ਸਿਮਰਨਜੀਤ ਸਿੰਘ ਮਾਨ ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਾਰਮਿਕ ਅਤੇ ਇਤਿਹਾਸ ਵਿੰਗ ਦਾ ਮੁਖੀ ਨਿਯੁਕਤ ਕੀਤਾ

ਸਿਮਰਨਜੀਤ ਸਿੰਘ ਮਾਨ ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਾਰਮਿਕ ਅਤੇ ਇਤਿਹਾਸ ਵਿੰਗ ਦਾ ਮੁਖੀ ਨਿਯੁਕਤ ਕੀਤਾ

ਅੰਮ੍ਰਿਤਸਰ, 4 ਮਈ , ਨਜ਼ਰਾਨਾ ਟਾਈਮਜ- “ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਦੇ ਸੂਝਵਾਨ ਅਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਵਿਦਿਆਰਥੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਾਰਮਿਕ ਅਤੇ ਇਤਿਹਾਸਿਕ ਵਿੰਗ ਦੇ ਬਤੌਰ ਮੁੱਖੀ ਦੇ ਸੇਵਾਵਾ ਦਿੱਤੀਆ ਜਾਂਦੀਆ ਹਨ । ਜੋ ਪਾਰਟੀ ਦੀ ਨੌਜਵਾਨੀ, ਬੀਬੀਆ, ਬੱਚਿਆਂ ਆਦਿ ਸਭ ਨੂੰ ਆਪਣੀ ਟੀਮ ਨਾਲ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਧਾਰਮਿਕ ਤੌਰ ਤੇ ਮਜਬੂਤ ਕਰਨ ਅਤੇ ਇਤਿਹਾਸ ਦੀ ਜਾਣਕਾਰੀ ਦੇਣ ਦੀ ਜਿਥੇ ਜਿੰਮੇਵਾਰੀ ਹੋਵੇਗੀ, ਉਥੇ ਉਹ ਪਾਰਟੀ ਦੀਆਂ ਮਨੁੱਖਤਾ ਪੱਖੀ ਨੀਤੀਆ ਤੋ ਵੀ ਜਾਣਕਾਰੀ ਦਿੰਦੇ ਹੋਏ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਉਦੇ ਰਹਿਣਗੇ।” ਇਹ ਨਿਯੁਕਤੀ ਪਾਰਟੀ ਦਫਤਰ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮਿਲੇ ਹੁਕਮਾਂ ਅਨੁਸਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਿੱਤੀ ਗਈ। ਪਾਰਟੀ ਅਤੇ ਮੁੱਖ ਦਫਤਰ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਲਹਿਣਾ ਸਿੰਘ ਜੀ ਆਪਣੀਆ ਮਿਲੀਆ ਵੱਡੀਆ ਜਿੰਮੇਵਾਰੀਆ ਨੂੰ ਜਿਥੇ ਬਾਖੂਬੀ ਨਿਭਾਉਣਗੇ, ਉਥੇ ਸੀਨੀਅਰ ਆਗੂਆ ਤੇ ਪਾਰਟੀ ਪ੍ਰਧਾਨ ਨਾਲ ਨਿਰੰਤਰ ਸੰਪਰਕ ਰੱਖਦੇ ਹੋਏ ਸਮੇ-ਸਮੇ ਨਾਲ ਜਾਣਕਾਰੀ ਵੀ ਦਿੰਦੇ ਰਹਿਣਗੇ ਅਤੇ ਵਿਚਾਰ ਵਟਾਂਦਰਾ ਵੀ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਲਹਿਣਾ ਸਿੰਘ ਜੋ ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਮੁੱਖ ਬੁਲਾਰੇ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.