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਠੇਕਾ ਨਹੀਂ ਚੱੁਕਿਆ। ਸਾਨੂੰ ਖ਼ਾਲਿਸਤਾਨ ਦੇ ਰਾਹ ਤੋਰਨ ਵਾਲ਼ੀ ਵੀ ਹਿੰਦ ਸਰਕਾਰ ਹੀ ਹੈ, ਖ਼ਾਲਿਸਤਾਨ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ ਹੈ। ਜਦੋਂ ਤੁਸੀਂ ਸਾਡੇ ਜਾਨੋਂ ਪਿਆਰੇ ਸ੍ਰੀ ਦਰਬਾਰ ਸਾਹਿਬ ’ਤੇ ਹੀ ਹਮਲਾ ਕਰ ਦਿੱਤਾ ਤਾਂ ਪਿੱਛੇ ਬਚਿਆ ਹੀ ਕੀ ? ਤੁਸੀਂ ਟੈਂਕਾਂ-ਤੋਪਾਂ ਨਾਲ਼ ਸਾਡਾ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ, ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲ਼ੀਆਂ ਮਾਰੀਆਂ, ਸਾਡੀ ਕੌਮ ਦੇ ਰਹਿਬਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਹਜ਼ਾਰਾਂ ਸੰਗਤਾਂ ਨੂੰ ਸ਼ਹੀਦ ਕੀਤਾ, ਦੁੱਧ ਪੀਂਦੇ ਬੱਚਿਆਂ ਨੂੰ ਵੀ ਨਾ ਬਖ਼ਸ਼ਿਆ, ਅੰਮ੍ਰਿਤ ਸਰੋਵਰ ਨੂੰ ਸਿੱਖਾਂ ਦੇ ਖ਼ੂਨ ਨਾਲ਼ ਲਾਲ ਕਰ ਦਿੱਤਾ, ਪਾਵਨ ਪ੍ਰਕਰਮਾ ਨੂੰ ਲਾਸ਼ਾਂ ਨਾਲ਼ ਭਰ ਦਿੱਤਾ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਲੁੱਟ ਲਈ, ਤੋਸ਼ਾਖਾਨਾ ਸਾੜ ਦਿੱਤਾ। ਤੁਸੀਂ ਸਾਡੇ ਉੱਤੇ ਏਨਾ ਕਹਿਰ ਕਰੋ, ਜ਼ੁਲਮ ਕਰੋ, ਘੱਲੂਘਾਰੇ ਕਰੋ, ਤੇ ਅਸੀਂ ਏਨੀ ਕੁੱਟ ਖਾ ਕੇ, ਜ਼ਲੀਲ ਹੋ ਕੇ ਜੇ ਅਜੇ ਵੀ ‘ਜੈ ਹਿੰਦ’ ਕਰੀ ਜਾਈਏ ਫਿਰ ਤਾਂ ਸਾਡੇ ਉੱਤੇ ਲਾਹਣਤ ਹੀ ਹੈ।

