Nazrana Times

ਪੰਜਾਬੀ

ਦੇਸ਼ ਦੀਆਂ 32 ਯੂਨੀਵਰਸਿਟੀਆਂ ਹਨ ''ਫਰਜ਼ੀ'', UGC ਨੇ ਜਾਰੀ ਕੀਤੇ ਨਾਂ

22 Feb, 2026 01:42 AM
ਦੇਸ਼ ਦੀਆਂ 32 ਯੂਨੀਵਰਸਿਟੀਆਂ ਹਨ ''ਫਰਜ਼ੀ'', UGC ਨੇ ਜਾਰੀ ਕੀਤੇ ਨਾਂ

ਨਵੀਂ ਦਿੱਲੀ - ਨਜ਼ਰਾਨਾ ਟਾਈਮਜ ਬਿਊਰੋ
 

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਸਾਲ 2026 ਲਈ ਦੇਸ਼ ਭਰ ਦੀਆਂ 32 ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਹ ਅਦਾਰੇ ਬਿਨਾਂ ਕਿਸੇ ਮਾਨਤਾ ਦੇ ਡਿਗਰੀਆਂ ਵੰਡ ਰਹੇ ਸਨ। ਯੂਜੀਸੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਚੇਤ ਕਰਦਿਆਂ ਅਜਿਹੇ ਅਦਾਰਿਆਂ ਵਿੱਚ ਦਾਖ਼ਲਾ ਨਾ ਲੈਣ ਦੀ ਸਲਾਹ ਦਿੱਤੀ ਹੈ।
 

2 ਸਾਲਾਂ 'ਚ ਵਧੀ ਫਰਜ਼ੀ ਅਦਾਰਿਆਂ ਦੀ ਗਿਣਤੀ 
 

ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਫਰਜ਼ੀ ਯੂਨੀਵਰਸਿਟੀਆਂ ਦੀ ਗਿਣਤੀ 20 ਤੋਂ ਵਧ ਕੇ 32 ਹੋ ਗਈ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਨਜਾਇਜ਼ ਅਦਾਰਿਆਂ ਦਾ ਜਾਲ ਲਗਾਤਾਰ ਫੈਲ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
 

ਦਿੱਲੀ 'ਚ ਸਭ ਤੋਂ ਵੱਧ ਧੋਖਾਧੜੀ 
 

ਇਸ ਸੂਚੀ ਵਿੱਚ ਸਭ ਤੋਂ ਵੱਧ ਨਾਮ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਏ ਹਨ। ਦਿੱਲੀ ਦੇ 12 ਅਦਾਰਿਆਂ ਨੂੰ ਫਰਜ਼ੀ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ:
• ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸ
• ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ
• ਵੋਕੇਸ਼ਨਲ ਯੂਨੀਵਰਸਿਟੀ
• ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ-ਇੰਪਲਾਇਮੈਂਟ
• ਆਧਿਆਤਮਿਕ ਵਿਸ਼ਵਵਿਦਿਆਲਿਆ ਅਤੇ ਹੋਰ ਕਈ ਨਾਮ ਸ਼ਾਮਲ ਹਨ।
 

ਕਿਸ ਰਾਜ ਵਿੱਚ ਕਿੰਨੀਆਂ ਫਰਜ਼ੀ ਯੂਨੀਵਰਸਿਟੀਆਂ?
 

• ਉੱਤਰ ਪ੍ਰਦੇਸ਼: 4
• ਮਹਾਰਾਸ਼ਟਰ: 2
• ਪੱਛਮੀ ਬੰਗਾਲ: 2
• ਆਂਧਰਾ ਪ੍ਰਦੇਸ਼ ਤੇ ਕਰਨਾਟਕ: 2-2
• ਪੁਡੂਚੇਰੀ: 2
• ਹਰਿਆਣਾ, ਰਾਜਸਥਾਨ, ਝਾਰਖੰਡ ਤੇ ਹੋਰ: 1-1
 

ਡਿਗਰੀਆਂ ਦੀ ਕੋਈ ਮਾਨਤਾ ਨਹੀਂ
 

ਯੂਜੀਸੀ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਫਰਜ਼ੀ ਸੰਸਥਾਵਾਂ ਤੋਂ ਹਾਸਲ ਕੀਤੀਆਂ ਡਿਗਰੀਆਂ ਦੀ ਕੋਈ ਕਾਨੂੰਨੀ ਅਹਿਮੀਅਤ ਨਹੀਂ ਹੁੰਦੀ। ਇਹ ਡਿਗਰੀਆਂ ਨਾ ਤਾਂ ਸਰਕਾਰੀ ਨੌਕਰੀਆਂ ਵਿੱਚ ਮੰਨੀਆਂ ਜਾਂਦੀਆਂ ਹਨ ਅਤੇ ਨਾ ਹੀ ਉੱਚ ਸਿੱਖਿਆ ਵਿੱਚ ਦਾਖ਼ਲੇ ਲਈ ਸਵੀਕਾਰ ਕੀਤੀਆਂ ਜਾਂਦੀਆਂ ਹਨ।
 

ਵਿਦਿਆਰਥੀਆਂ ਲਈ ਜ਼ਰੂਰੀ ਸਲਾਹ 
 

ਕਮਿਸ਼ਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਯੂਜੀਸੀ ਦੀ ਅਧਿਕਾਰਤ ਵੈੱਬਸਾਈਟ 'ਤੇ ਉਸ ਦੀ ਮਾਨਤਾ ਜ਼ਰੂਰ ਚੈੱਕ ਕਰਨ। ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੇ ਭਵਿੱਖ 'ਤੇ ਭਾਰੀ ਪੈ ਸਕਦੀ ਹੈ।

Posted By: GURBHEJ SINGH ANANDPURI