ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਦੁੱਧ ਪਿਆਈਏ

ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਦੁੱਧ ਪਿਆਈਏ

ਪੰਜਾਬ ਵਾਸੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਜਾਂ ਕਹਿ ਲਈਏ ਬਾਦਲਾਂ ਦੇ ਅੰਧ ਭਗਤ ਸਿੱਖਾਂ ਨੂੰ ਪਤਾ ਨਹੀਂ ਕਿਹੜੀ ਸਦੀ ਵਿੱਚ ਜਾ ਕੇ ਸਮਝ ਆਵੇਗੀ ਕਿ ਇਹ ਬਾਦਲ ਦਲੀਏ ਸੱਪ ਹਨ ਸੱਪ ਜਿਨ੍ਹਾਂ ਨੇ ਅੱਜ ਪੰਜਾਬ ਅਤੇ ਸਿੱਖਾਂ ਨੂੰ ਡੰਗ ਹੀ ਮਾਰੇ ਹਨ , ਪੰਜਾਬ ਅਤੇ ਸਿੱਖਾਂ ਨੂੰ ਲੁੱਟਿਆ ਹੈ , ਕੁੱਟਿਆ ਹੈ ਅਤੇ ਬਰਬਾਦ ਹੀ ਕੀਤਾ ਹੈ। ਕੁੱਝ ਕੁ ਦਿਨਾਂ ਦਾ ਸੁਖਬੀਰ ਬਾਦਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਬੁਖਾਰ ਕੁੱਝ ਜਿਆਦਾ ਹੀ ਚੜ੍ਹਿਆ ਹੋਇਆ ਸੀ । ਪਹਿਲਾਂ ਤਾਂ ਏਹਨਾਂ ਨੂੰ ਸਟੇਜਾਂ ਉੱਤੇ ਬੋਲਣ ਲੱਗਿਆਂ ਏਹ ਸੁੱਧ ਬੁੱਧ ਹੀ ਨਹੀਂ ਰਹਿੰਦੀ ਕਿ ਕੀ ਬੋਲਣਾ ਅਤੇ ਕੀ ਨਹੀਂ ਬੋਲਣਾ ਹੈ ।
ਬਾਦਲ ਪਰਿਵਾਰ ਦੀਆਂ ਗਦਾਰੀਆਂ ਦੀ ਦਾਸਤਾਨ ਬਹੁਤ ਲੰਬੀ ਹੈ ਜਿਸ ਵਾਰੇ ਵੇਰਵਿਆਂ ਸਹਿਤ ਭਾਈ ਬਲਜੀਤ ਸਿੰਘ ਜੀ ਖਾਲਸਾ ਵੱਲੋਂ ਪੂਰੀ ਦੀ ਪੂਰੀ ਕਿਤਾਬ ਹੀ ਲਿਖ ਦਿੱਤੀ ਹੈ ( ਬਾਦਲ ਪਰਿਵਾਰ ਦੀਆਂ ਗਦਾਰੀਆਂ ਦੀ ਦਾਸਤਾਨ) । ਸੁਖਬੀਰ ਬਾਦਲ ਦਾ ਦਿੱਲੀ ਜਾ ਕੇ ਪਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਆਉਣਾ ਹੀ ਏਸ ਗੱਲ ਦਾ ਸੰਕੇਤ ਦੇ ਗਿਆ ਸੀ ਕਿ ਹੁਣ ਵੋਟਾਂ ਤੋਂ ਪਹਿਲਾਂ ਪਹਿਲਾਂ ਇਹ ਘਿਓ ਖਿਚੜੀ ਹੋਣ ਹੀ ਵਾਲੇ ਹਨ । ਵੈਸੇ ਵੀ ਅੰਦਰਖਾਤੇ ਇਹ ਇੱਕ ਹੀ ਹਨ , ਏਸੇ ਕਰਕੇ ਹੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਸੁਖਬੀਰ ਬਾਦਲ ਹੁਣ ਤੱਕ ਦੀਆਂ ਹੋਈਆਂ ਸਾਰੀਆਂ ਹੀ ਇਨਕੁਆਰੀਆਂ ਤੋਂ ਬਚੇ ਆ ਰਹੇ ਹਨ । 
ਇਹ ਸੱਪ ਹਨ ਤੇ ਸੱਪਾਂ ਦਾ ਕੰਮ ਡੰਗ ਮਾਰਨਾ ਅਤੇ ਜਹਿਰ ਘੇਲਣਾ ਹੀ ਹੁੰਦਾ ਹੈ। ਇਹਨਾਂ ਦੇ ਅੰਧ ਭਗਤਾਂ ਅਤੇ ਟੁਕੜਬੋਚਾਂ ਤੋਂ ਬਿਨਾਂ ਬਾਕੀ ਸਾਰੀ ਦੀ ਸਾਰੀ ਸਿੱਖ ਕੌਮ ਏਹਨਾਂ ਗਦਾਰਾਂ ਪਾਪੀਆਂ ਦੁਸ਼ਟਾਂ ਜਾਲਮਾਂ ਬੇਈਮਾਨਾਂ ਅਤੇ ਘਰ ਦੇ ਭੇਤੀਆਂ ਵਾਰੇ ਭਲੀ ਭਾਂਤ ਹੀ ਜਾਣਦੀ ਹੈ।
