ਬ੍ਰਾਹਮਣਵਾਦ ਨੂੰ ਜਿਸ ਨੇ ਵੀ ਲਲਕਾਰਿਆ, ਇਸ ਨੇ ਉਸ ਦਾ ਸਰਬਨਾਸ ਹੀ ਕੀਤਾ

ਬ੍ਰਾਹਮਣਵਾਦ ਨੂੰ ਜਿਸ ਨੇ ਵੀ ਲਲਕਾਰਿਆ, ਇਸ ਨੇ ਉਸ ਦਾ ਸਰਬਨਾਸ ਹੀ ਕੀਤਾ

ਕਿਸੇ ਸਮੇਂ ਬ੍ਰਹਾਮਣਵਾਦੀ ਕਰਮ ਕਾਂਡਾਂ ਨੂੰ ਬੁੱਧ ਧਰਮ ਦੇ ਸੰਸਥਾਪਕ ਮਹਾਤਮਾ ਬੁੱਧ ਅਤੇ ਜੈਨ ਧਰਮ ਦੇ ਸੰਸਥਾਪਕ ਮਹਾਂਵੀਰ ਜੈਨ ਨੇ ਚੈਲੰਜ ਕੀਤਾ ਸੀ ਲਲਕਾਰਿਆ ਸੀ , ਲੇਕਿਨ ਬ੍ਰਹਾਹਮਣਦ ਦੇ ਓਸ ਸਮੇਂ ਦੇ ਸੰਚਾਲਕਾਂ ਸ਼ੰਕਰਾਚਾਰੀਆ ਵਰਗਿਆਂ ਨੇ ਇਹਨਾਂ ਦੋਨਾਂ ਹੀ ਧਰਮਾਂ ਦਾ ਉੱਹ ਬੁਰਾ ਹਸ਼ਰ ਕੀਤਾ ਕਿ ਅੱਜ ਦੀ ਤਾਰੀਖ ਵਿੱਚ ਇਹ ਦੋਨੋਂ ਹੀ ਕੁੱਝ ਕੁ ਇਲਾਕਿਆਂ ਵਿੱਚ ਹੀ ਸਿਮਟ ਕੇ ਰਹਿ ਗਏ ਹਨ । ਬੁੱਧ ਮੱਠਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਅਤੇ ਇਤਿਹਾਸ ਦੱਸਦਾ ਹੈ ਕਿ ਪੰਦਰਾਂ ਲੱਖ ਬੁੱਧ ਭਿਖਸ਼ੂਆਂ , ਬੁੱਧ ਧਰਮ ਦੇ ਪ੍ਰਚਾਰਕਾਂ ਅਤੇ ਅਤੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਨੂੰ ਇੱਕ ਦਿਨ ਵਿੱਚ ਹੀ ਮਾਰ ਦਿੱਤਾ ਗਿਆ ਸੀ । ਇਹੀ ਹਾਲ ਜੈਨ ਧਰਮ ਨਾਲ ਵੀ ਕੀਤਾ ਗਿਆ ਸੀ । ਮੁਸਲਮਾਨਾਂ ਦੀਆਂ ਮਸਜਿਦਾਂ ਵੀ ਢਾਹ ਕੇ ਉੱਹਨਾਂ ਦੀ ਜਗਾਹ ਉੱਪਰ ਹਿੰਦੂ ਮੰਦਰ ਬਣਾ ਦਿਤੇ ਗਏ ਸਨ । ਸੰਨ 700 ਤੋਂ ਬਾਅਦ ਵਿੱਚ ਮੁਸਲਮਾਨਾਂ ਦਾ ਸਮਾਂ ਜਾਂ ਜਦੋਂ ਉੱਹਨਾ ਦਾ ਰਾਜ ਜਦੋਂ ਹਿੰਦੋਸਤਾਨ ਵਿੱਚ ਕਾਇਮ ਹੋ ਗਿਆ ਤਾਂ ਫੇਰ ਮੁਸਲਮਾਨਾਂ ਨੇ ਵੀ ਹਿੰਦੂ ਮੰਦਿਰ ਢਾਹ ਕੇ ਫੇਰ ਉੱਥੇ ਮਸਜਿਦਾਂ ਸਥਾਪਿਤ ਕਰ ਦਿੱਤੀਆਂ ਸਨ । ਹੁਣ 1947 ਤੋਂ ਜਦੋਂ ਦੀ ਹਿਦੋਸਤਾਨ ਦੀ ਵਾਗਡੋਰ ਫੇਰ ਬ੍ਰਾਹਮਣ ਜੀ ਦੇ ਹੱਥ ਵਿੱਚ ਆਈ ਹੈ ਇਹਨਾਂ ਨੇ ਇੱਕ ਵਾਰ ਫੇਰ ਬਾਬਰੀ ਮਸਜਿਦ ਨੂੰ ਢਾਹ ਕੇ ਉੱਥੇ ਰਾਮ ਮੰਦਿਰ ਸਥਾਪਿਤ ਕਰ ਦਿੱਤਾ ਹੈ ਅਤੇ ਗ਼ੈਰ ਹਿੰਦੂ ਕੌਮਾਂ ਦਾ ਪੂਰੇ ਹਿੰਦੋਸਤਾਨ ਵਿੱਚ ਜਿਊਣਾ ਹੀ ਦੁੱਭਰ ਕੀਤਾ ਹੋਇਆ ਹੈ । 