ਸਾਡੇ ਛੇਵੇਂ ਗੁਰੂ ਨੇ ਤੁਹਾਡੇ 52 ਹਿੰਦੂ ਕੈਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਏ ਤੇ ਤੁਸੀਂ ਸਾਡੇ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਨਹੀਂ ਛੱਡ ਰਹੇ। ਸਾਡੇ ਨੌਵੇਂ ਗੁਰੂ ਨੇ ਤੁਹਾਡੇ ਧਰਮ ਦਾ ਡੁੱਬਦਾ ਬੇੜਾ ਬਚਾਇਆ ਤੇ ਤੁਸੀਂ ਸਾਡੇ ਧਰਮ ਨੂੰ ਖ਼ਤਮ ਕਰਨ ’ਤੇ ਤੁਲੇ ਹੋ। ਦਸਵੇਂ ਪਾਤਸ਼ਾਹ ਨੇ ਤੁਹਾਨੂੰ ਗ਼ੁਲਾਮੀਅਤ ਅਤੇ ਨਰਕਭਰੀ ਜ਼ਿੰਦਗੀ ’ਚੋਂ ਕੱਢਿਆ ਤੇ ਤੁਸੀਂ ਸਾਨੂੰ ਗ਼ੁਲਾਮ ਕਰਨ ਤੁਰੇ ਹੋ। ਅਠਾਰ੍ਹਵੀਂ ਸਦੀ ’ਚ ਸਾਡੇ ਸਿੱਖ ਜਰਨੈਲ ਤੁਹਾਡੀਆਂ ਬਹੂ-ਬੇਟੀਆਂ ਦੀਆਂ ਇੱਜਤਾਂ ਗਜ਼ਨੀ ਦੇ ਬਜ਼ਾਰਾਂ ’ਚੋਂ ਬਚਾ ਕੇ ਲਿਆਉਂਦੇ ਰਹੇ ਤੇ ਤੁਸੀਂ ਨਵੰਬਰ 1984 ’ਚ ਸਾਡੀਆਂ ਧੀਆਂ-ਭੈਣਾਂ ਦੀ ਪੱਤ ਰੋਲੀ। ਅਸੀਂ ਤੁਹਾਡੀ ਜਾਨ-ਮਾਲ਼ ਦੀ ਰਾਖੀ ਕਰਦੇ ਰਹੇ ਤੇ ਤੁਸੀਂ ਦਿੱਲੀ ਅਤੇ ਹੋਰਾਂ ਸ਼ਹਿਰਾਂ ’ਚ ਦਸ ਹਜ਼ਾਰ ਸਿੱਖਾਂ ਦਾ ਕਤਲੇਆਮ ਕਰ ਦਿੱਤਾ।

ਇਤਿਹਾਸ ਗਵਾਹ ਹੈ ਕਿ ਅਸੀਂ ਤੁਹਾਡੇ ਰਾਖੇ ਬਣੇ ਪਰ ਤੁਸੀਂ ਸਾਡੀ ਨਸਲਕੁਸ਼ੀ ਕੀਤੀ, ਤੁਸੀਂ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ’ਚ ਮਾਰਿਆ। ਤੁਸੀਂ ਮਾਨਿਸਕ, ਸਿਧਾਂਤਕ ਤੇ ਲੁਕਵੇਂ ਰੂਪ ’ਚ ਅੱਜ ਵੀ ਸਾਡੀ ਨਸਲਕੁਸ਼ੀ ਕਰ ਰਹੇ ਹੋ, ਪੰਜਾਬ ਨੂੰ ਬਰਬਾਦ ਕਰਨ ਲਈ ਤੁਸੀਂ ਨਸ਼ਿਆਂ ਦੇ ਹੜ੍ਹ ਲਿਆ ਦਿੱਤੇ। ਭਾਰਤ ਵਿੱਚ ਸਾਡਾ ਇਸ਼ਟ, ਧਰਮ, ਬੋਲੀ, ਸੱਭਿਆਚਾਰ, ਪਹਿਰਾਵਾ, ਬੋਲੀ, ਕੁਦਰਤੀ ਸ੍ਰੋਤ, ਕਕਾਰ, ਦਸਤਾਰ ਕੁਝ ਵੀ ਸੁਰੱਖਿਅਤ ਨਹੀਂ। ਦੱਸੋ ਫਿਰ ਅਸੀਂ ਕਿੱਧਰ ਨੂੰ ਜਾਈਏ ? ਅਸੀਂ ਸਟੇਟਲੈੱਸ ਲੋਕ ਹਾਂ, ਰਾਜ ਵਿਹੂਣੇ ਲੋਕ ਹਾਂ, ਸਾਨੂੰ ਵੀ ਸਿਰ ਢੱਕਣ ਨੂੰ ਛੱਤ ਚਾਹੀਦੀ ਹੈ, ਹਰੇਕ ਕੌਮ ਕੋਲ਼ ਆਪਣਾ ਘਰ ਹੈ ਫਿਰ ਸਿੱਖ ਆਪਣੇ ਕੌਮੀ ਘਰ ਦੀ ਗੱਲ ਕਿਉਂ ਨਾ ਕਰਨ ?

ਕੀ ਆਪਣੇ ਹੱਕਾਂ-ਹਕੂਕਾਂ ਦੀ ਗੱਲ ਕਰਨੀ, ਅਜ਼ਾਦੀ ਦੀ ਤਾਂਘ ਰੱਖਣੀ ਇਹ ਗ਼ੁਨਾਹ ਹੈ ? ਜੁਰਮ ਹੈ ? ਅਪਰਾਧ ਹੈ ? ਅਜ਼ਾਦੀ ਤਾਂ ਸਗੋਂ ਹਰੇਕ ਦਾ ਮਨੁੱਖੀ ਹੱਕ ਹੈ, ਫਿਰ ਸਿੱਖਾਂ ਨੂੰ ਇਸ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ ? ਤੁਸੀਂ ਸਾਡੇ ਖ਼ਾਲਿਸਤਾਨ ਦੇ ਪਵਿੱਤਰ ਸੰਘਰਸ਼ ਨੂੰ ਅੱਤਵਾਦ ਨਾਲ਼ ਜੋੜ ਕੇ ਬਦਨਾਮ ਕਰਨ ਦਾ ਯਤਨ ਕਰਦੇ ਹੋ। ਪਰ ਅਜ਼ਾਦੀ ਮੰਗਣੀ, ਸੰਘਰਸ਼ ਕਰਨਾ, ਅੱਤਵਾਦ ਨਹੀਂ, ਸਗੋਂ ਅਜ਼ਾਦੀ ਲਈ ਜੱਦੋ-ਜਹਿਦ ਕਰਨ ਵਾਲ਼ੇ ਮਜ਼ਲੂਮਾਂ ਨੂੰ ਦਬਾਉਣਾ, ਧਮਕਾਉਣਾ ਤੇ ਮਾਰਨਾ ਅੱਤਵਾਦ ਹੈ। ਸਿੱਖ ਅੱਤਵਾਦੀ ਨਹੀਂ ਬਲਕਿ ਹਿੰਦੁਸਤਾਨ ਦੇ ਜ਼ੁਲਮਾਂ ਦੀ ਅੱਤ ਦਾ ਅੰਤ ਕਰਨ ਵਾਲ਼ੇ ਹਨ। ਅੱਤਵਾਦੀ ਤਾਂ ਹਿੰਦੁਸਤਾਨ ਦੀ ਸਰਕਾਰ ਹੈ ਜੋ ਸਿੱਖਾਂ ਨੂੰ ਗ਼ੁਲਾਮ ਬਣਾ ਕੇ ਬੈਠੀ ਹੈ।

1947 ’ਚ ਸਿੱਖ ਲੀਡਰਾਂ ਨੇ ਤਾਂ ਤੁਹਾਡੇ ਝਾਂਸੇ ’ਚ ਆ ਕੇ ਸਿੱਖਾਂ ਦੀ ਕਿਸਮਤ ਭਾਰਤ ਨਾਲ਼ ਜੋੜ ਦਿੱਤੀ ਸੀ। ਤੁਸੀਂ ਸਾਡੇ ਨਾਲ਼ ਅਜਿਹਾ ਵਿਹਾਰ ਕਰਦੇ ਕੀ ਹਰ ਸਿੱਖ ਬੜੇ ਚਾਅ ਅਤੇ ਖ਼ੁਸ਼ੀ ਨਾਲ਼ ਕਹਿੰਦਾ ਕਿ “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ” ਪਰ ਤੁਸੀਂ ਸਾਡੇ ਨਾਲ਼ ਉਹ ਕੁਝ ਕੀਤਾ ਜਿਸ ਕਰਕੇ ਸਾਨੂੰ ਮਜ਼ਬੂਰਨ ਕਹਿਣਾ ਪਿਆ ਕਿ “ਮੁੱਦਤੇਂ ਗੁਜਰੀ ਹੈ ਇਤਨੀ ਰੰਜ਼ੋ ਗ਼ਮ ਸਹਿਤੇ ਹੂਏ, ਅਬ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।” ਤੁਸੀਂ ਤਾਂ ਸਾਡੇ ਨਾਲ਼ ਦੁਸ਼ਮਣਾਂ ਨਾਲ਼ੋਂ ਵੀ ਵਧ ਕੇ ਕੀਤੀ, ਤੁਸੀਂ ਸਾਨੂੰ ਭਰਾ ਬਣਾ ਕੇ ਮਾਰਿਆ, ਤੁਸੀਂ ਸਾਡੀ ਪਿੱਠ ’ਤੇ ਛੁਰਾ ਮਾਰਿਆ, ਤੁਸੀਂ ਬੁੱਕਲ ਦੇ ਸੱਪ ਨਿਕਲੇ, ਤੁਸੀਂ ਗਲੇ ਲਗਾਉਣ ਦੇ ਬਹਾਨੇ ਸਾਡਾ ਗਲਾ ਘੁੱਟ ਦਿੱਤਾ, ਤੁਸੀਂ ਸਾਨੂੰ ਮਾਰ ਕੇ ਰੋਣ ਵੀ ਨਾ ਦਿੱਤਾ।

