Nazrana Times

ਪੰਜਾਬੀ

ਫਰੈਂਕਫਰਟ ਵਿਖੇ ਛੇਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਅਤੇ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

23 Mar, 2026 12:36 PM
ਫਰੈਂਕਫਰਟ ਵਿਖੇ ਛੇਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਅਤੇ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਫਰੈਂਕਫਰਟ 23 ਮਾਰਚ , ਨਜ਼ਰਾਨਾ ਟਾਈਮਜ 
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਜਰਮਨੀ ਵਿਖੇ ਮੀਰੀ ਪੀਰੀ ਦੇ ਮਾਲਕ ਛੇਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਅਤੇ ਮਹਾਨ ਜਰਨੈਲ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆ ਦੀ 300 ਸਾਲਾ ਸ਼ਹੀਦੀ ਦਿਵਸ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਸਮੂਹ ਸਾਧ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਬਹੁਤ ਹੀ ਸ਼ਰਧਾ ਭਾਵਨਾ ਨਾਲ 22 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਗਿਆ। ਇਸ ਸਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਨਿੱਤਨੇਮ ਦੀਆਂ ਬਾਣੀਆਂ ਅਤੇ ਸਹਿਜਪਾਠ ਵਿੱਚੋਂ ਗੁਰਬਾਣੀ ਜਾਪ ਹੋਏ। ਉਪਰੰਤ ਸਜੇ ਦੀਵਾਨ ਵਿੱਚ ਗੁਰੂ-ਘਰ ਦੇ ਗ੍ਰੰਥੀ ਸਾਹਿਬਾਨ ਭਾਈ ਗੁਰਭੇਜ ਸਿੰਘ , ਭਾਈ ਕੁਲਦੀਪ ਸਿੰਘ , ਭਾਈ ਸਤਿਕਰਤਾਰ ਸਿੰਘ ਅਤੇ ਸਮੂਹ ਬੱਚਿਆ ਨੇ ਸ਼ਬਦ ਕੀਰਤਨ ਹਰਿਜਸ ਨਾਲ ਸਾਧ ਸੰਗਤ ਨੂੰ ਨਿਹਾਲ ਕੀਤਾ। ਭਾਈ ਗੁਰਭੇਜ ਸਿੰਘ ਅਨੰਦਪੁਰੀ ਨੇ ਕਥਾ ਕਰਦੇ ਹੋਏ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹਾਦਤ ਉਨ੍ਹਾ ਦੇ ਨਾਲ ਸ਼ਹੀਦ ਹੋਏ ਸਮੂਹ ਸਿੰਘਾ ਦਾ ਇਤਿਹਾਸ ਦੀ ਬਹੁਤ ਹੀ ਭਾਵ ਪੂਰਤ ਢੰਗ ਨਾਲ ਸਾਧ ਸੰਗਤ ਨੂੰ ਸਰਵਣ ਕਰਵਾਇਆ। ਵਿਸ਼ੇਸ਼ ਤੌਰ ਪੰਥ ਪ੍ਰਸਿੱਧ ਵਿਦਵਾਨ ਇੰਟਰਨੈਸ਼ਨਲ ਕਥਾਵਾਚਕ ਭਾਈ ਰਵਿੰਦਰ ਸਿੰਘ ਆਲਮਗੀਰ ਨੇ ਛੇਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਦੀ ਸ਼ਾਝ ਕਥਾ ਕਰਦਿਆ ਬਹੁਤ ਹੀ ਵਿਸਥਾਰ ਸਾਹਿਤ ਸਮੂਹ ਸਾਧ ਸੰਗਤ ਨਾਲ ਪਾਈ। ਭਾਈ ਹੀਰਾ ਸਿੰਘ ਮੱਤੇਵਾਲ ਜਰਨਲ ਸਕੱਤਰ ਗੁ.ਪ੍ਰ. ਕਮੇਟੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਦੇ ਹੋਏ ਸਾਧ ਸੰਗਤ ਨੂੰ ਗੁਰੂ-ਘਰ ਦੇ ਚੱਲ ਰਹੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਨਾ ਕੀਤੀ। ਭਾਈ ਰਵਿੰਦਰ ਆਲਮਗੀਰ ਕਥਾਵਾਚਕ ਅਤੇ ਸਮੂਹ ਸਾਧ ਸੰਗਤ ਦਾ ਸਮੂਹ ਪ੍ਰਬੰਧਕ ਮੁੱਖ ਸੇਵਾਦਾਰ ਭਾਈ ਅਨੂਪ ਸਿੰਘ , ਭਾਈ ਗੁਰਦਿਆਲ ਸਿੰਘ ਲਾਲੀ ਚੇਅਰਮੈਨ, ਭਾਈ ਗੁਰਚਰਨ ਸਿੰਘ ਗੋਰਾਇਆ ਮੀਤ ਪ੍ਰਧਾਨ, ਭਾਈ ਕਰਨੈਲ ਸਿੰਘ ਪ੍ਰਦੇਸ਼ੀ ਖਜ਼ਾਨਚੀ ਵੱਲੋ ਬਹੁਤ ਬਹੁਤ ਧੰਨਵਾਦ ਕੀਤਾ ।ਭਾਈ ਬਲਕਾਰ ਸਿੰਘ ਸਾਬਕਾ ਪ੍ਰਧਾਨ , ਭਾਈ ਨਰਿੰਦਰ ਸਿੰਘ ਘੋਤੜਾ, ਭਾਈ ਰੁਲਦਾ ਸਿੰਘ ਅਤੇ ਸਮੂਹ ਸਾਧ ਸੰਗਤ ਨੇ ਬਹੁਤ ਹੀ ਸ਼ਰਧਾ ਪੂਰਵਕ ਹਾਜ਼ਰੀਆ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਾਪਤ ਕੀਤੀਆ।

Posted By: GURBHEJ SINGH ANANDPURI

Loading…
Loading the web debug toolbar…
Attempt #