Nazrana Times

ਪੰਜਾਬੀ

ਅਮਰੀਕੀ ਅਦਾਲਤ 'ਚ ਵਿਕਾਸ ਯਾਦਵ ਨੂੰ ਸੁਣਾਈ ਜਾਵੇਗੀ ਅੱਜ ਸਜ਼ਾ

20 Nov, 2026 12:26 AM

235 ਤੋਂ 293 ਮਹੀਨਿਆਂ ਦੀ ਸਜ਼ਾ ਦੀ ਹੱਦ 'ਚੋਂ ਵੱਧ ਤੋਂ ਵੱਧ ਸਜ਼ਾ ਦੇਣ ਦੀ ਅਮਰੀਕੀ ਵਕੀਲਾਂ ਨੇ ਅਦਾਲਤ ਨੂੰ ਕੀਤੀ ਅਪੀਲ.…

22 ਜੂਨ 2023 ਦੇ ਆਸ-ਪਾਸ ਯਾਦਵ ਨੇ ਗੁਪਤਾ ਨੂੰ ਮਣੀਪੁਰ ਇੰਫਾਲ ਹਵਾਈ ਅੱਡੇ ਤੋਂ ਨਸ਼ਿਆਂ ਨਾਲ ਭਰੇ ਟਰੱਕਾਂ ਨੂੰ ਕਲੀਅਰੈਂਸ ਦੇਣ, ਏਕੇ-56, ਏਕੇ-81 ਅਤੇ ਏ ਕੇ-94 ਰਾਈਫਲਾਂ ਦੇ ਨਾਲ-ਨਾਲ ਟੋਕਰੇਵ ਅਤੇ ਐਮ 20 ਪਿਸਤੌਲਾਂ ਮੁਹੱਈਆ ਕਰਵਾਉਣ ਦੀ ਵੀ ਕੀਤੀ ਸੀ ਗੱਲ : ਅਮਰੀਕੀ ਅਦਾਲਤ 

ਚੰਡੀਗੜ੍ਹ/ਨਿਊਯਾਰਕ 19 ਨਵੰਬਰ ਮੰਗਤ ਸਿੰਘ ਸੈਦਪੁਰ) : ਸਿੱਖ ਫਾਰ ਜਸਟਿਸ ਦੇ ਕਨਵੀਨਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੀ ਨਿਊਯਾਰਕ ਵਿੱਚ ਹੱਤਿਆ ਦੀ ਸਾਜ਼ਿਸ਼ ਵਿਚ ਸਟੇਟ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਸ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਨੇ ਮਣੀਪੁਰ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਤਸ਼ਕਰੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਸਟੇਟ ਦੀ ਖੁਫੀਆ ਏਜੰਸੀ ਰਿਸਰਚ ਐਂਡ ਨਾਲ ਸਾਬਕਾ ਅਧਿਕਾਰੀ ਵਿਕਾਸ ਯਾਦਵ ਨੇ ਸਿੱਖ ਫਾਰ ਜਸਟਿਸ ਦੇ ਕਨਵੀਨਰ ਅਤੇ ਉੱਘੇ ਐਡਵੋਕੇਟ ਗੁਰ ਭਗਵੰਤ ਸਿੰਘ ਪੰਨੂ ਦੀ ਹੱਤਿਆ ਦੇ ਮਾਮਲੇ ਨਾਲ ਜੁੜੇ ਮਾਮਲੇ 'ਚ ਮਣੀਪੁਰ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਹ ਜਾਣਕਾਰੀ ਅਮਰੀਕੀ ਵਕੀਲਾਂ ਵੱਲੋਂ ਨਿਖਿਲ ਗੁਪਤਾ ਦੀ ਸਜ਼ਾ ਤੈਅ ਕਰਨ ਤੋਂ ਪਹਿਲਾਂ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਵਿੱਚ ਸਾਹਮਣੇ ਆਈ ਹੈ। ਸਰਕਾਰੀ ਵਕੀਲਾਂ ਨੇ ਗੁਪਤਾ ਲਈ 24 ਸਾਲ ਤੋਂ ਵੱਧ ਦੀ ਕੈਦ ਦੀ ਮੰਗ ਕੀਤੀ ਹੈ।ਖਾਸ ਗੱਲ ਇਹ ਹੈ ਕਿ ਦਸਤਾਵੇਜ਼ਾਂ ਮੁਤਾਬਕ, ਯਾਦਵ ਨੇ ਕਥਿਤ ਤੌਰ 'ਤੇ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਹਵਾਈ ਅੱਡੇ 'ਤੇ ਨਸ਼ਿਆਂ ਨਾਲ ਭਰੇ ਜਹਾਜ਼ ਨੂੰ ਕਲੀਅਰੈਂਸ ਦਿਵਾਉਣ ਅਤੇ ਏਕੇ-56 ਰਾਈਫਲਾਂ ਤੇ ਐਮ 20 ਪਿਸਤੌਲਾਂ ਮੁਹੱਈਆ ਕਰਵਾਉਣ ਦੀ ਗੱਲ ਕਹੀ ਸੀ। ਗੁਪਤਾ ਨੇ ਇਸ ਹੱਤਿਆ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਸਵੀਕਾਰ ਕਰ ਲਈ ਹੈ। ਉਸ ਨੂੰ 20 ਨਵੰਬਰ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵਿੱਚ ਜੱਜ ਵਿਕਟਰ ਮੈਰੇਰੋ ਸਾਹਮਣੇ ਸਜ਼ਾ ਸੁਣਾਈ ਜਾਣੀ ਹੈ।.ਸਰਕਾਰੀ ਪੱਖ ਮੁਤਾਬਕ, ਗੁਪਤਾ ਅਤੇ ਉਸ ਦੇ ਸਾਥੀਆਂ, ਜਿਨ੍ਹਾਂ ਵਿੱਚ ਘੱਟੋ-ਘੱਟ ਇੱਕ ਭਾਰਤੀ ਸਰਕਾਰੀ ਕਰਮਚਾਰੀ ਵੀ ਸ਼ਾਮਲ ਸੀ, ਨੇ ਪੰਨੂ ਦੀ ਰਾਜਨੀਤਿਕ ਵਿਚਾਰਧਾਰਾ ਕਾਰਨ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਅਮਰੀਕੀ ਵਕੀਲਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਅਪਰਾਧ ਹੈ ਅਤੇ ਇਸ ਲਈ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਮਰੀਕੀ ਸਰਕਾਰੀ ਵਕੀਲਾਂ ਨੇ ਅਦਾਲਤ ਨੂੰ 235 ਤੋਂ 293 ਮਹੀਨਿਆਂ ਦੀ ਸਜ਼ਾ ਦੀ ਹੱਦ ਵਿੱਚੋਂ ਵੱਧ ਤੋਂ ਵੱਧ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਅਮਰੀਕੀ ਧਰਤੀ 'ਤੇ ਇੱਕ ਅਮਰੀਕੀ ਨਾਗਰਿਕ ਦੀ ਰਾਜਨੀਤਿਕ ਹੱਤਿਆ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਅਮਰੀਕੀ ਵਕੀਲਾਂ ਦੇ ਦਸਤਾਵੇਜ਼ਾਂ ਅਨੁਸਾਰ, 22 ਜੂਨ 2023 ਦੇ ਆਸ-ਪਾਸ ਯਾਦਵ ਨੇ ਗੁਪਤਾ ਨੂੰ ਏਕੇ-56, ਏਕੇ-81 ਅਤੇ ਏ ਕੇ-94 ਰਾਈਫਲਾਂ ਦੇ ਨਾਲ-ਨਾਲ ਟੋਕਰੇਵ ਅਤੇ ਐਮ 20 ਪਿਸਤੌਲਾਂ ਦੀ ਵਿਕਰੀ ਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਜਹਾਜ਼ ਨੂੰ ਕਲੀਅਰੈਂਸ ਦਿਵਾਉਣ ਦੀ ਗੱਲ ਵੀ ਕਹੀ ਸੀ। ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯਾਦਵ ਨੇ ਇਹ ਸਹਾਇਤਾ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਅੰਜਾਮ ਦੇਣ ਦੀ ਸ਼ਰਤ 'ਤੇ ਦੇਣ ਦੀ ਗੱਲ ਕਹੀ ਸੀ। ਅਮਰੀਕੀ ਵਕੀਲਾਂ ਮੁਤਾਬਕ, ਗੁਪਤਾ ਨੇ ਇੱਕ ਅਜਿਹੇ ਵਿਅਕਤੀ ਨਾਲ ਸੰਪਰਕ ਬਣਾਇਆ ਹੋਇਆ ਸੀ, ਜਿਸ ਨੂੰ ਉਹ ਵੱਡੇ ਪੱਧਰ ਦਾ ਨਸ਼ਾ ਤਸਕਰ ਸਮਝਦਾ ਸੀ, ਪਰ ਅਸਲ ਵਿੱਚ ਉਹ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਇਸ ਵਿਅਕਤੀ ਨੇ ਗੁਪਤਾ ਦੀ ਜਾਣ-ਪਛਾਣ ਇੱਕ ਅਜਿਹੇ ਵਿਅਕਤੀ ਨਾਲ ਕਰਵਾਈ ਸੀ, ਜਿਸ ਨੂੰ ਗੁਪਤਾ ਕਿਰਾਏ ਦਾ ਕਾਤਲ ਸਮਝਦਾ ਸੀ, ਪਰ ਉਹ ਅਸਲ ਵਿੱਚ ਅਮਰੀਕੀ ਅਧਿਕਾਰੀ ਸੀ। ਦੂਜੇ ਪਾਸੇ, ਗੁਪਤਾ ਦੇ ਬਚਾਅ ਪੱਖ ਨੇ 144 ਮਹੀਨੇ ਯਾਨੀ 12 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ। ਵਕੀਲਾਂ ਦਾ ਕਹਿਣਾ ਹੈ ਕਿ ਗੁਪਤਾ ਨੂੰ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਯਾਦਵ ਵੱਲੋਂ ਦਬਾਅ ਪਾਇਆ ਗਿਆ ਸੀ ਅਤੇ ਉਸ ਦਾ ਹੱਤਿਆ ਦੀ ਸਾਜ਼ਿਸ਼ ਤੋਂ ਕੋਈ ਵਿੱਤੀ ਲਾਭ ਲੈਣ ਦਾ ਇਰਾਦਾ ਨਹੀਂ ਸੀ। ਅਮਰੀਕੀ ਵਕੀਲਾਂ ਮੁਤਾਬਕ, ਗੁਪਤਾ ਨੇ ਇੱਕ ਅਜਿਹੇ ਵਿਅਕਤੀ ਨਾਲ ਸੰਪਰਕ ਬਣਾਇਆ ਹੋਇਆ ਸੀ, ਜਿਸ ਨੂੰ ਉਹ ਵੱਡੇ ਪੱਧਰ ਦਾ ਨਸ਼ਾ ਤਸਕਰ ਸਮਝਦਾ ਸੀ, ਪਰ ਅਸਲ ਵਿੱਚ ਉਹ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਇਸ ਵਿਅਕਤੀ ਨੇ ਗੁਪਤਾ ਦੀ ਜਾਣ-ਪਛਾਣ ਇੱਕ ਅਜਿਹੇ ਵਿਅਕਤੀ ਨਾਲ ਕਰਵਾਈ ਸੀ, ਜਿਸ ਨੂੰ ਗੁਪਤਾ ਕਿਰਾਏ ਦਾ ਕਾਤਲ ਸਮਝਦਾ ਸੀ, ਪਰ ਉਹ ਅਸਲ ਵਿੱਚ ਅਮਰੀਕੀ ਅਧਿਕਾਰੀ ਸੀ।..ਸਰਕਾਰੀ ਪੱਖ ਨੇ ਦੋਸ਼ ਲਾਇਆ ਕਿ ਗੁਪਤਾ ਹੱਤਿਆ ਦੀ ਸਾਜ਼ਿਸ਼ ਸਫਲ ਹੋਣ ਤੋਂ ਬਾਅਦ ਵੱਡੇ ਪੱਧਰ 'ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ। ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਕਿ ਗੁਪਤਾ ਨੇ ਹੱਤਿਆ ਦੀ ਸਾਜ਼ਿਸ਼ ਵਿੱਚ ਮਦਦ ਕਰਨ ਵਾਲੇ ਵਿਅਕਤੀ ਨੂੰ ਵਾਧੂ ਲਾਲਚ ਦੇਣ ਲਈ ਨਸ਼ਿਆਂ ਅਤੇ ਹਥਿਆਰਾਂ ਦੇ ਸੌਦੇ ਦੀ ਪੇਸ਼ਕਸ਼ ਕੀਤੀ ਸੀ। ਇੱਕ ਰਿਕਾਰਡ ਕੀਤੀ ਗਈ ਗੱਲਬਾਤ ਵਿੱਚ ਗੁਪਤਾ ਨੇ 2,000 ਕਿਲੋਗ੍ਰਾਮ ਦੀ ਖੇਪ ਦਾ ਜ਼ਿਕਰ ਕੀਤਾ ਸੀ। ਉਸ ਨੇ ਕਥਿਤ ਤੌਰ 'ਤੇ ਚਾਰਟਰਡ ਜਹਾਜ਼ ਰਾਹੀਂ ਨਸ਼ੇ ਅਤੇ ਹਥਿਆਰ ਲਿਜਾਣ ਦੀ ਯੋਜਨਾ ਬਾਰੇ ਵੀ ਗੱਲ ਕੀਤੀ ਸੀ। ਅੱਜ ਇਸ ਮਾਮਲੇ ਨੂੰ ਲੈ ਕੇ ਸਜ਼ਾ ਸੁਣਾਈ ਜਾਵੇਗੀ ਸਜ਼ਾ ਕਿੰਨੀ ਸੁਣਾਈ ਜਾਵੇਗੀ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਸਟੇਟ ਦੀਆਂ ਏਜੰਸੀਆਂ ਵੱਲੋਂ ਖਾਸ ਕਰਕੇ ਹਿੰਦੂ ਮੈਂਟਡ ਬਿਊਰੋਕਰੇਸੀ ਵੱਲੋਂ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਬੇਸ਼ੱਕ ਉਹ ਇੰਡੀਅਨ ਸਟੇਟ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ ਹੋਣ ਵੱਡੇ ਪੱਧਰ ਤੇ ਪੈਸੇ ਖਰਚ ਕੇ ਸਿੱਧੇ ਢੰਗ ਨਾਲ ਖਤਮ ਕਰਨੀ ਹ ਕੋਸ਼ਿਸ਼ਾਂ ਜਾਰੀ ਹਨ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਉਹ ਸਿੱਖ ਨੌਜਵਾਨ ਵੀ ਕਤਲ ਹੋਏ ਹਨ ਜਿਨਾਂ ਵੱਲੋਂ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ ਜਾ ਰਿਹਾ ਸੀ ਪੰਜਾਬ ਦੀ ਆਜ਼ਾਦੀ ਨੂੰ ਰੋਕਣ ਲਈ ਹਿੰਦੂਤਵ ਵੱਲੋਂ ਇਹੋ ਜਿਹੇ ਦਰਿੰਦਿਆਂ ਪਹਾੜੇ ਦੇ ਟਟੂਆਂ ਨੂੰ ਖਰੀਦ ਸਿੱਖ ਨੌਜਵਾਨਾਂ ਨੂੰ ਖਤਮ ਕਰਾਇਆ ਜਾ ਰਿਹਾ ਹੈ ਜਿਨਾਂ ਨੇ ਇੰਡੀਅਨ ਸਟੇਟ ਨੂੰ ਮੁਗਲਾਂ ਅਤੇ ਅੰਗਰੇਜ਼ਾਂ ਕੋਲੋਂ ਆਪਣੀਆਂ ਵੱਡੇ ਪੱਧਰ ਤੇ ਜਾਨਾਂ ਕੁਰਬਾਨ ਕਰਕੇ ਆਜ਼ਾਦ ਕਰਾਇਆ ਸੀ ਪ੍ਰੰਤੂ ਅੱਜ ਸਭ ਕੁਝ ਆਰਐਸਐਸ ਬੀਜੇਪੀ ਭੁੱਲ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਲਾਲਸਾ ਦੇ ਵਿੱਚ ਇੰਡੀਅਨ ਸਟੇਟ ਦਾ ਪੱਠਾ ਕੋਲ ਕਰ ਰਹੀ ਹੈ ਅਤੇ ਹਰ ਪੱਖੋਂ ਤਬਾਹੀ ਵੱਲ ਲੈ ਕੇ ਵੱਧ ਰਹੀ ਹੈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News