ਹੁਣ ਤਾਜਾ ਤਾਜਾ ਡੰਗ ਏਹਨਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਵਿੱਚ ਆਰ ਐਸ ਐਸ ਅਤੇ ਬੀਜੇਪੀ ਦੀ ਹਮਾਇਤ ਕਰਕੇ ਅਤੇ ਉੱਹਨਾਂ ਦੀ ਪਾਰਟੀ ਨੂੰ ਜਿੱਤਾ ਕੇ ਪੰਜਾਬ ਅਤੇ ਸਿੱਖਾਂ ਦੇ ਮਾਰਿਆ ਹੈ ਅਤੇ ਆਪਣੇ ਆਪ ਨੂੰ ਪੰਜਾਬ ਦੇ ਗਦਾਰ ਹੋਣ ਦਾ ਸਿੱਖ ਕੌਮ ਦੇ ਗਦਾਰ ਹੋਣ ਤਾਜ਼ਾ ਤਾਜ਼ਾ ਸਬੂਤ ਦੁਬਾਰਾ ਦਿੱਤਾ ਹੈ ਅਤੇ ਦੱਸਿਆ ਹੈ ਕਿ ਤੁਸੀਂ ਸਾਨੂੰ ਰਾਜ ਭਾਗ ਬੇਸ਼ੱਕ ਇੱਕ ਵਾਰੀ ਹੋਰ ਵੀ ਦੇ ਦਿਓ ਪਰ ਕਰਨੀਆਂ ਅਸੀਂ ਗਦਾਰੀਆਂ ਹੀ ਹਨ । ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਥੱਲੇ ਬਣੀ ਸੱਥ ਜਥੇਬੰਦੀ ਨੂੰ ਹਰਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਿੰਦੂਤਵੀ ਨਾਅਰੇ ਜੈ ਸੀਆ ਰਾਮ ਦੇ ਲਗਾਏ ਗਏ , ਭਗਵਾਂ ਝੰਡਾ ਲਹਿਰਾਇਆ ਗਿਆ ਭਾਵ ਕਿ ਸਿੱਖਾਂ ਨੂੰ ਚਿੜਾਇਆ ਗਿਆ । 
ਬੀਜੇਪੀ ਅਤੇ ਆਰ ਐਸ ਐਸ ਕਦੋਂ ਦੀਆਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹੜੱਪ ਜਾਣ ਦੀ ਤਾਕ ਵਿੱ ਹਨ । ਇਹ ਸੰਸਥਾਵਾਂ ਹਿੰਦੋਸਤਾਨ ਵਿੱਚੋਂ ਸਾਰੀਆਂ ਹੀ ਘੱਟ ਗਿਣਤੀ ਕੌਮਾਂ ਸਿੱਖਾਂ ਮੁਸਲਮਾਨਾਂ ਇਸਾਈਆਂ ਅਤੇ ਹੋਰਨਾਂ ਨੂੰ ਵੀ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਉੱਤੇ ਦਿਨ ਰਾਤ ਕੰਮ ਕਰਦੀਆਂ ਹਨ। ਏਹ ਪੰਜਾਬ ਅਤੇ ਸਿੱਖਾਂ ਨੂੰ ਵੀ ਖਤਮ ਹੀ ਕਰ ਦੇਣਾ ਚਾਹੁੰਦੀਆਂ ਹਨ। ਪਰ ਆਹ ਪੰਥ ਦਾ ਮਖੌਟਾ ਪਾਈ ਬਾਦਲ ਦਲੀਏ ਵੋਟਾਂ ਪੰਜਾਬੀਆਂ ਅਤੇ ਸਿੱਖਾਂ ਦੀਆਂ ਭਾਲਦੇ ਹਨ ਪਰ ਹਮਾਇਤ ਏਹਨਾਂ ਸਿੱਖ ਵਿਰੋਧੀ ਤਾਕਤਾਂ ਦੀ ਕਰਦੇ ਹਨ । ਏਹ ਹੀ ਘਰ ਦੇ ਭੇਤੀ ਹਨ ਸਾਡੀ ਹਸਦੀ ਵਸਦੀ ਲੰਕਾ ਪੰਜਾਬ ਨੂੰ ਢਾਹੁਣ ਅਤੇ ਉੱਜਾੜਨ ਵਾਲੇ। 
ਸੰਨ 2027 ਦੀਆਂ ਵਿਧਾਨ ਸਭਾ ਵੋਟਾਂ ਵਿੱਚ ਜਿਹੜਾ ਵੀ ਸਿੱਖ ਜਾਂ ਜਿਹੜਾ ਵੀ ਪੰਜਾਬੀ ਏਹਨਾਂ ਗਦਾਰ ਪਾਰਟੀਆਂ ਨੂੰ ਵੋਟਾਂ ਪਾਏਗਾ ਉੱਸ ਨੂੰ ਵੀ ਖਾਲਸਾ ਪੰਥ ਅਤੇ ਪੰਜਾਬ ਦਾ ਗਦਾਰ ਹੀ ਮੰਨਿਆ ਜਾਵੇਗਾ। 
ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਦੁੱਧ ਪਿਆਈਏ , ਬਾਦਲ ਆਰ ਐਸ ਐਸ ਬੀਜੇਪੀ ਕਦੇ ਵੀ ਪੰਜਾਬ ਦੇ ਮਿੱਤ ਨਹੀਂ ਹੋਣਗੇ ਭਾਵੇਂ ਲੱਖਾਂ ਵਾਰੀ ਵੋਟਾਂ ਪਾਈਏ । 
ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.