ਅਸਲੀ ਖੁਸ਼ੀਆਂ ਤੇ ਹਾਸੇ ਕਿਵੇਂ ਮਿਲਣ ..? ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
06 Apr, 2025 07:04 PM
ਅਸਲੀ ਖੁਸ਼ੀਆਂ ਤੇ ਹਾਸੇ ਕਿਵੇਂ ਮਿਲਣ ..? ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
ਮਨੁੱਖ ਹੱਸਣਾ ਚਾਹੁੰਦਾ ਹੈ ਖੁਸ਼ ਰਹਿਣਾ ਚਾਹੁੰਦਾ ਹੈ ਇਹੀ ਇੱਛਾ ਹੈ ਸਭ ਦੀ, ਇਸਤਰੀ ਪੁਰਸ਼ ਕੋਈ ਹੋਵੇ ਮਨੁੱਖ ਤੋ ਭਾਵ, ਤੇ ਇਹ ਹਾਸਾ ਖੁਸ਼ੀ ਖੇੜਾ ਅਨੰਦ ਕਹਿ ਲਵੋ ਇਕ ਸ਼ੁੱਧ ਹੋਏ ਮਨ ਵਿਚੋਂ ਉਪਜਦਾ ਹੈ,
ਜਿਵੇਂ ਬੱਚਾ ਖੁਸ਼ ਹੈ ਪਾਲਣੇ ਝੂਲੇ ਵਿਚ ਪਿਆ ਕਿੰਨਾ ਸੋਹਣਾ ਹੱਸਦਾ ਹੈ, ਕੋਈ ਦੱਸੇ ਕਿ ਕੀ ਉਸਨੂੰ ਕੋਈ ਧਨ ਮਿਲ ਗਿਆ ਕੋਈ ਅਹੁਦਾ ਮਿਲ ਗਿਆ ਕੋਈ ਲੀਡਰ ਮੰਤਰੀ ਸੰਤਰੀ ਬਣ ਗਿਆ, ਨਹੀਂ ਉਹ innocent mind ਹੈ ਅੰਗਰੇਜ਼ੀ ਵਿੱਚ ਤੇ ਪੰਜਾਬੀ ਵਿੱਚ ਸ਼ੁੱਧ ਹੋਇਆ ਮਨ ਮੈਲ ਰਹਤ ਮਨ ਕਹਿੰਦੇ ਹਾਂ । ਬਸ ਇਹੀ ਸਮਝਣਾ ਹੈ,
ਸਾਡੇ ਹਾਸੇ ਕਹਾਂ ਤਾਂ ਕੋਈ ਡਿੱਗ ਪਿਆ ਦੁਨੀਆ ਹੱਸ ਪੈਂਦੀ ਹੈ, ਕਿਸੇ ਦੇ ਦੁਖ ਤੇ ਹੱਸਦੀ ਹੈ ਤੇ ਜੇ ਇਹ ਦੁਖ ਖੁਦ ਤੇ ਪੈ ਜਾਵੇ ਫੇਰ, ਮਨ ਦੀ ਚੰਚਲਤਾ ਦੇ ਹਾਸੇ ਕਿਸੇ ਇਸਤਰੀ ਵੱਲ ਮਾੜੇ ਭਾਵ ਨਾਲ ਹੱਸਣਾ, ਇਹ ਤਾਂ ਨਿਰੀ ਖੁਆਰੀ ਹੈ, ਈਰਖਾ ਦੇ ਹਾਸੇ ਕਿਸੇ ਦਾ ਬੱਚਾ ਫੇਲ ਹੋ ਗਿਆ, ਆਪਣਾ ਪਾਸ ਮਸਾਂ ਹੋਇਆ ਤਾਂ ਵੀ ਖੁਸ਼, ਇਹ ਹੈ ਮਨ ਦਾ ਗਰਕਣਾ,ਇਹ ਭਲਾਂ ਕੋਈ ਹਾਸੇ ਨੇ,ਚੰਚਲਤਾ ਈਰਖਾ ਮੂਰਖਤਾ ਦੇ ਹਾਸੇ ਮਨ ਨੂੰ ਟਿਕਾ ਸ਼ਾਤੀ ਨਹੀਂ ਦੇ ਸਕਦੇ, ਏਦਾਂ ਹੁੰਦਾ ਤਾਂ ਦੁਨੀਆ ਤੇ ਇਨੀ ਹੜਵਾਹਟ, ਖਬਰਾਹਟ ਨਾ ਹੁੰਦੀ। ਕਿਸੇ ਨੂੰ ਵੀ ਛੇੜ ਲਵੋ ਜਿਸ ਨੂੰ ਰੱਬ ਯਾਦ ਨਹੀਂ, ਰੋਂਦਾ ਮਿਲੂ ਸੁਣ ਕੇ ਦੇਖੋ ਭਰੇ ਪਏ ਨੇ ਦੁੱਖਾਂ ਨਾਲ ਭਰੇ,
ਹਾਸਾ ਖੁਸ਼ੀ ਹੈ ਜਦੋਂ ਨੇਕ ਕੰਮ ਕਰਦਿਆ ਧਿਆਨ ਅਕਾਲ ਪੁਰਖ ਜੀ ਵੱਲ ਹੁੰਦਾ, ਬੱਸ ਸਹੀ ਨੇਕ ਭਲੇ ਦੇ ਕੰਮ ਕਰਨੇ ਨੇ, ਵਾਹਿਗੁਰੂ ਜੀ ਨੂੰ ਯਾਦ ਕਰਨਾ ਹੋਰ ਕੀ ਲੈਣਾ, ਜਿਸ ਨੂੰ ਕਰਤਾਰ ਚਿੱਤ ਚੇਤੇ ਹੈ ਉਸ ਕੋਲ ਦੁਖ ਤਕਲੀਫ਼ ਚਿੰਤਾ ਤਾਂ ਆਉਦੀ ਹੀ ਨਹੀਂ।
Posted By: GURBHEJ SINGH ANANDPURI