ਤੁਹਾਡੇ ਕਰਕੇ 1947 ’ਚ ਦਸ ਲੱਖ ਪੰਜਾਬੀਆਂ ਦਾ ਕਤਲ ਹੋਇਆ, ਸਾਡੇ ਸੈਂਕੜੇ ਗੁਰਧਾਮ ਪਾਕਿਸਤਾਨ ’ਚ ਰਹਿ ਗਏ, ਅਸੀਂ ਤੁਹਾਡੇ ’ਤੇ ਵਿਸ਼ਵਾਸ ਕੀਤਾ ਤੇ ਤੁਸੀਂ ਸਾਨੂੰ ‘ਜਰਾਇਮ ਪੇਸ਼ਾ’ ਕੌਮ ਐਲਾਨ ਦਿੱਤਾ। ਸਾਡੇ ਘਰ-ਬਾਰ ਉੱਜੜ ਗਏ, ਪੰਜਾਬ ਵੰਡਿਆ ਗਿਆ, ਸਿੱਖ ਸ਼ਰਨਾਰਥੀ ਕੈਂਪਾਂ ’ਚ ਰਹਿਣ ਲਈ ਮਜ਼ਬੂਰ ਹੋ ਗਏ ਪਰ ਤੁਸੀਂ ਸਾਡੀ ਵਾਤ ਨਾ ਪੁੱਛੀ, ਸਾਡੇ ਨਾਲ਼ ਤਾਂ ਜੱਗੋਂ ਤੇਰ੍ਹਵੀਂ ਹੋਈ, ਅਸੀਂ ਨਾ ਘਰ ਦੇ ਰਹੇ ਤੇ ਨਾ ਘਾਟ ਦੇ। ਤੁਸੀਂ ਸਾਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ। ਤੁਸੀਂ 1955 ’ਚ ਦਰਬਾਰ ਸਾਹਿਬ ’ਚ ਪੁਲੀਸ ਵਾੜ ਕੇ ਸਾਡੇ ਸਿਰ ਭਾੱਜੀ ਚਾੜ੍ਹ ਦਿੱਤੀ, ਪੰਜਾਬੀ ਸੂਬਾ ਬਣਾਉਣ ਲਈ ਅਸੀਂ ਹਜ਼ਾਰਾਂ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਸ਼ਹਾਦਤਾਂ ਦਿੱਤੀਆਂ ਪਰ ਤੁਸੀਂ ਹੱਸਦੇ-ਵੱਸਦੇ ਪੰਜਾਬ ਨੂੰ ਫਿਰ ਕੱਟ-ਵੱਢ ਦਿੱਤਾ ਤੇ ਅਸੀਂ ਛੋਟੀ ਜਿਹੀ ਸੂਬੀ ਵਿੱਚ ਘਿਰ ਗਏ। ਤੁਸੀਂ ਤਾਂ ਅਕ੍ਰਿਤਘਣ, ਅਹਿਸਾਨ-ਫਰਾਮੋਸ਼ ਤੇ ਨਿਰਦਈ ਨਿਕਲੇ।

ਤੁਸੀਂ ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ, ਸਾਡੇ ਕੁਦਰਤੀ ਸ੍ਰੋਤ ਬਿਜਲੀ-ਪਾਣੀ ਵੀ ਲੁੱਟ ਲਏ, ਸੰਵਿਧਾਨ ’ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਐਲਾਨ ਕੇ ਸਾਡੀ ਵੱਖਰੀ ਹੋਂਦ-ਹਸਤੀ ਵੀ ਖ਼ਤਮ ਕਰਨ ਚਾਹੀ, ਤੁਸੀਂ ਸਾਨੂੰ ਨੇਸਤੋ-ਨਾਬੂਦ ਕਰਨ ’ਚ ਕੋਈ ਕਸਰ ਬਾਕੀ ਨਾ ਛੱਡੀ। ਤੁਸੀਂ ਸਿੱਖਾਂ ਨੂੰ ਸ਼ਬਦ-ਗੁਰੂ ਨਾਲ਼ੋਂ ਤੋੜਨ ਲਈ ਦੇਹਧਾਰੀ-ਗੁਰੂਆਂ ਦੇ ਵੱਗ ਵੀ ਪੰਜਾਬ ਨੂੰ ਘੱਲੇ, ਤੁਸੀਂ ਤਾਂ ਅੱਜ ਵੀ ਬਲਾਤਕਾਰੀ ਅਤੇ ਕਾਤਲ ਡੇਰਾ ਸਿਰਸਾ ਮੁਖੀ ਦੀ ਪੁਸ਼ਤਪਨਾਹੀ ਕਰ ਰਹੇ ਹੋ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ, ਤੁਸੀਂ ਸਾਡਾ ਗੁਰੂ ਸੜਕਾਂ-ਨਾਲ਼ੀਆਂ ’ਚ ਰੋਲ’ਤਾ, ਤੁਸੀਂ ਸਾਡੇ ਗੁਰਦੁਆਰੇ ਢਾਹੇ, ਤੁਸੀਂ ਵਿਦੇਸ਼ਾਂ ਵਿੱਚ ਵੀ ਸਿੱਖ ਆਗੂਆਂ ਨੂੰ ਕਤਲ ਕਰਵਾਇਆ, ਸਿੱਖਾਂ ਨੂੰ ਸਿੱਖੀ ਤੋਂ ਬਾਗ਼ੀ ਕਰਨ ਲਈ ਹਰ ਹਰਬਾ ਵਰਤਿਆ, ਤੁਸੀਂ ਸਿੱਖਾਂ ਨੂੰ ਹਰ ਸਮੇਂ ਬਲੀ ਦੇ ਬੱਕਰੇ ਬਣਾਉਂਦੇ ਹੋ, ਤੁਸੀਂ ਚਾਣਕਿਆਂ ਦੀਆਂ ਚਾਲਾਂ ਚੱਲਦੇ ਹੋ, ਤੁਸੀਂ ਚੰਦੂ-ਗੰਗ ਤੇ ਨੰਦੂ ਦੇ ਵਾਰਸ ਹੋ, ਤੁਸੀਂ ਔਰੰਗਜ਼ੇਬ ਅਤੇ ਅਬਦਾਲੀ ਤੋਂ ਘੱਟ ਨਹੀਂ, ਤੁਸੀਂ ਜ਼ਕਰੀਆਂ ਖ਼ਾਂ, ਮੱਸਾ ਰੰਘੜ ਅਤੇ ਮੀਰ ਮਨੂੰ ਦੀ ਹੀ ਔਲਾਦ ਹੋ।

