Nazrana Times

ਪੰਜਾਬੀ

ਡਾਕਟਰ ਗੁਰਦੇਵ ਭੱਟੀ ਸਟੇਟ ਐਵਾਰਡ ਨਾਲ ਸਨਮਾਨਿਤ

06 Jul, 2026 09:50 PM

ਕਪੂਰਥਲਾ, 6 ਜੁਲਾਈ ਗੌਰਵ ਮੜੀਆ 
ਸਿਵਲ ਹਸਪਤਾਲ ਕਪੂਰਥਲਾ ਵਿਖੇ ਤੈਨਾਤ ਮੈਡੀਕਲ ਅਫ਼ਸਰ ਡਾਕਟਰ ਗੁਰਦੇਵ ਭੱਟੀ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਡਾਕਟਰਜ਼ ਡੇ ਮੋਕੇ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਓਹਨਾਂ ਨੂੰ ਓਰਲ ਕੈਂਸਰ ਪ੍ਰਤਿ ਜਾਗਰੂਕਤਾ , ਦੰਦਾ ਨਾਲ ਜੁੜੀ ਸਿਹਤ ਸਹੂਲਤਾਂ ਤੇ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਉਕਤ ਐਵਾਰਡ ਮਾਣਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਓਹਨਾਂ ਨੂੰ ਭੇਂਟ ਕੀਤਾ ਗਿਆ। 

ਡਾਕਟਰ ਗੁਰਦੇਵ ਭੱਟੀ ਦੀ ਇਸ ਉਪਲਬਧੀ ਤੇ ਸਹਾਇਕ ਸਿਵਲ ਸਰਜਨ ਕਮ ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ ,ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ ਤੇ ਸੀਨੀਅਰ ਮੈਡੀਕਲ ਅਫ਼ਸਰ ਕਪੂਰਥਲਾ ਪਰਮਿੰਦਰ ਕੌਰ ਨੇ ਓਹਨਾਂ ਨੂੰ ਵਧਾਈ ਦਿੱਤੀ ਤੇ ਓਹਨਾਂ ਦੇ ਰੋਸ਼ਨਮਈ ਭਵਿੱਖ ਦੀ ਕਾਮਨਾ ਕੀਤੀ। 

ਡਾਕਟਰ ਗੁਰਦੇਵ ਭੱਟੀ ਨੂੰ ਇਸ ਤੋਂ ਪਹਿਲਾਂ ਵੀ ਦੋ ਵਾਰ ਸਟੇਟ ਐਵਾਰਡ ਅਤੇ ਦੋ ਵਾਰ ਜਿਲਾ ਪ੍ਰਸ਼ਾਸਨ ਵੱਲੋਂ ਵੀ ਓਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਡਾਕਟਰ ਗੁਰਦੇਵ ਭੱਟੀ ਵੱਲੋਂ ਸਮੇਂ ਸਮੇਂ ਤੇ ਓਰਲ ਕੈਂਸਰ ਤੇ ਦੰਦਾਂ ਦੀ ਸਿਹਤ ਨਾਲ ਸੰਬਧਤ ਜਾਗਰੂਕਤਾ ਗਤਿਵਿਧੀਆਂ ਕੀਤੀਆਂ ਜਾਂਦੀਆਂ ਹਨ। ਸਕੂਲੀ ਵਿਦਿਆਰਥੀਆਂ ਨੂੰ ਉਕਤ ਵਿਸ਼ਿਆਂ ਦੇ ਸੰਬਧ ਚ ਜਾਗਰੂਕ ਕਰਨ ਲਈ ਓਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਖੇਡ ਵਿਧੀਆਂ ਅਪਣਾਈਆਂ ਜਾਂਦੀਆਂ ਹਨ ਜਿੰਨ੍ਹਾ ਨੂੰ ਬਹੁਤ ਸਰਾਹਿਆ ਜਾਂਦਾ ਰਿਹਾ ਹੈ।

Posted By: GURBHEJ SINGH ANANDPURI

Latest News