1478 ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਯੂ ਨੌਂ ਸਾਲਾਂ ਦੀ ਹੋਈ, ਅਤੇ ਉੱਹਨਾਂ ਦੇ ਜਨੇਊ ਪਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਹੀ ਬ੍ਰਾਹਮਣ ਦਾ ਜਨੇਊ ਪਾਉਣ ਤੋਂ ਇਨਕਾਰ ਕੀਤਾ, ਓਦੋਂ ਤੋਂ ਹੀ ਸਿੱਖ ਧਰਮ ਵੀ ਬ੍ਹਾਹਮਣ ਜੀ ਦੀ ਲਿਸਟ ਵਿੱਚ ਆ ਗਿਆ ਸੀ । ਅਗਰ ਸੰਨ 1947 ਤੋਂ ਬਾਅਦ ਵਾਲਾ ਇਤਿਹਾਸ ਹੀ ਵਾਚ ਲਿਆ ਜਾਵੇ ਤਾਂ ਹੁਣ ਤੱਕ ਕਿੰਨੇ ਕੁ ਸਿੱਖਾਂ ਦੇ ਗੁਰਦੁਆਰਿਆਂ ਨੂੰ ਮਲਵੇ ਦਾ ਢੇਰ ਹੀ ਬਣਾ ਦਿੱਤਾ ਗਿਆ ਹੈ, ਕਿੰਨੀਆਂ ਕੁ ਮਸਜਿਦਾਂ ਢਾਹ ਅਤੇ ਸਾੜ ਕੇ ਸੁਆਹ ਕਰ ਦਿੱਤੀਆਂ ਗਈਆਂ ਹਨ , ਜਿਹਨਾਂ ਵਿੱਚ ਸਭ ਤੋਂ ਵੱਡੀ ਬਾਬਰੀ ਮਸਜਿਦ ਵੀ ਆਉਂਦੀ ਹੈ, ਉੜੀਸਾ ਅਤੇ ਹੋਰ ਰਾਜਾਂ ਵਿੱਚ ਕਿੰਨੀਆਂ ਕੁ ਇਸਾਈਆਂ ਦੀਆਂ ਚਰਚਾਵਾਂ ਸਣੇ ਹੀ ਇਸਾਈ ਪਾਦਰੀਆਂ ਦੇ ਸਾੜ ਕੇ ਸੁਆਹ ਕਰ ਦਿੱਤੀਆਂ ਗਈਆਂ ਹਨ । ਇਸੇ ਤਰ੍ਹਾਂ ਹੀ ਸਿੱਖ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉੱਤੇ, ਸਿੱਖਾਂ ਦੇ ਮੱਕੇ ਸਿੱਖਾਂ ਦਿਲ ਅਤੇ ਇੱਕ ਵਾਰ ਨਹੀਂ ਕਈ ਵਾਰ ਹਮਲੇ ਕੀਤੇ ਜਾ ਚੁੱਕੇ ਹਨ ਅਤੇ ਅਣਗਿਣਤ ਸਿੱਖਾਂ ਸਿੱਖਣੀਆਂ ਬੱਚੇ ਬੱਚੀਆਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਜਾ ਚੁੱਕਾ ਹੈ ਅਤੇ ਇਹ ਵਰਤਾਰਾ ਸਾਰੇ ਹੀ ਬ੍ਰਾਹਮਣ ਦੇ ਵਿਪਰੀਤ ਚੱਲਣ ਵਾਲੇ ਧਰਮਾਂ ਅਤੇ ਸੰਸਥਾਵਾਂ ਦੇ ਵਿਰੁੱਧ ਅੱਜ ਵੀ ਨਿਰੰਤਰਤਾ ਦੇ ਨਾਲ ਜਾਰੀ ਹੀ ਰਹਿੰਦਾ ਹੈ । ਸੰਨ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਅਤੇ ਸੰਨ 1984 ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਰਿਆ ਗਿਆ ਸੀ । ਕਿਉਂਕਿ ਅੱਜ ਹਿੰਦੋਸਤਾਨ ਦੇ ਰਾਜ ਭਾਗ ਦੇ ਮਾਲਕ ਬ੍ਰਾਹਮਣ ਜੀ ਹਨ । ਲੋਕ ਸਭਾ ਰਾਜ ਸਭਾ ਅਦਾਲਤਾਂ ਮੀਡੀਆ ਏਜੰਸੀਆਂ ਸਾਰੀਆਂ ਹੀ ਫੋਰਸਾਂ ਤਕਨਾਲੋਜੀ ਵਿਉਪਾਰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਸਿਲੇਬਸਾਂ ਆਦਿ ਸਭ ਸੰਸਥਾਵਾਂ ਉੱਪਰ ਇਹਨਾਂ ਨੇ ਜ਼ਬਰਦਸਤ ਕਬਜ਼ਾ ਕੀਤਾ ਹੋਇਆ ਹੈ ਅਤੇ ਪੂਰੇ ਸੰਸਾਰ ਦੇ ਦੇਸ਼ਾਂ ਵਿੱਚ ਆਪਣੀਆਂ ਭਾਰਤੀ ਅੰਬੈਸੀਆਂ ਦੇ ਰਾਹੀਂ ਇਹਨਾਂ ਨੇ ਗੈਰ ਹਿੰਦੂ ਕੌਮਾਂ ਉੱਪਰ ਤਿੱਖੀ ਨਜ਼ਰ ਵੀ ਹਰ ਵੇਲੇ ਬਣਾਈ ਹੋਈ ਹੈ ਅਤੇ ਆਪਣੀ ਬਦਮਾਸ਼ੀ ਵਿਖਾਉਂਦੇ ਹੋਏ ਇਹ ਕਈਆਂ ਮਾਰ ਹੀ ਮੁਕਾਉਂਦੇ ਹਨ । ਅੱਜ ਬ੍ਰਾਹਮਣਵਾਦ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਿੱਖ ਕੌਮ ਨੂੰ ਹੀ ਮੰਨ ਕੇ ਚੱਲ ਰਿਹਾ ਹੈ, ਕਿਉਂਕਿ ਬੁੱਧ ਅਤੇ ਜੈਨ ਧਰਮ ਇਹਨਾਂ ਨੇ ਸਦੀਆਂ ਪਹਿਲਾਂ ਹੀ ਖਤਮ ਕਰ ਦਿੱਤੇ ਸਨ , ਮੁਸਲਮਾਨਾਂ ਅਤੇ ਇਸਾਈਆਂ ਨੂੰ ਇਹਨਾਂ ਨੇ ਡਰਾ ਲਿਆ ਹੋਇਆ ਹੈ, ਅਗਰ ਉੱਹ ਵਿਰੋਧ ਕਰਨ ਵੀ ਤਾਂ ਉੱਸਦਾ ਕੋਈ ਬਹੁਤਾ ਵੱਡਾ ਅਸਰ ਵੀ ਬ੍ਰਾਹਮਣਵਾਦ ਉੱਪਰ ਨਹੀਂ ਪੈਂਦਾ ਲੱਗਦਾ । ਬਾਕੀ ਰਹਿ ਗਏ ਅਸੀਂ ਸਿੱਖ, ਸਿੱਖ ਤਾਂ ਫੇਰ ਸਿੱਖ ਹੀ ਹੁੰਦੇ ਹਨ , ਪੰਜਾਬੀ ਤਾਂ ਫੇਰ ਪੰਜਾਬੀ ਹੀ ਹੁੰਦੇ ਹਨ । ਇੱਕ ਛੋਟੀ ਜਿਹੀ ਅਤੇ ਹਿੰਦੋਸਤਾਨ ਵਿੱਚ ਸਿਰਫ ਡੇਡ ਜਾਂ ਪੌਣ ਕੁ ਦੋ ਪ੍ਰਤੀਸ਼ਤ ਵਸਦੀ ਕੌਮ ਨੇ ਅੱਜ ਦੀ ਤਾਰੀਖ਼ ਵਿੱਚ ਇੰਡੀਆ ਦੇ ਭਾਰਤ ਦੇ ਹਿੰਦੋਸਤਾਨ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ । ਕਿਉਂਕਿ ਸਿੱਖਾਂ ਨੂੰ ਗੁੜ੍ਹਤੀ ਹੀ ਅਣਖ ਅਤੇ ਕੁਰਬਾਨੀ ਦੀ ਮਿਲੀ ਹੋਈ ਹੈ । ਬ੍ਰਾਹਮਣਵਾਦ ਦਾ ਵੈਸੇ ਤਾਂ ਸਾਢੇ ਪੰਜ ਸੌ ਸਾਲਾਂ ਤੋਂ ਹੀ ਅਤੇ ਖਾਸ ਕਰਕੇ ਪਿੱਛਲੇ ਸੌ ਕੁ ਸਾਲਾਂ ਤੋਂ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ ਕਿ ਸਿੱਖਾਂ ਨੂੰ ਖਤਮ ਕਰਨਾ ਹੈ , ਉੱਜਾੜਨਾ ਹੈ ਗਰੀਬ ਘਸਿਆਰੇ ਅਤੇ ਮੰਗਤੇ ਬਣਾ ਕੇ ਇਹਨਾਂ ਦੇ ਹੱਥਾਂ ਵਿੱਚ ਠੂਠੇ ਫੜਾਉਣੇ ਹਨ , ਦੇਸ਼ ਪੰਜਾਬ ਵਿੱਚੋਂ ਭੱਜ ਜਾਣ ਲਈ ਮਜਬੂਰ ਕਰਨਾ ਹੈ, ਧਰਮ ਅਤੇ ਖੰਡੇ ਕੀ ਪਾਹੁਲ ਨਾਲੋਂ, ਗੁਰਮੁਖੀ ਅਤੇ ਗੁਰਬਾਣੀ ਨਾਲੋਂ, ਇਤਿਹਾਸ ਅਤੇ ਬਾਣੇ ਨਾਲੋਂ ਤੋੜਨਾ ਹੈ । ਪਰ ਕਿੱਥੇ ਜੀ , ਇਹ ਕੰਮ ਤਾਂ ਪਹਿਲਾਂ ਵੀ ਕਰ ਚੁੱਕੇ ਹਨ ਮੁਗਲਾਂ ਦੇ ਕਈ ਪਿਆਦੇ ਮੀਰ ਮੰਨੂੰ ਅਤੇ ਜਕਰੀਆ ਖਾਨ ਵਰਗੇ ਵਜੀਦ ਖਾਨ ਅਤੇ ਔਰੰਗਜੇਬ ਵਰਗੇ । ਪਰ ਇਹ ਪੰਥ ਗੁਰੂ ਦਾ ਹੈ ,ਸਦਾ ਚੜ੍ਹਦੀਆਂ ਕਲਾਂ ਵਿੱਚ ਜਾਵੇਗਾ । ਭਾਵੇਂ ਅੱਜ ਕਈ ਸਾਡੇ ਸਿੱਖ ਲੀਡਰ ਅਤੇ ਕਈ ਹੋਰ ਡਰਪੋਕ ਬੁੱਜਦਿਲ ਅਤੇ ਗਦਾਰ ਬਿਰਤੀਆਂ ਵਾਲੇ ਆਪਣੇ ਹੀ ਸਿੱਖ ਵੀ ਸਾਡਾ ਆਪਣਾ ਹੀ ਨੁਕਸਾਨ ਕਰਵਾਉਣ ਉੱਤੇ ਤੁੱਲੇ ਹੋਏ ਹਨ , ਪਰ ਫੇਰ ਵੀ ਬਹੁਤੇ ਸਾਡੇ ਚੜ੍ਹਦੀ ਕਲਾ ਵਾਲੇ ਵੀਰ ਦੇਸ਼ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ ਬੈਠੇ ਬ੍ਰਾਹਮਣਾਂ ਵਲੋਂ ਆ ਰਹੇ ਤਿੱਖੇ ਤੀਰਾਂ ਨੂੰ ਵਾਪਸ ਬ੍ਰਾਹਮਣਾਂ ਵੱਲ ਨੂੰ ਹੀ ਮੋੜ ਰਹੇ ਹਨ । ਸਾਨੂੰ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਸਿੰਘਾਂ ਉੱਪਰ ਪੂਰਨ ਭਰੋਸਾ ਹੈ ਕਿ ਬ੍ਰਾਹਮਣ ਜੀ ਸਿੱਖਾਂ ਨੂੰ ਖਤਮ ਕਰਦੇ ਕਰਦੇ ਇੱਕ ਦਿਨ ਆਪ ਹੀ ਖਤਮ ਹੋ ਜਾਣਗੇ । ਖਾਲਸਾਈ ਪਰਚਮ ਇੱਕ ਦਿਨ ਪੂਰੀ ਹੀ ਦੁਨੀਆਂ ਉੱਪਰ ਜਰੂਰ ਲਹਿਰਾਇਆ ਜਾਵੇਗਾ ਜੀ । 
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.