ਅਸੀਂ ਓਸ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ ਜਿਨ੍ਹਾਂ ਨੇ ਜ਼ਾਲਮ ਮੁਗਲ ਰਾਜ ਦਾ ਅੰਤ ਕਰਕੇ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ, ਸਿੱਖ ਮਿਸਲਾਂ ਦੇ ਸਰਦਾਰਾਂ ਨੇ ਅਬਦਾਲੀ ਅਤੇ ਨਾਦਰ ਸ਼ਾਹ ਨੂੰ ਨੱਥ ਪਾਈ ਤੇ ਪੰਜਾਬ ’ਚ ਖ਼ਾਲਸੇ ਦੇ ਝੰਡੇ ਗੱਡੇ, ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਰਾਜ ਸਥਾਪਿਤ ਕੀਤਾ। 1849 ’ਚ ਜੋ ਸਾਡਾ ਰਾਜ-ਭਾਗ ਖੁੱਸ ਗਿਆ ਸੀ ਅਸੀਂ ਉਸ ਰਾਜ ਦੀ ਬਹਾਲੀ ਲਈ ਖ਼ੂਨ ਦਾ ਇੱਕ-ਇੱਕ ਕਤਰਾ ਵਹਾ ਦਿਆਂਗੇ। ਖ਼ਾਲਿਸਤਾਨ ਦੀ ਅਜ਼ਾਦੀ ਲਈ ਹਜ਼ਾਰਾਂ-ਲੱਖਾਂ ਸਿੰਘਾਂ-ਸਿੰਘਣੀਆਂ ਦਾ ਲਹੂ ਡੁੱਲ੍ਹ ਚੁੱਕਾ ਹੈ, ਇਹ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ। ਸਾਡੇ ਸ਼ਹੀਦਾਂ ਦੀਆਂ ਰੂਹਾਂ ਖ਼ਾਲਿਸਤਾਨ ਪੁਕਾਰ ਰਹੀਆਂ ਹਨ, ਖ਼ਾਲਿਸਤਾਨ ਹਰ ਸਿੱਖ ਦੇ ਦਿਲ ’ਚ ਧੜਕਦਾ ਹੈ, ਖ਼ਾਲਿਸਤਾਨ ਖ਼ਾਲਸੇ ਦੀ ਰਾਜਸੀ ਮੰਜ਼ਲ ਹੈ।

ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕਿਹਾ ਸੀ ਕਿ “ਜੇ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।” ਸੰਤਾਂ ਦੇ ਰਿਕਾਰਡਿੰਗ ਬਚਨ ਹਨ ਕਿ “ਜਿੱਦੇਂ ਏਸ ਅਸਥਾਨ ’ਤੇ ਪੁਲੀਸ ਵੱਲੋਂ ਹੁਣ ਹਮਲਾ ਹੋਇਆ ਤੇ ਦੁਨੀਆਂ ’ਚ ਇਹ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆ ਓਸ ਦਿਨ ਜ਼ਰੂਰ ਖ਼ਾਲਿਸਤਾਨ ਬਣੇਗਾ।” ਸੰਤਾਂ ਨੇ ਕਹਿ ਦਿੱਤਾ ਸੀ ਕਿ “ਹੁਣ ਭਾਰਤ ’ਚ ਰਹਿਣਾ ਔਖਾ, ਹੁਣ ਸਿਰ ਜਿੰਨੇ ਮਰਜੀ ਲੱਗ ਜਾਣ ਪਰ ਆਜ਼ਾਦ ਜ਼ਰੂਰ ਹੋਣਾ ਹੈ।” ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਵੀ ਕਿਹਾ ਸੀ ਕਿ “ਖ਼ਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਹਨ।”

