ਰਾਏਪੁਰ ਅਰਾਈਆਂ ਵਿਖ਼ੇ ਮਨਾਇਆ ਬਾਬਾ ਸਾਹਿਬ ਡਾ . ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮਦਿਨ
- ਰਾਸ਼ਟਰੀ
- 04 May, 2026 11:19 AM (Asia/Kolkata)
ਅੱਪਰਾ 4 ਮਈ (ਤੀਰਥ ਸਿੰਘ ਮੈਂਗੜ੍ਹਾ) ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਨ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਪਿੰਡ ਰਾਏਪੁਰ ਅਰਾਈਆਂ ਅਤੇ ਗ੍ਰਾਮ ਪੰਚਾਇਤ ਤੇ NRI ਵੀਰਾ ਵਲੋਂ ਸਾਂਝੇ ਟੋਰ ਤੇ ਮਨਾਇਆ ਗਿਆ| ਇਸ ਮੌਕੇ ਏਕਤਾ ਮੰਚ ਲਸਾੜਾ ਵਲੋਂ ਕੋਰੀਉਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ । ਵੈਲਫੇਅਰ ਸੁਸਾਇਟੀ ਵਲੋਂ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਿਸ਼ਨਰੀ ਬੁਲਾਰੇ ਸੰਜੀਵ ਭੋਰਾ ਅਤੇ ਮਾਸਟਰ ਸੁਰਿੰਦਰ ਪੁਵਾਰੀ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਚੇਅਰਪ੍ਰਸ਼ਨ ਸੰਦੀਪ ਕੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਸਰਪੰਚ ਖੁਸ਼ੀ ਰਾਮ, ਮਹਿੰਦਰ ਪਾਲ ਤੇਹਿਗ, ਮੈਡਮ ਅਨੀਤਾ ਪੌਲ, ਅੰਮ੍ਰਿਤ ਪਾਲ ਤੇਹਿਗ, ਰਵੀ ਫਿਲੌਰੀਆਂ ਨੇ ਬਾਬਾ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ ਮੰਚ ਸੰਚਾਲਕ ਦੀ ਸੇਵਾ ਅਸ਼ੋਕ ਸੰਦੀਲਾ ਵਲੋਂ ਬਾਖੂਬੀ ਨਾਲ ਨਿਭਾਈ ਇਸ ਮੌਕੇ ਦਿਲਜੀਤ, ਪੰਮਾ ਧੀਰ,ਪੰਚ ਬਿੰਦਰ,ਬਲਵਿੰਦਰ, ਤਲਵਿੰਦਰ, ਅਸ਼ੋਕ ਸੰਦੀਲਾ, ਜਸਵਿੰਦਰ, ਜਸਪਾਲ, ਸੁਖਜਿੰਦਰ, ਰਵੀ ਸੰਦੀਲਾ ਹਾਜ਼ਰ ਸਨ| ਇਸ ਮੌਕੇ ਚਾਹ ਸਮੋਸੇ ਦੇ ਲੰਗਰ ਲਗਾਏ ਗਏ
Leave a Reply