Nazrana Times

ਪੰਜਾਬੀ

ਰਾਵਲਪਿੰਡੀ ’ਚ ਥਾਈ ਮਹਿਲਾ ਦਾ ਧਾਰਮਿਕ ਰੀਤਾਂ ਅਨੁਸਾਰ ਅੰਤਿਮ ਸੰਸਕਾਰ, ਥਾਈਲੈਂਡ ਦੇ ਰਾਜਦੂਤ ਨੇ ਈਟੀਪੀਬੀ ਦਾ ਧੰਨਵਾਦ ਕੀਤਾ

20 Nov, 2026 09:45 PM

ਰਾਵਲਪਿੰਡੀ, 20 ਨਵੰਬਰ 2026: ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਪ੍ਰਬੰਧ ਹੇਠ ਚੱਲਦੇ ਰਾਵਲਪਿੰਡੀ ਦੇ ਸ਼ਮਸ਼ਾਨਘਾਟ ਵਿੱਚ ਥਾਈਲੈਂਡ ਦੀ ਇੱਕ ਮਹਿਲਾ ਨਾਗਰਿਕ ਦਾ ਉਸ ਦੇ ਧਾਰਮਿਕ ਵਿਸ਼ਵਾਸਾਂ ਅਤੇ ਰਵਾਇਤਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਥਾਈਲੈਂਡ ਦੇ ਰਾਜਦੂਤ ਅਤੇ ਬੋਧੀ ਧਾਰਮਿਕ ਆਗੂਆਂ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।

ਅੰਤਿਮ ਰਸਮਾਂ ਵਿੱਚ ਥਾਈਲੈਂਡ ਦੇ ਰਾਜਦੂਤ ਰੋਂਗਵੁਧੀ ਵੀਰਾਬੁਤਰ, ਥਾਈਲੈਂਡ ਦੇ ਸਭ ਤੋਂ ਸੀਨੀਅਰ ਬੋਧੀ ਧਾਰਮਿਕ ਆਗੂ ਅਨਿਲ ਸਾਕਿਆ, ਪਾਓਈ ਵੈਸਾਹਮਾਏ ਅਤੇ ਪਹਿਲੇ ਸਕੱਤਰ ਚੋਨਾਕਾਂਤ ਲੇਰਤਸਾਤਿਤ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ।

ਈਟੀਪੀਬੀ ਦੇ ਰਾਵਲਪਿੰਡੀ ਜ਼ੋਨ ਵੱਲੋਂ ਪ੍ਰਸ਼ਾਸਕੀ ਸਹਾਇਤਾ ਦਿੱਤੀ ਗਈ। ਰਾਵਲਪਿੰਡੀ ਦੇ ਪ੍ਰਸ਼ਾਸਕ ਯਾਸਿ

ਰ ਅਸਗਰ ਮੋਂਗਾ, ਸਹਾਇਕ ਸੁਰੱਖਿਆ ਅਧਿਕਾਰੀ ਰਜ਼ਾ ਜ਼ੈਦੀ, ਸ਼ਮਸ਼ਾਨਘਾਟ ਦੇ ਨਿਗਰਾਨ ਸ਼ਾਹਰੁਖ਼ ਕਾਜ਼ਮੀ ਅਤੇ ਸਬੰਧਤ ਥਾਣੇ ਦੇ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ। ਉਨ੍ਹਾਂ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ।

ਥਾਈ ਰਾਜਦੂਤ ਰੋਂਗਵੁਧੀ ਨੇ ਕਿਹਾ ਕਿ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਪਾਕਿਸਤਾਨ ਵਿੱਚ ਧਾਰਮਿਕ ਵਿਸ਼ਵਾਸਾਂ ਅਨੁਸਾਰ ਅੰਤਿਮ ਰਸਮਾਂ ਨਿਭਾਉਣ ਲਈ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ। ਉਨ੍ਹਾਂ ਬੋਰਡ ਦੇ ਚੇਅਰਮੈਨ ਕਮਰ-ਉਜ਼-ਜ਼ਮਾਨ ਅਤੇ ਬੋਰਡ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਧਾਰਮਿਕ ਰਸਮਾਂ ਨਿਭਾਉਣ ਲਈ ਕੀਤੇ ਪ੍ਰਬੰਧ ਅਤੇ ਦਿੱਤਾ ਗਿਆ ਪੂਰਾ ਸਹਿਯੋਗ ਸ਼ਲਾਘਾਯੋਗ ਹਨ। ਉਨ੍ਹਾਂ ਪਾਕਿਸਤਾਨ ਵਿੱਚ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਰਸਮਾਂ ਨਿਭਾਉਣ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ।

Posted By: Ali Imran Chattha

Latest News