ਸਾਡੇ ਯੋਧਿਆਂ ਨੇ ਕੌਮੀ ਘਰ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ ਵੀ ਲੜਿਆ ਤੇ ਰਾਜਨੀਤਕ, ਜ਼ਮਹੂਰੀਅਤ ਤੇ ਸ਼ਾਂਤਮਈ ਢੰਗ ਨਾਲ਼ ਖ਼ਾਲਿਸਤਾਨ ਦਾ ਸੰਘਰਸ਼ ਅੱਜ ਵੀ ਜਾਰੀ ਹੈ। ਖ਼ਾਲਿਸਤਾਨ ਦਾ ਸੂਰਜ ਇੱਕ ਦਿਨ ਲਾਜ਼ਮੀ ਚੜ੍ਹੇਗਾ। ਖ਼ਾਲਸਾ ਅੱਕੇਗਾ ਨਹੀਂ, ਥੱਕੇਗਾ ਨਹੀਂ, ਝੁਕੇਗਾ ਨਹੀਂ, ਲਿਫ਼ੇਗਾ ਨਹੀਂ, ਵਿਕੇਗਾ ਨਹੀਂ। ਹਰ ਦਿਨ, ਹਰ ਘੜੀ, ਹਰ ਪਲ਼, ਹਰ ਸਾਹ ਅਸੀਂ ਆਪਣੀ ਮੰਜ਼ਲ ਵੱਧ ਵੱਧਦੇ ਰਹਾਂਗੇ ਇਹ ਸਾਡੀ ਵਚਨਬੱਧਤਾ ਹੈ। ਗੁਰਬਾਣੀ ਦੇ ਬਚਨ ਹਨ “ਗਿਿਰ ਬਸੁਧਾ ਜਲ ਪਵਨੁ ਜਾਇਗੋ ਇਕਿ ਸਾਧ ਬਚਨ ਅਟਲਾਧਾ॥” ਸਾਡਾ ਅਵੱਸ਼ ਨਿਸ਼ਚਾ ਹੈ ਕਿ ਸਾਡੇ ਗੁਰੂ ਦੇ ਬਚਨ ਖਾਲੀ ਨਹੀਂ ਜਾ ਸਕਦੇ, ਹਮ ਰਾਖਤ ਪਾਤਸ਼ਾਹੀ ਦਾਵਾ ਵਾਲ਼ੀ ਕੌਮ ਜ਼ਰੂਰ ਰਾਜ ਕਰੇਗੀ, ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਦੇ ਬਚਨ ਸਾਕਾਰ ਹੋਣਗੇ।

ਸਿੱਖ ਮਜ਼ਲੂਮ ਹਨ, ਬੇਚੈਨ ਹਨ, ਬਾਗ਼ੀ ਹਨ, ਦੁਖੀ ਹਨ, ਸਿੱਖ ਵਾਰ-ਵਾਰ ਲੜਨਗੇ, ਅੰਤਲੇ ਸਾਹ ਤਕ ਲੜਨਗੇ, ਖ਼ਾਲਿਸਤਾਨ ਨੂੰ ਭਾਰਤ ਦੀ ਕੈਦ ਤੋਂ ਅਜ਼ਾਦ ਕਰਵਾ ਕੇ ਦਮ ਲੈਣਗੇ। ਸਿੱਖ ਤਾਂ ਹਰ ਰੋਜ਼ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਪੜ੍ਹਦੇ ਹਨ। ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਰਦਾਰੀ, ਖ਼ੁਦਮੁਤਿਆਰੀ, ਅਜ਼ਾਦੀ ਤੇ ਪਾਤਸ਼ਾਹੀ ਬਖ਼ਸ਼ੀ ਹੈ। ਖ਼ਾਲਸਾ ਕਿਸੇ ਦੀ ਈਨ ਕਬੂਲ ਨਹੀਂ ਕਰਦਾ, ਖ਼ਾਲਸੇ ਨੂੰ ਤਾਂ ਸਤਿਗੁਰਾਂ ਨੇ ਖ਼ੁਦਾ ਕਹਿ ਕੇ ਮਾਣ ਬਖ਼ਸ਼ਿਆ ਹੈ, ਖ਼ਾਲਸੇ ਦੀ ਰੀਝ ਹੈ ਕਿ ਉਸ ਦਾ ਵੀ ਆਪਣਾ ਦੇਸ਼ ਖ਼ਾਲਿਸਤਾਨ ਹੋਵੇ।


                                                           ਰਣਜੀਤ ਸਿੰਘ ਦਮਦਮੀ ਟਕਸਾਲ              

                                                   (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

                                                                     ਮੋ : 88722-93883.

………………………………………


Author: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
[email protected]
00918872293883

Posted By: TAJEEMNOOR KAUR
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.