ਗਾਇਕ ਰਾਜ ਦਦਰਾਲ ਵਿਦੇਸ਼ੀ ਟੂਰ ਲਗਾ ਕੇ ਵਤਨ ਪਰਤੇ
- ਵੰਨ ਸੁਵੰਨ
- (Asia/Kolkata)
ਅੱਪਰਾ-(ਤੀਰਥ ਸਿੰਘ ਮੈਂਗੜ੍ਹਾ)-ਇਤਿਹਾਸਕ ਪਿੰਡ ਗੜ੍ਹੀ ਅਜੀਤ ਦੇ ਜੰਮਪਲ ਇੰਟਰਨੈਸ਼ਨਲ ਗੋਲਡ ਮੈਡਲਿਸਟ ਮਿਸ਼ਨਰੀ ਗਾਇਕ ਰਾਜ ਕੁਮਾਰ ਦਦਰਾਲ ਵਿਦੇਸ਼ੀ ਟੂਰ ਲਗਾ ਕੇ ਆਪਣੇ ਵਤਨ ਪਰਤ ਆਏ ਹਨ। ਜਿਨ੍ਹਾਂ ਦਾ ਪਿੰਡ ਪੁੱਜਣ 'ਤੇ ਸਰਪੰਚ ਬਹਾਦਰ ਸਿੰਘ ਥਿਆੜਾ, ਅਮਰੀਕ ਸਿੰਘ ਪੁਰੇਵਾਲ, ਬਲਕਾਰ ਸਿੰਘ, ਅਵਤਾਰ ਸਿੰਘ ਦਿਓਲ, ਬਲਵੀਰ ਦਦਰਾਲ, ਮਨਪ੍ਰੀਤ ਦਦਰਾਲ, ਗੋਬਿੰਦ ਸਿੰਘ ਧੀਰ, ਲਖਵਿੰਦਰ ਸਿੰਘ, ਮਾ. ਸਤਨਾਮ ਧੀਰ, ਜਸਪਾਲ ਧੀਰ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਇਕ ਮਹੀਨੇ ਦੇ ਵਿਦੇਸ਼ੀ ਟੂਰ ਦੌਰਾਨ ਗੁਰੂ ਰਵਿਦਾਸ ਬੇਗਮਪੁਰਾ ਦਰਬਾਰ ਕਰੋਪੀ ਨੈਸ਼ਨਲ ਗੁਰੂ ਘਰ, ਗੁਰੂ ਰਵਿਦਾਸ ਬੇਗਮਪੁਰਾ ਦਰਬਾਰ ਪਸਾਗਨਾ, ਗੁਰੂ ਰਵਿਦਾਸ ਭਵਨ ਸੀਮਧਾਰੀ ਗੁਰੂ ਘਰ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਵਿਚ ਆਪਣੇ ਮਹਾਨ ਰਹਿਬਰਾਂ ਦੇ ਜੀਵਨ ਸੰਘਰਸ਼ ਸਬੰਧੀ ਰਚਨਾਵਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਮੈਂ ਹਮੇਸ਼ਾ ਆਪਣੇ ਦਿਲ 'ਚ ਵਸਾ ਕੇ ਰੱਖਾਂਗਾ। ਗਾਇਕ ਰਾਜ ਦਦਰਾਲ ਨੇ ਦੱਸਿਆ ਕਿ ਵਿਦੇਸ਼ੀ ਟੂਰ ਦੌਰਾਨ ਸਰੋਤਿਆਂ ਦੀ ਮੰਗ ਤੇ ਇਕ ਕ੍ਰਾਂਤੀਕਾਰੀ ਗੀਤ ਮਿਸ਼ਨ 2027 ਦੀ ਵੀਡੀਓ ਵੀ ਤਿਆਰ ਕੀਤੀ ਹੈ, ਜਿਸ ਗੀਤ ਦਾ ਟਾਈਟਲ ਹੈ ‘'ਹਾਥੀ ਵਾਲਾ ਬਟਨ ਦਬਾਓ ਸਾਥੀਓ ਜੇਕਰ ਨਸ਼ਿਆਂ ਤੋਂ ਮੁਕਤ ਪੰਜਾਬ ਚਾਹੁੰਦੇ ਹੋ,, ਜਿਸ ਨੂੰ ਪ੍ਰਸਿੱਧ ਗੀਤਕਾਰ ਕਿਸ਼ਨ ਪਾਸ਼ਟਾ ਵਲੋਂ ਲਿਖਿਆ ਗਿਆ ਹੈ।
Leave a Reply