ਕਲਸਟਰ ਪੱਧਰ ਦੇ ਮੁਕਾਵਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਦੇ ਬੱਚਿਆਂ ਨੇ ਝੰਡੇ ਗੱਡੇ
ਅੱਪਰਾ, 19 ਨਵੰਬਰ (ਤੀਰਥ ਸਿੰਘ ਮੈਂਗੜ੍ਹਾ) ਚੱਕ ਗੌ. ਮਿੰਟ. ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਸ. ਜਗਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਸਟਰ ਭਾਰ ਸਿੰਘ ਪੁਰਾ ਅਧੀਨ ਪੈਂਦੇ ਵੱਖ ਵੱਖ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਵਿੱਦਿਅਕ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਵਿੱਚ ਲੋਕ ਗੀਤ ਮੁੱਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਖੁਸ਼ਬੋ ਨੇ ਪਹਿਲਾ ਸਥਾਨ ਹਾਸਲ ਕੀਤਾ।ਕਹਾਣੀ ਮੁਕਾਬਲੇ ਵਿੱਚ ਬੱਚੇ ਕਾਰਤਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਪਹਾੜੇ ਸੁਣਾਉਣ ਦੇ ਮੁਕਾਬਲੇ ਵਿੱਚ ਵਿੱਚ ਅਰਸ਼ਦ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਤੇ ਸਕੂਲ ਦੇ ਸਮੂਹ ਸਟਾਫ ਜਿਨ੍ਹਾਂ ਵਿੱਚ ਮੁੱਖ ਅਧਿਆਪਕ ਜਗਜੀਤ ਸਿੰਘ, ਅਧਿਆਪਕ ਘਮੰਡਾ ਸਿੰਘ, ਅਧਿਆਪਕਾ ਸ਼੍ਰੀਮਤੀ ਕੁਲਦੀਪ ਕੌਰ ਮੈਂਗੜ੍ਹਾ, ਮੈਡਮ ਨਵਦੀਪ ਕੌਰ, ਮੈਡਮ ਪ੍ਰਵੀਨ ਕੌਰ ਆਦਿ ਨੂੰ ਗ੍ਰਾਮ ਪੰਚਾਇਤ ਚੱਕ ਸਾਹਬੂ ਅਤੇ ਪਤਵੰਤੇ ਸੱਜਣਾ ਨੇ ਮੁਬਾਰਕਾਂ ਦਿੱਤੀਆਂ। ਮੁਬਾਰਕਬਾਦ ਦੇਣ ਵਾਲਿਆਂ ਵਿੱਚ ਸਮੂਹ ਗ੍ਰਾਮ ਪੰਚਾਇਤ ਚੱਕ ਸਾਹਬੂ, ਪਤਵੰਤਿਆਂ ਵਿੱਚ ਸ. ਤਲਵਿੰਦਰ ਸਿੰਘ ਬਾਹੜਾ, ਜਸਪਾਲ ਸਿੰਘ, ਕਮਲ ਕੁਮਾਰ ਸੰਧੂ, ਸਮਾਜ ਸੇਵੀ ਰਕੇਸ਼ ਕੁਮਾਰ ਬੱਬੂ, ਮਾਸਟਰ ਪਿਆਰਾ ਲਾਲ, ਅਮਰੀਕ ਸਿੰਘ ਪੱਕਿਆਂ ਵਾਲੇ, ਸਾਬਕਾ ਸਰਪੰਚ ਸ੍ਰੀ ਮਤੀ ਰਚਨਾ ਦੇਵੀ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਕੌਰ ਮੈਹਿਰਾ, ਨਿਰਮਲ ਸਿੰਘ ਦੇਵਗਨ, ਬਲਕਾਰ ਸਿੰਘ ਸਹੋਤਾ ਆਦਿ ਸ਼ਾਮਿਲ ਹਨ।