ਠਾਹ ਨਹੀਂ ਠੁੱਸ-ਫੁੱਸ!
ਠਾਹ ਨਹੀਂ ਠੁੱਸ-ਫੁੱਸ!
ਵਫਾਦਾਰੀ ਛੱਡ ਪੌਣ-ਕੁਕੜ ਹੀ ਬਣੀ ਜਾਂਦੇ
ਜਿੱਧਰੋਂ ਵੀ 'ਚਾਰਾ' ਮਿਲ਼ੇ ਉੱਧਰੋਂ ਚਰਨ ਗੇ!
ਚਾਰ ਦਿਨ ਮੀਡ੍ਹੀਏ 'ਚ ਖੂਬ੍ਹ ਹੋਊ ਚਰਚਾ ਵੀ
'ਫੰਡ' ਲੈ ਕੇ ਜਾਣੂਆਂ ਤੋਂ ਜੇਬ੍ਹਾਂ ਵੀ ਭਰਨ ਗੇ।
ਪਹਿਲੇ ਲਾਏ ਹੋਏ ਲਾਰੇ ਹਵਾ 'ਚ ਲਟਕਦੇ ਨੇ
ਨਵੇਂ ਵਾਅਦੇ ਕਰਨੇ ਤੋਂ ਜਰਾ ਨਹੀਂ ਡਰਨ ਗੇ।
ਆਵੇ ਭੋਰਾ ਸੰਗ ਨਾ ਝੂਠਿਆਂ ਮੱਕਾਰਾਂ ਤਾਈਂ
ਲਾਹਣਤਾਂ ਜੋ ਪੈਣੀਆਂ ਨੇ 'ਹੱਸ ਕੇ' ਜਰਨ ਗੇ।
ਹੋਣਾ ਨਹੀਂ ਅਨੋਖਾ ਕੁੱਝ ਬੀਤੇ ਹੋਏ ਸਮੇਂ ਨਾਲ਼ੋਂ
ਲੀਡਰਾਂ ਨੇ ਜਿੱਤ ਜਾਣਾ 'ਲੋਕ' ਹੀ ਹਰਨ ਗੇ।
'ਚੱਲੇ ਕਾਰਤੂਸਾਂ' ਨੂੰ ਜੋ ਫੇਰ ਤੋਂ ਚਲਾਉਣ ਲੱਗੇ
'ਠਾਹ' ਦੀ ਬਜਾਏ 'ਠੁੱਸ-ਫੁੱਸ' ਹੀ ਕਰਨ ਗੇ !
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur